ਚੰਡੀਗੜ੍ਹ: ਫ਼ਰੀਦਕੋਟ ਰਿਆਸਤ ਦੇ ਆਖ਼ਰੀ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀ 20-25 ਹਜ਼ਾਰ ਕਰੋੜ ਦੀ ਜਾਇਦਾਦ ਦੇ ਮਾਮਲੇ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਸੁਣਵਾਈ ਹੋਈ। ਜਿੱਥੇ ਹਾਈਕੋਰਟ ਨੇ ਹੇਠਲੀ ਅਦਾਲਤ ਦੇ ਫ਼ੈਸਲੇ ਨੂੰ ਸਹੀ ਮੰਨਿਆ ਤੇ ਪਟੀਸ਼ਨ ਨੂੰ ਖਾਰਜ ਕਰ ਦਿੱਤਾ।
ਦੱਸ ਦਈਏ ਕਿ ਹੇਠਲੀ ਅਦਾਲਤ ਵੱਲੋਂ ਇਹ ਫ਼ੈਸਲਾ ਦਿੱਤਾ ਗਿਆ ਸੀ ਕਿ ਰਾਜਾ ਹਰਿੰਦਰ ਸਿੰਘ ਦੀ ਮਾਤਾ ਹਾਲੇ ਜਿਉਂਦੀ ਹੈ ਤੇ ਉਨ੍ਹਾਂ ਦਾ ਵੀ ਇਸ ਜਾਇਦਾਦ ਵਿੱਚ ਹਿੱਸਾ ਬਣਦਾ ਹੈ। ਜਾਣਕਾਰੀ ਮੁਤਾਬਕ ਹੇਠਲੀ ਅਦਾਲਤ ਨੇ ਦੋਵੇਂ ਰਾਜਕੁਮਾਰੀਆਂ ਅੰਮ੍ਰਿਤ ਕੌਰ ਤੇ ਦਪਿੰਦਰ ਕੌਰ ਨੂੰ ਇਸ ਜਾਇਦਾਤ ਵਿੱਚ ਬਰਾਬਰ ਮਾਲਿਕਾਨਾ ਹੱਕ ਦਿੱਤਾ ਸੀ ਪਰ ਹਾਈਕੋਰਟ ਨੇ ਹੁਣ ਇਸ ਵਿੱਚ 25 ਫ਼ੀਸਦੀ ਹਿੱਸਾ ਮਹਾਰਾਣੀ ਮਹਿੰਦਰ ਕੌਰ ਨੂੰ ਵੀ ਦਿੱਤਾ ਹੈ ਤੇ ਬਾਕੀ ਬੱਚਿਆਂ 75 ਫ਼ੀਸਦੀ ਜਾਇਦਾਦ ਦਾ ਹਿੱਸਾ ਰਾਜਕੁਮਾਰੀ ਅੰਮ੍ਰਿਤ ਕੌਰ ਤੇ ਦਪਿੰਦਰ ਕੌਰ ਨੂੰ ਆਪਸ ਵਿੱਚ ਵੰਡਣ ਦੇ ਹੁਕਮ ਜਾਰੀ ਕੀਤੇ ਹੈ।
ਜੱਜ ਰਾਜ ਮੋਹਨ ਸਿੰਘ ਨੇ ਹੇਠਲੀ ਅਦਾਲਤ ਦੇ ਫ਼ੈਸਲੇ ਵਿਰੁੱਧ ਅੰਮ੍ਰਿਤ ਕੌਰ ਦੀਪਿੰਦਰ ਕੌਰ ਤੇ ਮਹਿਰਾਵਲ ਖੇਵਾ ਜੀ ਟਰੱਸਟ ਵੱਲੋਂ ਦਾਖ਼ਲ ਕੀਤੀ ਗਈ ਅਪੀਲਾਂ ਨੂੰ ਖਾਰਜ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹਿੰਦੂ ਉੱਤਰ ਅਧਿਕਾਰੀ ਐਕਟ ਦੇ ਤਹਿਤ ਰਾਜਾ ਦੀ ਮੌਤ ਦੇ ਸਮੇਂ ਮਹਾਰਾਣੀ ਮਹਿੰਦਰ ਕੌਰ ਜਿਉਂਦਾ ਸੀ ਤੇ ਇਸ ਜਾਇਦਾਦ ਵਿੱਚ ਉਨ੍ਹਾਂ ਦਾ ਵੀ ਹਿੱਸਾ ਬਣਦਾ ਹੈ।