ਪੰਜਾਬ

punjab

ETV Bharat / state

Farmer leader Balbir Singh Rajewal : ਕਿਸਾਨ ਆਗੂ ਬਲਬੀਰ ਰਾਜੇਵਾਲ ਦਾ ਵੱਡਾ ਖੁਲਾਸਾ, ਮੈਨੂੰ ਧੱਕੇ ਨਾਲ ਕੀਤਾ ਗਿਆ ਵੋਟਾਂ 'ਚ ਖੜ੍ਹਾ - loss of farmers due to rain

ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਵੱਡਾ ਬਿਆਨ ਦਿੱਤਾ ਹੈ। ਰਾਜੇਵਾਲ ਨੇ ਕਿਹਾ ਕਿ ਮੈਂ ਸੰਯੁਕਤ ਸਮਾਜ ਮੋਰਚਾ ਨਹੀਂ ਬਣਾਇਆ। ਮੇਰੇ ਕੋਲੋਂ ਚੋਣ ਵੀ ਧੱਕੇ ਨਾਲ ਲੜਵਾਈ ਗਈ ਹੈ।

Farmer leader Balbir Singh Rajewal's big disclosure
Farmer leader Balbir Singh Rajewal : ਕਿਸਾਨਾ ਆਗੂ ਬਲਬੀਰ ਰਾਜੇਵਾਲ ਦਾ ਖੁਲਾਸਾ, ਮੈਨੂੰ ਧੱਕੇ ਨਾਲ ਕੀਤਾ ਗਿਆ ਵੋਟਾਂ 'ਚ ਖੜ੍ਹਾ

By

Published : Apr 2, 2023, 9:00 PM IST

Updated : Apr 2, 2023, 9:28 PM IST

ਚੰਡੀਗੜ੍ਹ: ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦਾ ਵੱਡਾ ਬਿਆਨ ਆਇਆ ਹੈ। ਇਸ ਵਿੱਚ ਉਨ੍ਹਾਂ ਕਿਹਾ ਕਿਉਨ੍ਹਾਂ ਨੇ ਸੰਯੁਕਤ ਕਿਸਾਨ ਮੋਰਚਾ ਨਹੀਂ ਬਣਾਇਆ ਹੈ। ਸਾਰੇ ਹੀ ਲੀਡਰ ਚੋਣਾਂ ਵਿੱਚ ਆਏ ਹਨ। ਕਿਸਾਨ ਆਗੂ ਨੇ ਕਿਹਾ ਕਿ ਮੈਂ ਜਵਾਬ ਦਿੱਤਾ ਸੀ ਕਿ ਮੈਂ ਚੋਣ ਨਹੀਂ ਲੜਨੀ ਹੈ। ਪਰ ਮੇਰੇ ਕੋਲੋਂ ਇਕ ਕੰਮ ਧੱਕੇ ਨਾਲ ਕਰਵਾਇਆ ਗਿਆ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਦੋਂ ਸੰਯੁਕਤ ਸਮਾਜ ਮੋਰਚਾ ਬਣਿਆ ਸੀ ਤਾਂ ਇਸਦਾ ਮੈਨੂੰ ਵੀ ਬਾਅਦ ਵਿੱਚ ਪਤਾ ਲੱਗਿਆ। ਇਸ ਨਾਲ ਜੁੜੀ ਪ੍ਰੈੱਸ ਕਾਨਫਰੰਸ ਵੀ ਉਦੋਂ ਹੀ ਪਤਾ ਲੱਗੀ ਜਦੋਂ ਮੇਰੇ ਪਿੱਛੇ ਬੋਰਡ ਲਿਆ ਕੇ ਰੱਖ ਦਿੱਤਾ ਗਿਆ।

ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਵੋਟਾਂ ਵੇਲੇ ਉਮੀਦਵਾਰ ਨਾ ਤਾਂ ਮੈਂ ਖੜ੍ਹੇ ਕੀਤੇ ਅਤੇ ਨਾ ਹੀ ਟਿਕਟਾਂ ਵੰਡੀਆਂ। ਬਲਬੀਰ ਰਾਜੇਵਾਲ ਨੇ ਕਿਹਾ ਕਿ ਮੇਰੇ ਨਾਮ 'ਤੇ 102 ਬੰਦੇ ਚੋਣਾਂ ਵਿਚ ਖੜ੍ਹੇ ਕੀਤੇ ਗਏ। ਬਾਕੀ ਜਿਨ੍ਹਾਂ ਨੇ ਮੈਨੂੰ ਚੋਣ ਲੜਵਾਈ ਉਹ ਵੀ ਸਾਰੇ ਹੀ ਭਗੌੜੇ ਹਨ। ਇਸ ਤੋਂ ਇਲਾਵਾ ਰਾਜੇਵਾਲ ਨੇ ਕਿਹਾ ਕਿ ਬੇਮੌਸਮੇ ਮੀਂਹ ਨਾਲ ਕਿਸਾਨਾਂ ਦਾ ਵੱਡਾ ਨੁਕਸਾਮ ਹੋਇਆ ਹੈ। ਦੂਜੇ ਪਾਸੇ ਸਾਰੀ ਦੁਨੀਆ ਵਿਚ ਅਨਾਜ ਦੀ ਕਿੱਲਤ ਆ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਵੱਡੇ ਅਨਾਜ ਸੰਕਟ ਦਾ ਸਾਹਮਣਾ ਵੀ ਹੋਵੇਗਾ।

