Charanjit Channi PC: ਪ੍ਰੈਸ ਕਾਨਫਰੰਸ 'ਚ ਭਾਵੁਕ ਹੋ ਕੇ ਰੋਏ ਚਰਨਜੀਤ ਚੰਨੀ, ਦੱਸਿਆ ਜਾਨ ਨੂੰ ਖ਼ਤਰਾ ਚੰਡੀਗੜ੍ਹ :ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੱਲ੍ਹ ਸੂਬਾ ਸਰਕਾਰ ਅਤੇ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ 'ਤੇ ਸ਼ਬਦੀ ਹਮਲੇ ਕੀਤੇ ਸਨ। ਸਰਕਾਰ ਨੂੰ ਦਲਿਤ ਵਿਰੋਧੀ ਅਤੇ ਸਿੱਖ ਵਿਰੋਧੀ ਕਰਾਰ ਦਿੱਤਾ ਸੀ। ਇਸ ਤੋਂ ਕੁਝ ਚਿਰ ਬਾਅਦ ਹੀ ਚੰਨੀ ਨੂੰ ਇਹ ਸੁਨੇਹਾ ਮਿਲਿਆ ਕਿ ਉਹ 20 ਅਪ੍ਰੈਲ ਨੂੰ ਨਹੀਂ ਸਗੋਂ ਅੱਜ ਹੀ ਵਿਜੀਲੈਂਸ ਅੱਗੇ ਜਾਂਚ ਲਈ ਪੇਸ਼ ਹੋਣ। ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਪਾ ਅਤੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਵਿਜੀਲੈਂਸ ਨੇ ਸਰਕਾਰ ਦੇ ਦਬਾਅ ਹੇਠ ਇਹ ਸੁਨੇਹਾ ਭੇਜਿਆ ਹੈ। ਅੱਜ ਵਿਜੀਲੈਂਸ ਅੱਗੇ ਪੇਸ਼ ਹੋਣ ਤੋਂ ਪਹਿਲਾਂ ਚੰਨੀ ਨੇ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕੀਤੀ ਜਿਸ ਦੌਰਾਨ ਉਹ ਭਾਵੁਕ ਵੀ ਹੋ ਗਏ।
ਮੇਰਾ ਕਤਲ ਕੀਤਾ ਜਾ ਸਕਦਾ ਹੈ:ਜਿਵੇਂ ਹੀ ਚੰਨੀ ਨੇ ਸਰਕਾਰ ਨੂੰ ਦਲਿਤ ਵਿਰੋਧੀ ਕਰਾਰ ਦਿੱਤਾ, ਤਾਂ ਵਿਜੀਲੈਂਸ ਨੇ 20 ਅਪ੍ਰੈਲ ਦਾ ਇੰਤਜ਼ਾਰ ਕੀਤੇ ਬਿਨਾਂ ਚੰਨੀ ਨੂੰ ਤੁਰੰਤ ਪੇਸ਼ ਹੋਣ ਦਾ ਸੁਨੇਹਾ ਦਿੱਤਾ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਅੱਜ ਸਵੇਰੇ ਦਸ ਵਜੇ ਵਿਜੀਲੈਂਸ ਬਿਊਰੋ ਵੱਲੋਂ ਜਾਂਚ ਲਈ ਬੁਲਾਇਆ ਗਿਆ। ਇਸ ਦੌਰਾਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਆਮ ਆਦਮੀ ਪਾਰਟੀ (ਆਪ) ਸਰਕਾਰ 'ਤੇ ਦੋਸ਼ ਲਗਾਇਆ ਕਿ ਮੇਰਾ ਕਤਲ ਵੀ ਕੀਤਾ ਜਾ ਸਕਦਾ ਹੈ। ਚੰਨੀ ਤੋਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਵਿਜੀਲੈਂਸ ਵੱਲੋਂ ਪੁੱਛਗਿੱਛ ਕੀਤੀ ਜਾਣੀ ਹੈ। ਚੰਡੀਗੜ੍ਹ ਦੇ ਪੰਜਾਬ ਕਲਾ ਭਵਨ ਵਿਖੇ ਚਰਨਜੀਤ ਚੰਨੀ ਨੇ ਦੱਸਿਆ ਕਿ ਵਿਜੀਲੈਂਸ ਨੇ ਪਹਿਲਾਂ 12 ਅਪ੍ਰੈਲ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਬੁਲਾਇਆ ਸੀ। ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਕਿਸੇ ਕੰਮ ਵਿੱਚ ਰੁੱਝੇ ਹੋਣ ਕਰਕੇ ਨਹੀਂ ਆ ਸਕਦਾ।
ਚੰਨੀ ਹੋਏ ਭਾਵੁਕ :ਚੰਨੀ ਨੇ ਪੀਸੀ 'ਚ ਰੋਂਦੇ ਹੋਏ ਕਿਹਾ ਕਿ ਅੱਜ ਮੇਰੇ ਕੋਲ ਕੁਝ ਨਹੀਂ ਹੈ, ਮੇਰੇ ਘਰ ਦੀ ਕੁਰਕੀ ਦੇ ਵੀ ਹੁਕਮ ਹਨ। ਆਮ ਆਦਮੀ ਪਾਰਟੀ ਨੇ ਮੇਰੇ 'ਤੇ ਝੂਠੇ ਇਲਜ਼ਾਮ ਲਗਾਏ ਹਨ ਕਿ ਮੈ ਰਾਜਾ ਬਣ ਕੇ ਕਰੋੜਾਂ ਦੀ ਕਮਾਈ ਕੀਤੀ। ਮੈਨੂੰ ਬਦਨਾਮ ਕੀਤਾ ਜਾ ਰਿਹਾ ਹੈ। ਮੈਨੂੰ ਫਸਾਉਣ ਲਈ ਝੂਠਾ ਕੇਸ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਗ੍ਰਿਫਤਾਰ ਕਰ ਲਓ, ਜੋ ਵੀ ਹੁੰਦਾ ਹੈ ਕਰੋ, ਪਰ ਮੈਂ ਕੋਈ ਭ੍ਰਿਸ਼ਟਾਚਾਰ ਨਹੀਂ ਕੀਤਾ।
CM ਭਗਵੰਤ ਮਾਨ ਨੇ ਅਕਾਲ ਤਖ਼ਤ ਦੇ ਜਥੇਦਾਰ ਦਾ ਅਪਮਾਨ ਕੀਤਾ :ਚੰਨੀ ਨੇ ਕਿਹਾ ਕਿ ਸੀਐਮ ਭਗਵੰਤ ਮਾਨ ਨੇ ਅਕਾਲ ਤਖ਼ਤ ਦੇ ਜਥੇਦਾਰ ਦਾ ਅਪਮਾਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਦੋਂ ਉਹ ਇਸ ਵਿਰੁੱਧ ਬੋਲਿਆ ਤਾਂ ਪੰਜਾਬ ਸਰਕਾਰ ਭੜਕ ਗਈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਉਨ੍ਹਾਂ ਦੇ 10-12 ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਉਹ ਕਿਸ ਆਧਾਰ 'ਤੇ ਜਥੇਦਾਰ ਖਿਲਾਫ ਬੋਲੇ। ਚੰਨੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸ਼ਾਇਦ ਸਿੱਖ ਪਰਿਵਾਰ ਵਿੱਚ ਪੈਦਾ ਹੋਏ ਹਨ। ਉਨ੍ਹਾਂ ਨੂੰ ਰੀਤੀ ਰਿਵਾਜਾਂ ਦਾ ਪਤਾ ਹੋਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਅਜੇ ਤੱਕ ਜਥੇਦਾਰ ਤੋਂ ਮੁਆਫੀ ਨਹੀਂ ਮੰਗੀ ਹੈ।
