ਪੰਜਾਬ

punjab

ETV Bharat / state

ਵੋਟਰ ਸੂਚੀਆਂ ਦੀ ਵਿਸ਼ੇਸ਼ ਸਮੀਖਿਆ ਪ੍ਰੋਗਰਾਮ ਦੀਆਂ ਤਰੀਕਾਂ ਵਿੱਚ ਵਾਧਾ - review program dates

ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਰਾਜ ਵਿੱਚ ਚਲ ਰਹੇ ਫੋਟੋ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਪ੍ਰੋਗਰਾਮਾ ਦੀਆਂ ਤਰੀਕਾਂ ਵਿੱਚ ਵਾਧਾ ਕੀਤਾ ਹੈ।

ਫ਼ੋਟੋ।

By

Published : Nov 14, 2019, 10:49 PM IST

ਚੰਡੀਗੜ੍ਹ: ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਰਾਜ ਵਿੱਚ ਚਲ ਰਹੇ ਫੋਟੋ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਪ੍ਰੋਗਰਾਮਾ ਦੀਆਂ ਤਰੀਕਾਂ ਵਿੱਚ ਵਾਧਾ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਦਫਤਰ ਮੁੱਖ ਚੋਣ ਅਫਸਰ ਪੰਜਾਬ ਦੇ ਇਕ ਬੁਲਾਰੇ ਨੇ ਦੱਸਿਆ ਕਿ ਵੋਟਰ ਪਹਿਚਾਣ ਪ੍ਰੋਗਰਾਮ ਅਤੇ ਹੋਰ ਮੁਢਲੀਆ ਗਤੀਵਿਧੀਆਂ ਜਿਨ੍ਹਾਂ ਵਿੱਚ ਪੋਲਿੰਗ ਸਟੇਸ਼ਨਾਂ ਦੀ ਰੈਸ਼ਨਲਾਈਜੇਸ਼ਨ ਦੀ ਮਿਤੀ ਨੂੰ ਵਧਾ ਕੇ 30 ਨਵੰਬਰ 2019 ਕਰ ਦਿੱਤਾ ਹੈ ਜਦਕਿ ਵੋਟਰ ਸੂਚੀ 04.02.2020 ਨੂੰ ਮੁਢਲੇ ਤੋਰ ਤੇ ਪ੍ਰਕਾਸ਼ਿਤ ਕਰ ਦਿੱਤੀ ਜਾਵੇਗਾ।

ਤਰੁੱਟੀਆਂ ਤੇ ਇਤਰਾਜ਼ ਮਿਤੀ 16.12.2019 ਤੋਂ 15.1.2020 ਤੱਕ ਲਏ ਜਾਣਗੇ।ਤਰੁੱਟੀਆਂ ਤੇ ਇਤਰਾਜ਼ ਸਬੰਧੀ ਪ੍ਰਾਪਤ ਅਰਜੀਆਂ ਦਾ ਨਿਪਟਾਰਾ 27 ਜਨਵਰੀ 2020 ਤੱਕ ਕੀਤਾ ਜਾਵੇਗਾ। ਬੁਲਾਰੇ ਨੇ ਦੱਸਿਆ ਕਿ 07 ਫਰਵਰੀ 2020 ਨੂੰ ਵੋਟਰ ਸੂਚੀਆਂ ਦੀ ਅੰਤਮ ਪ੍ਰਕਾਸ਼ਨਾ ਹੋਵੇਗੀ।

ABOUT THE AUTHOR

...view details