ਇਹ ਵੀ ਪੜ੍ਹੋ :Road Accident Ferozepur: ਸੜਕ ਹਾਦਸੇ 'ਚ ਮਹਿਲਾ ਪੁਲਿਸ ਮੁਲਾਜ਼ਮ ਦੀ ਮੌਤ, 2 ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਬਲਬੀਰ ਸਿੰਘ ਰਾਜੇਵਾਲ ਨੇ ਕਿਸਾਨਾਂ ਨਾਲ ਮੀਟਿੰਗ ਕਰਨ ਉਪਰੰਤ ਕਿਹਾ ਕਿ ਜਿਸ ਤਰ੍ਹਾਂ ਬੇਮੌਸਮੀ ਬਰਸਾਤ ਨੇ ਕਿਸਾਨਾਂ ਨੂੰ ਬਰਬਾਦ ਕਰ ਦਿੱਤਾ ਹੈ, ਜਿਸ ਤਰ੍ਹਾਂ ਮੁੱਖ ਮੰਤਰੀ ਨੇ ਵੀ ਤਤਕਾਲ ਮੁਆਵਜ਼ਾ ਰਾਸ਼ੀ ਵਧਾਉਣ ਦੀ ਗੱਲ ਕਹੀ ਹੈ, ਉਸ ਸਕੇਲ ਨੂੰ ਘਟਾ ਦਿੱਤਾ ਗਿਆ ਹੈ ਜੋ ਪਹਿਲਾਂ ਤੈਅ ਕੀਤਾ ਗਿਆ ਸੀ। ਹੁਣ ਜਿਸ ਤਰ੍ਹਾਂ ਜ਼ਮੀਨ ਦਾ ਠੇਕਾ 35 ਹਜ਼ਾਰ 'ਚ ਹੋਇਆ ਹੈ, ਉਸ 'ਚ 15 ਹਜ਼ਾਰ 'ਚ ਕੁਝ ਨਹੀਂ ਹੋਵੇਗਾ, ਇਸ ਦੇ ਉਲਟ ਪਟਵਾਰੀ ਉਨ੍ਹਾਂ ਦੇ ਨਾਲ ਨਹੀਂ ਹੈ, ਦਫ਼ਤਰਾਂ 'ਚ ਬੈਠ ਕੇ ਉਹ ਗਿਰਦਾਵਰੀ ਕਰ ਰਹੇ ਹਨ, ਜਦਕਿ ਇਹ ਲੋਕਾਂ ਵਿੱਚ ਜਾਣ ਦੀ ਗੱਲ ਹੈ, ਚਲੋ ਕਰੀਏ ਤੇ ਮੋਹਾਲੀ ਦੇ ਡੀਸੀ ਨੇ ਪਹਿਲਾਂ ਹੀ ਕਿਹਾ ਹੈ ਕਿ 5 ਏਕੜ ਤੋਂ ਵੱਧ ਨਾ ਦੇਣ ਦੀ ਗੱਲ ਕਹੀ ਹੈ, ਪਸ਼ੂਆਂ ਲਈ ਚਾਰਾ ਵੀ ਨਹੀਂ ਮਿਲੇਗਾ।

ਕੇਂਦਰ ਕੋਲ 270 ਲੱਖ ਟਨ ਅਨਾਜ ਹੈ ਜਿੱਥੇ ਇਸ ਦੀ ਲੋੜ ਹੈ ਪਰ ਕੇਂਦਰ ਕੋਲ ਕਰੀਬ 150 ਲੱਖ ਟਨ ਅਨਾਜ ਮੌਜੂਦ ਹੈ। ਉਨ੍ਹਾਂ ਕਿਹਾ ਕਿ ਜਿਸ ਦਿਨ ਮੁੱਖ ਮੰਤਰੀ ਬੁਲਾਵੇਗਾ, ਉਸੇ ਦਿਨ ਮੈਂ ਜਾਵਾਂਗਾ। ਪੈਸੇ ਦੀ ਗੱਲ ਇਹ ਹੈ ਕਿ ਜਦੋਂ ਬਾਕੀ ਇੰਡਸਟਰੀ ਲਈ ਪੈਸਾ ਜਾਰੀ ਹੋ ਸਕਦਾ ਹੈ ਤਾਂ ਕਿਸਾਨਾਂ ਲਈ ਕਿਉਂ ਨਹੀਂ।

Last Updated : Apr 2, 2023, 9:28 PM IST

ABOUT THE AUTHOR

...view details