ਚੋਣਵੀਂ ਹਾਰ ਦੇਖ ਕੇ ਪਰੇਸ਼ਾਨ ਹੋ ਰਹੀ ਸਰਕਾਰ:ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਵਿਜੀਲੈਂਸ ਨੇ ਸਰਕਾਰ ਦੇ ਦਬਾਅ ਹੇਠ ਇਹ ਸੁਨੇਹਾ ਭੇਜਿਆ ਹੈ। ਚੋਣਾਂ ਵਿੱਚ ਆਪਣੀ ਹਾਰ ਅਤੇ ਸੂਬੇ ਵਿੱਚ ਘੱਟਦੀ ਲੋਕਪ੍ਰਿਅਤਾ ਨੂੰ ਦੇਖ ਕੇ ਸਰਕਾਰ ਭੜਕ ਰਹੀ ਹੈ। ਚੰਨੀ ਨੇ ਜਿਵੇਂ ਹੀ ਸਰਕਾਰ ਨੂੰ ਦਲਿਤ ਵਿਰੋਧੀ ਕਰਾਰ ਦਿੱਤਾ ਤਾਂ ਵਿਜੀਲੈਂਸ ਨੇ ਬਿਨਾਂ ਉਡੀਕ ਕੀਤੇ ਚੰਨੀ ਨੂੰ ਤੁਰੰਤ ਪੇਸ਼ ਹੋਣ ਦਾ ਸੁਨੇਹਾ ਭੇਜ ਦਿੱਤਾ।
ਸਿੱਧੂ ਤੋਂ ਇਲਾਵਾ ਸਾਰੇ ਕਾਂਗਰਸੀ ਆਗੂ ਹਾਜ਼ਰ :ਪ੍ਰੈਸ ਕਾਨਫਰੰਸ ਵਿੱਚ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਤੋਂ ਇਲਾਵਾ ਸਮੁੱਚੀ ਸੀਨੀਅਰ ਲੀਡਰਸ਼ਿਪ ਮੌਜੂਦ ਰਹੀ। ਇਨ੍ਹਾਂ ਵਿੱਚ ਸੂਬਾ ਇੰਚਾਰਜ ਹਰੀਸ਼ ਚੌਧਰੀ, ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਕਾਂਗਰਸ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ, ਰਾਜ ਕੁਮਾਰ ਚੱਬੇਵਾਲ ਤੇ ਹੋਰ ਆਗੂ ਸ਼ਾਮਲ ਹਨ।
ਕਾਂਗਰਸੀ ਆਗੂਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼:ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਪਵਿੱਤਰ ਦਿਹਾੜੇ 'ਤੇ ਕੀਤਾ ਗਿਆ ਘਟੀਆ ਕੰਮ ਅਤੇ ਸਾਜ਼ਿਸ਼ ਅਤਿ ਨਿੰਦਣਯੋਗ ਹੈ। ਸਰਕਾਰ ਚੰਨੀ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਅਜਿਹੇ ਝੂਠ ਨਾਲ ਸਰਕਾਰ ਜਿੱਤ ਨਹੀਂ ਸਕਦੀ। ਸਰਕਾਰ ਇਸ਼ਤਿਹਾਰਾਂ 'ਤੇ ਪੈਸਾ ਖਰਚ ਕੇ ਕਾਂਗਰਸੀ ਆਗੂਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਚੰਨੀ ਸਾਹਿਬ ਨੇ ਬੀਤੇ ਦਿਨੀਂ ਜਲੰਧਰ 'ਚ ਸਰਕਾਰ ਨੂੰ ਸਵਾਲ ਪੁੱਛੇ, ਜਿਸ ਤੋਂ ਸਰਕਾਰ ਗੁੱਸੇ 'ਚ ਆ ਗਈ ਹੈ। ਇਸੇ ਲਈ ਸਰਕਾਰ ਨੇ ਡਾ. ਅੰਬੇਡਕਰ ਨੂੰ ਯਾਦ ਕਰਨ ਲਈ ਵਿਸਾਖੀ ਦਾ ਦਿਨ ਛੁੱਟੀ ਵਜੋਂ ਚੁਣਿਆ ਹੈ। ਹਰ ਇਨਸਾਨ ਜ਼ਿੰਦਗੀ ਵਿਚ ਅੱਗੇ ਵਧਣ ਲਈ ਕੰਮ ਕਰਦਾ ਹੈ, ਤਾਂ ਕੀ ਜ਼ਿੰਦਗੀ ਵਿਚ ਕੋਈ ਅੱਗੇ ਨਹੀਂ ਵਧ ਸਕਦਾ? ਜੋ ਅੱਗੇ ਵਧਦਾ ਹੈ, ਕੀ ਉਹ ਭ੍ਰਿਸ਼ਟ ਹੈ?
