ਚੰਡੀਗੜ੍ਹ:ਅਕਸਰ ਹੀ ਕਹਿੰਦੇ ਨੇ ਕਿ ਜਦੋਂ ਪਿਆਰ ਦਾ ਇਜ਼ਹਾਰ ਕਰਨ ਲਈ ਸ਼ਬਦ ਨਾ ਮਿਲਣ ਤਾਂ ਕਾਰਡਸ ਪਿਆਰ ਦਾ ਇਜ਼ਹਾਰ ਕਰਨ ਦਾ ਸਭ ਤੋਂ ਵਧੀਆ ਸਾਧਨ ਹੁੰਦੇ ਹਨ। ਇਸੇ ਲਈ ਹੀ ਵੇਲੈਨਟਾਈਨਜ਼ ਡੇਅ (Valentines Day 2023) ਮੌਕੇ ਵੀ ਸਪੈਸ਼ਲ ਕਾਰਡਾਂ ਦੀ ਸਭ ਤੋਂ ਜ਼ਿਆਦਾ ਮਹੱਤਤਾ ਹੁੰਦੀ ਹੈ। ਵਿਸ਼ੇਸ਼ ਕਾਰਡਸ ਵਿਚ ਦਿਲ ਨੂੰ ਟੁੰਭ ਜਾਣ ਵਾਲੀਆਂ ਲਾਇਨਾਂ ਪਿਆਰ ਨੂੰ ਹੋਰ ਖੁਸ਼ਨੁਮਾ ਬਣਾ ਦਿੰਦੇ ਹਨ। ਚੰਡੀਗੜ੍ਹ ਦੀ ਆਰਚੀਸ ਗਿਫ਼ਟ ਗੈਲਰੀ ਵਿਚ ਵੇਲੈਨਟਾਈਨਜ਼ ਡੇਅ ਦੇ ਲਈ ਖਾਸ ਤਰ੍ਹਾਂ ਦੇ ਕਾਰਡਸ ਲਿਆਂਦੇ ਗਏ ਹਨ। ਜੋ ਕਿ ਖਾਸ ਵੇਲੈਨਟਾਈਨਜ਼ ਡੇਅ ਦੇ ਲਈ ਹੀ ਡਿਜ਼ਾਈਨ ਕੀਤੇ ਗਏ ਹਨ।
ਟੈਡੀ ਬੀਅਰ ਕਾਰਡ :-ਵੇਲੈਨਟਾਈਨਜ਼ ਡੇਅ (Valentines Day 2023) ਮੌਕੇ ਜਿੱਥੇ ਤੋਹਫ਼ੇ ਵਿਚ ਟੈਡੀ ਬੀਅਰ ਦਿੱਤੇ ਜਾਣ ਦੀ ਖ਼ਾਸ ਮਹੱਤਤਾ ਹੈ। ਉੱਥੇ ਹੀ ਵੇਲੈਨਟਾਈਨਜ਼ ਡੇਅ ਮੌਕੇ ਟੇਡੀ ਬੀਅਰ ਕਾਰਡ ਦੀ ਵੀ ਆਪਣੀ ਮਹੱਤਤਾ ਹੈ। ਸੌਖੇ ਸ਼ਬਦਾਂ ਵਿਚ ਕਹੀਏ ਤਾਂ ਟੈਡੀ ਬੀਅਰ 2 ਦਿਲਾਂ ਨੂੰ ਜੋੜਨ ਵਾਲੀ ਇਕ ਕੜ੍ਹੀ ਵੀ ਕਹੀ ਜਾ ਸਕਦੀ ਹੈ।
ਮਿਊਜ਼ੀਕਲ ਕਾਰਡ :-ਇਸ ਵਾਰ ਇਕ ਵੱਖਰੀ ਕਿਸਮ ਦਾ ਕਾਰਡ ਵੀ ਗਿਫ਼ਟ ਗੈਲਰੀ ਵਿਚ ਵੇਖਣ ਨੂੰ ਮਿਲ ਰਿਹਾ ਹੈ। ਜਿਸਨੂੰ ਖੋਲ੍ਹਦਿਆਂ ਹੀ ਰੋਮਾਂਟਿਕ ਗਾਣਿਆਂ ਨਾਲ ਪਿਆਰ ਦੀ ਬੁਛਾੜ ਹੋਣੀ ਸ਼ੁਰੂ ਹੋ ਜਾਂਦੀ ਹੈ। ਪਤੀ ਪਤਨੀ ਦੋਵੇਂ ਹੀ ਇਸ ਕਾਰਡ ਦੇ ਜ਼ਰੀਏ ਆਪਣੀ ਮੁਹੱਬਤ ਦਾ ਆਦਾਨ ਪ੍ਰਦਾਨ ਕਰ ਸਕਦੇ ਹਨ।