ਚੰਡੀਗੜ੍ਹ: ਕੋਰੋਨਾ ਦੇ ਵੱਧਦੇ ਕੇਸਾਂ ਨੂੰ ਵੇਖਦੇ ਹੋਏ ਪੰਜਾਬ ਅਤੇ ਚੰਡੀਗੜ੍ਹ ਲਈ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ।ਇਨ੍ਹਾਂ ਨਵੇਂ ਆਦੇਸ਼ਾਂ ਮੁਤਾਬਿਕ ਪੰਜਾਬ ਅਤੇ ਚੰਡੀਗੜ੍ਹ ਵਿੱਚ ਖਾਣ ਪੀਣ ਦੇ ਸਮਾਨ ਦੀ ਟੇਕਅਵੇ ਸਰਵਿਸ ਬੰਦ ਕਰ ਦਿੱਤੀ ਗਈ ਹੈ ਸਿਰਫ ਹੋਮ ਡਿਲਵਰੀ ਨੂੰ ਹੀ ਇਜਾਜ਼ਤ ਦਿੱਤੀ ਗਈ ਹੈ।ਇਸ ਦੌਰਾਨ ਡੇਅ ਨਾਈਟ ਕਰਫਿਊ ਜਾਰੀ ਰਹੇਗਾ।ਚੰਡੀਗੜ੍ਹ ਵਿੱਚ 4 ਮਈ ਤੋਂ 11 ਮਈ ਤੱਕ ਗੈਰ ਜ਼ਰੂਰੀ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ।
ਇਸ ਦੇ ਨਾਲ ਹੀ ਚੰਡੀਗੜ੍ਹ ਵਿੱਚ ਬੈਂਕ ਅਤੇ ਸਰਕਾਰੀ ਦਫ਼ਤਰ 50 ਫੀਸਦ ਸਟਾਫ ਨਾਲ ਕੰਮ ਕਰਨਗੇ।ਪ੍ਰਾਈਵੇਟ ਕੰਪਨੀਆਂ ਨੂੰ ਵਰਕ ਫਰੋਮ ਹੋਮ ਦੀ ਸਲਾਹ ਦਿੱਤੀ ਗਈ ਹੈ।ਹੁਣ ਪੰਜਾਬ ਵਾਂਗ ਚੰਡੀਗੜ੍ਹ ਆਉਣ ਵਾਲਿਆਂ ਨੂੰ ਵੀ ਕੋਰੋਨਾ ਨੈਗੇਟਿਵ ਰਿਪੋਰਟ ਜਾਂ ਵੈਕਸਿਨ ਸਰਟਿਫੀਕੇਟ ਹੋਣਾ ਲਾਜ਼ਮੀ ਹੈ।ਇਸ ਦੇ ਨਾਲ ਸੁਖਨਾ ਝੀਲ, ਰੌਕ ਗਾਰਡਨ, ਲਾਈਬ੍ਰੇਰੀ, ਸਕੂਲ ਕਾਲਜ, ਜਿਮ, ਸਪੋਰਟਸ ਕੰਪਲੈਕਸ 11 ਮਈ ਤੱਕ ਬੰਦ ਰਹਿਣਗੇ।ਚੰਡੀਗੜ੍ਹ ਪ੍ਰਸ਼ਾਸਨ ਨੇ ਮਾਨਤਾ ਪ੍ਰਾਪਤ ਪੱਤਰਕਾਰਾਂ ਨੂੰ ਕੋਵਿਡ ਫਰੰਟ ਲਾਈਨ ਵਰਕਰ ਐਲਾਨ ਦਿੱਤਾ ਹੈ।ਆਵਾਜਾਈ ਲਈ ਪਬਲਿਕ ਟਰਾਂਸਪੋਰਟ 50 ਫੀਸਦ ਕਪੈਸਿਟੀ ਨਾਲ ਚੱਲਣਗੇ।