ਸਰਕਾਰ ਨੂੰ ਅੱਗ ਲੱਗੀ ਹੋਈ ਹੈ, ਜਦਕਿ ਅੱਜ ਛੁੱਟੀ ਹੈ: ਚੰਨੀ ਨੇ ਕਿਹਾ, "ਸਾਰੇ ਕਾਂਗਰਸੀ ਆਗੂਆਂ ਦਾ ਧੰਨਵਾਦ, ਜੋ ਮੇਰੇ ਲਈ ਪੀਸੀ ਲਈ ਇੱਥੇ ਮੌਜੂਦ ਹੋਏ। ਅੱਜ ਵਿਸਾਖੀ ਹੈ ਅਤੇ ਅੰਬੇਡਕਰ ਜਯੰਤੀ ਵੀ ਹੈ। ਉਨ੍ਹਾਂ ਲੋਕਾਂ ਨੂੰ ਖਾਲਸਾ ਪੰਥ ਦੇ ਸਾਜਨਾ ਦਿਵਸ ਦੀਆਂ ਵਧਾਈਆਂ ਵੀ ਦਿੱਤੀਆਂ। ਚੰਨੀ ਨੇ ਕਿਹਾ ਕਿ ਮੈਂ 12 ਤਰੀਕ ਨੂੰ ਫੋਨ ਕਰਕੇ ਕਿਹਾ ਸੀ ਕਿ ਮੈਂ ਬਾਹਰ ਹਾਂ, ਇਸ ਲਈ ਮੈਂਨੂੰ 20 ਅਪ੍ਰੈਲ ਨੂੰ ਪੇਸ਼ ਹੋਣ ਲਈ ਕਿਹਾ ਗਿਆ। ਪਰ ਫੇਰ ਅਚਾਨਕ ਅੱਜ ਪੇਸ਼ ਹੋਣ ਦਾ ਸੁਨੇਹਾ ਆ ਗਿਆ। ਸਰਕਾਰ ਨੂੰ ਅੱਗ ਲੱਗੀ ਹੋਈ ਹੈ ਜਦਕਿ ਅੱਜ ਛੁੱਟੀ ਹੈ। ਜਾਣ ਬੁੱਝ ਕੇ ਵਿਸਾਖੀ ਵਾਲਾ ਦਿਨ ਚੁਣਿਆ ਗਿਆ। CM ਮਾਨ ਨੇ ਅੱਜ ਦਾ ਦਿਨ ਚੋਣ ਕਰਕੇ ਚੰਗਾ ਕੰਮ ਕੀਤਾ। ਮੈਂ ਤੁਹਾਡੇ ਅਪਰਾਧ ਦੇ ਵਿਰੁੱਧ ਲੜਾਂਗਾ।’
ਸਰਕਾਰ ਮੈਨੂੰ ਬਣਾ ਰਹੀ ਹੈ ਨਿਸ਼ਾਨਾ: ਮੈਂ ਉਨ੍ਹਾਂ ਦੇ ਬਿਆਨਾਂ ਖਿਲਾਫ ਆਵਾਜ਼ ਉਠਾਈ, ਮੈਂ ਕੱਲ੍ਹ ਆਪਣੀ ਆਵਾਜ਼ ਉਠਾਈ, ਇਸ ਕਾਰਨ ਪੰਜਾਬ ਦੀ ਆਪ ਸਰਕਾਰ ਗੁੱਸੇ 'ਚ ਹੈ। ਮੈਂ ਬੇਅਦਬੀ ਦਾ ਮਾਮਲਾ ਉਠਾਇਆ। ਬੇਅਦਬੀ ਦਾ ਜਵਾਬ ਸਰਕਾਰ ਦੇਵੇ। ਬਠਿੰਡਾ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਇਹ ਸਰਕਾਰ ਡਰੀ ਹੋਈ ਹੈ। ਸਿੱਖਾਂ ਦਾ ਮਾਮਲਾ ਹੋਵੇ ਜਾਂ ਕਿਸਾਨਾਂ ਦਾ, ਇਹ ਸਰਕਾਰ ਹਰ ਥਾਂ ਫੇਲ ਹੋਈ ਹੈ। ਮੈਂ ਸਰਕਾਰ ਦੇ ਜਥੇਦਾਰ ਖਿਲਾਫ ਦਿੱਤੇ ਬਿਆਨਾਂ, ਕਿਸਾਨ ਅਤੇ ਬੇਅਦਬੀ ਵਾਲੇ ਮਾਮਲਿਆਂ ਨੂੰ ਉਭਾਰਿਆ, ਇਸ ਲਈ ਸਰਕਾਰ ਮੈਨੂੰ ਨਿਸ਼ਾਨਾ ਬਣਾ ਰਹੀ ਹੈ। ਇਸ ਸਰਕਾਰ ਦਾ ਦਲਿਤ ਵਿਰੋਧੀ ਚਿਹਰਾ ਸਭ ਦੇ ਸਾਹਮਣੇ ਆ ਗਿਆ ਹੈ।
10 ਦਿਨਾਂ ਵਿੱਚ ਇਨਕਮ ਟੈਕਸ ਦੇ ਤਿੰਨ ਨੋਟਿਸ ਮਿਲੇ :ਚੰਨੀ ਨੇ ਕਿਹਾ,‘ਇਸ ਸਰਕਾਰ ਨੇ ਪੰਜਾਬ ਦੇ ਸੱਭਿਆਚਾਰ ਨੂੰ ਤਬਾਹ ਕਰ ਦਿੱਤਾ ਹੈ। ਪੰਜਾਬ ਦਾ ਸੱਭਿਆਚਾਰ ਖਤਮ ਕਰ ਦਿੱਤਾ। ਮੈਂ ਖਾਲਸਾ, ਦਲਿਤ ਸਮਾਜ ਅਤੇ ਕਿਸਾਨਾਂ ਦੀ ਗੱਲ ਕੀਤੀ। ਇਸੇ ਲਈ ਵਿਜੀਲੈਂਸ ਨੇ ਅੱਜ ਹੀ ਮੈਨੂੰ ਬੁਲਾਇਆ। ਜਦਕਿ 20 ਨੂੰ ਬੁਲਾਇਆ ਜਾਣਾ ਸੀ। ਕੀ ਚੰਨੀ ਨੇ ਸਿਰਫ ਤਿੰਨ ਮਹੀਨਿਆਂ 'ਚ ਪੰਜਾਬ ਨੂੰ ਲੁੱਟਿਆ? ਕੀ ਕੇਜਰੀਵਾਲ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਡਰਿਆ ਹੈ? ਮੈਨੂੰ 10 ਦਿਨਾਂ ਵਿੱਚ ਇਨਕਮ ਟੈਕਸ ਦੇ ਤਿੰਨ ਨੋਟਿਸ ਮਿਲੇ ਹਨ। ਪਹਿਲਾਂ ਮੈਂ ਰਿਜ਼ਰਵੇਸ਼ਨ ਤਹਿਤ ਪੈਟਰੋਲ ਪੰਪ ਲਿਆ, ਬਾਅਦ ਵਿੱਚ ਮੈਂ ਇਸ ਨੂੰ ਵੇਚ ਦਿੱਤਾ ਅਤੇ ਪ੍ਰਾਪਰਟੀ ਦਾ ਕੰਮ ਕੀਤਾ। ਬਾਅਦ ਵਿੱਚ ਸਿਆਸਤ ਵਿੱਚ ਆਉਣ ਦਾ ਭੂਤ ਆ ਗਿਆ। ਇਸ ਨੇ ਅੱਠ, ਦਸ ਕਿਲੇ ਵੇਚ ਕੇ ਰਾਜਨੀਤੀ ਕੀਤੀ। ਅੱਜ ਮੇਰੇ ਕੋਲ ਕੁਝ ਨਹੀਂ ਹੈ। ਮੇਰੇ ਕੋਲ ਘਰ, ਦਫਤਰ ਅਤੇ ਇੱਕ ਦੁਕਾਨ ਤੋਂ ਇਲਾਵਾ ਕੁਝ ਨਹੀਂ ਹੈ। ਜੇਕਰ ਇਸ ਤੋਂ ਇਲਾਵਾ ਹੋਰ ਕੁਝ ਮਿਲਦਾ ਹੈ, ਤਾਂ ਮੈਂ ਉਹ ਗੁਰਦੁਆਰੇ ਨੂੰ ਦਾਨ ਕਰ ਦੇਵਾਂਗਾ।’