ਮਸ਼ਹੂਰ ਜੋਤਸ਼ੀ ਪੀ ਖੁਰਾਣਾ ਦਾ ਹੋਇਆ ਅੰਤਿਮ ਸਸਕਾਰ ਚੰਡੀਗੜ: ਬਾਲੀਵੁੱਡ ਅਦਾਕਾਰ ਆਯੂਸ਼ਮਾਨ ਖੁਰਾਣਾ ਨਾਲ ਜੁੜੀ ਹੋਈ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਉਹਨਾਂ ਦੇ ਪਿਤਾ ਅਤੇ ਮੰਨੇ ਪ੍ਰਮੰਨੇ ਜੋਤਸ਼ੀ ਪੀ ਖੁਰਾਣਾ ਦਾ ਚੰਡੀਗੜ੍ਹ 'ਚ ਦੇਹਾਂਤ ਹੋ ਗਿਆ। ਪੀ ਖੁਰਾਣਾ ਦੋ ਦਿਨਾਂ ਤੋਂ ਫੋਰਟਿਸ ਹਸਪਤਾਲ ਵਿੱਚ ਦਾਖਲ ਸਨ। ਉਨ੍ਹਾਂ ਨੂੰ ਦਿਲ ਦਾ ਦੌਰਾ ਪੈਣ ਕਾਰਨ ਦਾਖਲ ਕਰਵਾਇਆ ਗਿਆ ਸੀ। ਹਸਪਤਾਲ ਤੋਂ ਮਿਲੀ ਜਾਣਕਾਰੀ ਮੁਤਾਬਿਕ ਉਹਨਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ ਅਤੇ ਸਵੇਰੇ ਅਚਾਨਕ ਵੈਂਟੀਲੇਟਰ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਉਹਨਾਂ ਦਾ ਅੰਤਿਮ ਸੰਸਕਾਲ ਕੱਲ ਸਵੇਰੇ ਮਨੀਮਾਜਰਾ ਸ਼ਮਸ਼ਾਨਘਾਟ ਵਿਚ ਹੋਵੇਗਾ।
ਚੰਡੀਗੜ੍ਹ ਦੇ ਮੰਨ ਪ੍ਰਮੰਨੇ ਜੋਤਿਸ਼ੀ ਸਨ ਪੀ ਖੁਰਾਣਾ:ਦੱਸ ਦਈਏ ਕਿ ਪੀ ਖੁਰਾਣਾ ਚੰਡੀਗੜ੍ਹ ਦੇ ਬਹੁਤ ਹੀ ਮਸ਼ਹੂਰ ਜੋਤਿਸ਼ੀ ਸਨ ਅਤੇ ਆਯੂਸ਼ਮਾਨ ਖੁਰਾਣਾ ਉਹਨਾਂ ਦੇ ਬਹੁਤ ਕਰੀਬ ਸਨ। ਕੱਲ੍ਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਆਯੂਸ਼ਮਾਨ ਖੁਰਾਣਾ ਨੂੰ ਉਪ ਰਾਸ਼ਟਰਪਤੀ ਵੱਲੋਂ ਸਨਮਾਨਿਤ ਕੀਤਾ ਜਾਣਾ ਸੀ ਅਤੇ ਅੱਜ ਉਸਤੋਂ ਪਹਿਲਾਂ ਉਹਨਾਂ ਦੇ ਪਿਤਾ ਪੀ ਖੁਰਾਣਾ ਦਾ ਦੇਹਾਂਤ ਹੋ ਗਿਆ। ਪਿਤਾ ਨੇ ਹੀ ਨਾਂ ਦੇ ਅੱਖਰਾਂ ਵਿਚ ਬਦਲਾਅ ਕਰਕੇ ਆਯੂਸ਼ ਨੂੰ ਫ਼ਿਲਮਾਂ ਵਿਚ ਜਾਣ ਲਈ ਪ੍ਰੇਰਿਆ ਸੀ ਜਿਸ ਸਦਕਾ ਹੀ ਆਯੂਸ਼ਮਾਨ ਦਾ ਫਿਲਮੀ ਸਫ਼ਰ ਸ਼ੁਰੂ ਹੋਇਆ ਸੀ। ਪੀ ਖੁਰਾਣਾ ਚੰਡੀਗੜ ਹੀ ਨਹੀਂ ਪੂਰੇ ਉੱਤਰੀ ਭਾਰਤ ਵਿਚ ਮਸ਼ਹੂਰ ਸਨ।
ਪਿਤਾ ਦੀ ਭਵਿੱਖਬਾਣੀ ਨੇ ਹੀ ਆਯੂਸ਼ਮਾਨ ਨੂੰ ਬਣਾਇਆ ਸੀ ਸਟਾਰ:ਆਯੂਸ਼ਮਾਨ ਖੁਰਾਣਾ ਦੀ ਜ਼ਿੰਦਗੀ ਵਿਚ ਉਹਨਾਂ ਦੇ ਪਿਤਾ ਪੀ ਖੁਰਾਣਾ ਦੀ ਖਾਸ ਅਹਿਮੀਅਤ ਸੀ। ਕਿਉਂਕਿ ਉਹ ਪਿਤਾ ਹੀ ਸਨ ਜਿਹਨਾਂ ਨੇ ਆਯੂਸ਼ਮਾਨ ਦੇ ਬਾਲੀਵੁੱਡ ਕਲਾਕਾਰ ਬਣਨ ਦੀ ਭਵਿੱਖਬਾਣੀ ਕੀਤੀ ਸੀ। ਪੀ ਖੁਰਾਣਾ ਨੇ ਭਵਿੱਖਬਾਣੀ ਕੀਤੀ ਸੀ ਕਿ ਆਯੂਸ਼ਮਾਨ ਫ਼ਿਲਮਾਂ ਵਿਚ ਜਾਵੇਗਾ ਅਤੇ ਨਾਲ ਹੀ ਛੇਤੀ ਮੁੰਬਈ ਜਾਣ ਲਈ ਕਿਹਾ ਸੀ। ਪਿਤਾ ਨੇ ਇਹ ਚੇਤਾਵਨੀ ਵੀ ਦਿੱਤੀ ਸੀ ਕਿ ਜੇਕਰ ਆਯੂਸ਼ ਛੇਤੀ ਮੁੰਬਈ ਨਾ ਗਿਆ ਤਾਂ ਅਗਲੇ ਦੋ ਸਾਲ ਉਸਨੂੰ ਕੰਮ ਨਹੀਂ ਮਿਲੇਗਾ। ਅਗਲੇ ਦਿਨ ਉਸ ਦੇ ਬੈਗ ਪੈਕ ਕਰਨ ਤੋਂ ਬਾਅਦ, ਉਸ ਨੂੰ ਟਿਕਟ ਦੇ ਦਿੱਤੀ ਗਈ ਅਤੇ ਮੁੰਬਈ ਲਈ ਘਰ ਭੇਜ ਦਿੱਤਾ ਗਿਆ। ਉਸਤੋਂ ਬਾਅਦ ਆਯੂਸ਼ਮਾਨ ਖੁਰਾਣਾ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ।
- Bilaspur Kidney Theft: ਡਾਕਟਰਾਂ 'ਤੇ ਲੱਗਿਆ ਕਿਡਨੀ ਚੋਰੀ ਦਾ ਇਲਜ਼ਾਮ, ਜਾਂਚ ਲਈ ਲਾਸ਼ ਨੂੰ ਕਬਰ ਪੁੱਟ ਕੱਢਿਆ ਗਿਆ ਬਾਹਰ
- Amazon: ਇਸ ਤਰੀਕ ਤੋਂ Amazon 'ਤੇ ਸਮਾਨ ਖਰੀਦਣਾ ਹੋਵੇਗਾ ਮਹਿੰਗਾ, ਜਾਣੋ ਕੀਮਤਾਂ ਵਿੱਚ ਕਿੰਨੇ ਫੀਸਦੀ ਹੋਇਆ ਵਾਧਾ
- ਪੰਜਾਬ ਪੁਲਿਸ ਵਿੱਚ ਤਾਇਨਾਤ ਇੱਕ ਡਾਗ ਨੇ ਜਿੱਤੀ ਜ਼ਿੰਦਗੀ ਦੀ ਜੰਗ, ਸਿੰਮੀ ਨਾਮ ਦੀ ਫੀਮੇਲ ਡਾਗ ਨੇ ਕੈਂਸਰ ਨੂੰ ਦਿੱਤੀ ਮਾਤ
ਕਈ ਨਿਊਜ਼ ਚੈਨਲਾਂ ਉਤੇ ਦਿੰਦੇ ਸੀ ਜੋਤਿਸ਼ ਗਿਆਨ: ਜ਼ਿਕਰਯੋਗ ਹੈ ਕਿ ਪੀ ਖੁਰਾਨਾ ਜੋਤਿਸ਼ ਵਿਦਿਆ ਵਿੱਚ ਬਹੁਤ ਮਾਹਿਰ ਸਨ। ਉਹ ਕਈ ਟੀ.ਵੀ ਚੈਨਲਾਂ ਉਤੇ ਸੋਅ ਹੋਸਟ ਵੀ ਕਰਦੇ ਸਨ। ਉਨ੍ਹਾਂ ਵੱਲੋਂ ਦੱਸੇ ਰਾਸ਼ੀਫਲ ਕਈ ਨਿਊਜ਼ ਚੈਨਲਾਂ ਵੱਲੋਂ ਲਗਾਏ ਜਾਂਦੇ ਸੀ। ਦੱਸ ਦੇਇਏ ਕਿ ਈਟੀਵੀ ਭਾਰਤ ਵੀ ਉਨ੍ਹਾਂ ਦਾ ਹਫਤਾਵਰੀ ਰਾਸ਼ੀਫਲ ਲਗਾਉਦਾ ਸੀ। ਆਯੁਸ਼ਮਾਨ ਖੁਰਾਨਾ ਆਪਣੇ ਪਿਤਾ ਪੀ ਖੁਰਾਨਾ ਦੇ ਕਹਿਣ ਉਤੇ ਹੀ ਆਪਣੇ ਨਾਮ ਵਿੱਚ ਇਕ ਵਾਧੂ N ਜੋੜੀ ਸੀ। ਉਨ੍ਹਾਂ ਨੇ ਇਕ ਇੰਟਰਵਿਊ ਵਿੱਚ ਇਸ ਦਾ ਖੁਲਾਸਾ ਕੀਤਾ ਸੀ।