ਪੰਜਾਬ

punjab

ETV Bharat / state

ਕੋਰੋਨਾ ਵਿਰੁੱਧ ਜੰਗ 'ਚ ਪੁਲਿਸ ਦੇ ਮੋਢੇ ਨਾਲ ਮੋਢਾ ਜੋੜਨ ਲਈ ਉਨ੍ਹਾਂ ਦੇ ਪਰਿਵਾਰ ਵੀ ਮੈਦਾਨ 'ਚ ਨਿੱਤਰੇ

ਕੋਰੋਨਾ ਵਿਰੁੱਧ ਜੰਗ 'ਚ ਪੁਲਿਸ ਕਾਫੀ ਮਦਦ ਕਰ ਰਹੀ ਹੈ। ਹੁਣ ਇਸ ਵਿੱਚ ਉਨ੍ਹਾਂ ਦੇ ਪਰਿਵਾਰ ਵੀ ਮੋਢੇ ਨਾਲ ਮੋਢਾ ਜੋੜ ਕੇ ਮਦਦ ਕਰ ਰਹੇ ਹਨ।

ਕੋਰੋਨਾ ਵਿਰੁੱਧ ਜੰਗ
ਕੋਰੋਨਾ ਵਿਰੁੱਧ ਜੰਗ

By

Published : Apr 2, 2020, 10:42 PM IST

ਚੰਡੀਗੜ੍ਹ: ਕੋਵਿਡ-19 ਨਾਲ ਨਜਿੱਠਣ ਲਈ ਰੋਪੜ ਪੁਲਿਸ ਕਰਮਚਾਰੀਆਂ ਦੇ ਮੋਢੇ ਨਾਲ ਮੋਢਾ ਜੋੜਨ ਲਈ ਉਨ੍ਹਾਂ ਦੇ ਪਰਿਵਾਰ ਵੀ ਮੈਦਾਨ ਵਿਚ ਨਿੱਤਰ ਪਏ ਹਨ। ਇਨ੍ਹਾਂ ਦੇ ਪਰਿਵਾਰ ਨਾ ਸਿਰਫ ਵਿੱਤੀ ਮਦਦ ਦੇ ਰਹੇ ਹਨ ਸਗੋਂ ਘਰ ਵਿਚ ਤਿਆਰ ਕੀਤੇ ਮਾਸਕ ਅਤੇ ਰਾਸ਼ਨ ਦੇ ਪੈਕਟ ਵੀ ਲੋੜਵੰਦਾਂ ਤੱਕ ਪਹੁੰਚਾ ਰਹੇ ਹਨ।

ਕੋਰੋਨਾ ਵਿਰੁੱਧ ਜੰਗ

ਰੋਪੜ ਦੇ ਐਸਐਸਪੀ ਸਵਪਨ ਸ਼ਰਮਾ ਨੇ ਦੱਸਿਆ ਕਿ ਪਿਛਲੇ 7 ਦਿਨਾਂ ਵਿਚ 33,000 ਭੋਜਨ ਸੁੱਕੇ ਰਾਸ਼ਨ ਦੇ ਪੈਕਟਾਂ ਤੋਂ ਇਲਾਵਾ ਪੁਲਿਸ ਕਰਮੀਆਂ ਦੇ ਪਰਿਵਾਰਾਂ ਵਲੋਂ ਆਪਣੇ ਘਰਾਂ ਅਤੇ ਕਮਿਊਨਿਟੀ ਸੈਂਟਰ ਵਿਚ 800 ਮਾਸਕ ਤਿਆਰ ਕੀਤੇ ਗਏ।

ਐਸਐਸਪੀ ਨੇ ਲੋਕਾਂ ਲਈ ਉਦਾਹਰਣ ਬਣਕੇ ਉੱਭਰੇ ਇਨ੍ਹਾਂ ਪੁਲਿਸ ਪਰਿਵਾਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਨੇ ਨਾ ਕੇਵਲ ਝੁੱਗੀਆਂ ਵਾਲੇ ਗਰੀਬ ਤੇ ਪ੍ਰਵਾਸੀ ਮਜ਼ਦੂਰਾਂ ਦੇ ਪਰਿਵਾਰਾਂ ਤੱਕ ਰਾਸ਼ਨ ਪਹੁੰਚਾਇਆ ਸਗੋਂ ਮੋਬਾਈਲ ਪੈਟਰੋਲਿੰਗ ਰਾਹੀਂ ਹਰੇਕ ਨਾਕਾ ਪੁਆਇੰਟ ਘਰ ਵਿਚ ਬਣਾਏ ਮਾਸਕ ਵੀ ਵੰਡੇ।

ਉਨ੍ਹਾਂ ਅੱਗੇ ਦੱਸਿਆ ਨਾ ਸਿਰਫ ਹਰੇਕ ਪਰਿਵਾਰ ਨੇ ਮਦਦ ਲਈ 500 ਰੁਪਏ ਦਾ ਯੋਗਦਾਨ ਪਾਇਆ ਹੈ ਅਤੇ ਇਹ ਆਪਣੇ ਲੋਕਾਂ ਦੀ ਮਦਦ ਲਈ ਡੱਟੇ ਹੋਏ ਹਨ। ਤਾਲਾਬੰਦੀ ਤੋਂ ਬਾਅਦ ਦਿਨ ਵਿਚ 14-16 ਦਿਨ ਡਿਊਟੀ `ਤੇ ਲੱਗੇ ਪੁਲਿਸ ਕਰਮਚਾਰੀਆਂ ਦੇ ਨਾਲ, ਉਨ੍ਹਾਂ ਦੇ ਪਰਿਵਾਰ ਪੂਰਨ ਸਮਰਥਨ ਦਿਖਾ ਰਹੇ ਹਨ। ਪੁਲਿਸ ਕੁਆਰਟਰਾਂ ਵਿਚ ਰਹਿੰਦੇ 100 ਪਰਿਵਾਰਾਂ ਵਿਚੋਂ, ਤਕਰੀਬਨ 30 ਪਰਿਵਾਰ ਸਹਾਇਤਾ ਲਈ ਅੱਗੇ ਆਏ ਹਨ।

ਘਰਾਂ ਵਿਚ ਉਨ੍ਹਾਂ ਦੀਆਂ ਸਿਲਾਈ ਮਸ਼ੀਨਾਂ `ਤੇ ਮਾਸਕ ਬਣਾਉਣਾ ਸੁਰੱਖਿਆ ਅਤੇ ਸਿਹਤ ਨੂੰ ਯਕੀਨੀ ਬਣਾਉਣ ਲਈ ਆਪਣਾ ਕੰਮ ਕਰ ਰਹੇ ਹਨ। ਪਤਨੀ, ਬੱਚੇ ਅਤੇ ਇੱਥੋਂ ਤਕ ਕਿ ਮਾਪੇ ਉਤਸ਼ਾਹ ਨਾਲ ਗੈਰ ਸਰਕਾਰੀ ਸੰਗਠਨਾਂ ਅਤੇ ਆਮ ਲੋਕਾਂ ਦੁਆਰਾ ਦਾਨ ਕੀਤੇ ਰਾਸ਼ਨ ਵਿਚੋਂ ਪੈਕਟ ਬਣਾ ਕੇ ਪੁਲਿਸ ਵਾਲਿਆਂ `ਤੇ ਭਾਰ ਘੱਟ ਕਰਨ ਲਈ ਉਤਸ਼ਾਹ ਨਾਲ ਸਰਗਰਮ ਹਨ। ਇਹ ਸਭ ਦਾ ਫਰਜ਼ ਬਣਦਾ ਹੈ ਕਿ ਮੁਸ਼ਕਲ ਸਮੇਂ ਵਿੱਚ ਸਹਾਇਤਾ ਕੀਤੀ ਜਾਵੇ।

ABOUT THE AUTHOR

...view details