ਪੰਜਾਬ

punjab

ETV Bharat / state

ਪੰਜਾਬ ਯੂਨੀਵਰਸਿਟੀ ਦੇ ਈਮੈਨੂਅਲ ਨਾਹਰ ਬਣੇ ਡੀ.ਐਸ.ਡਬਲੂ

ਡੀ.ਐਸ.ਡਬਲੂ ਦੇ ਪਦ 'ਤੇ ਈਮੈਨੂਅਲ ਨਾਹਰ ਪਿਛਲੇ ਤਿੰਨ ਸਾਲਾਂ ਤੋਂ ਰਹਿ ਰਹੇ ਹਨ। ਇਸ ਵਾਰ ਕਿਸੇ ਨਵੇਂ ਵਿਅਕਤੀ ਨੂੰ ਮੌਕਾ ਦੇਣਾ ਚਾਹੀਦਾ ਹੈ -ਕਿਰਨ ਖੇਰ

By

Published : Sep 29, 2019, 7:32 AM IST

ਫੋਟੋ

ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਡੀ.ਐਸ.ਡਬਲਿਊ ਦੀ ਨਿਯੁਕਤੀ ਦਾ ਮੁੱਦਾ ਪਿਛਲੇ ਕੁੱਝ ਦਿਨਾਂ ਤੋ ਸੁੱਰਖਿਆ ਵਿੱਚ ਰਿਹਾ ਹੈ। ਹਾਲਾਂਕਿ ਪਹਿਲੀ ਬੈਠਕ ਵਿੱਚ ਇਸ ਮੁੱਦੇ ਉੱਤੇ ਮੋਹਰ ਨਹੀਂ ਲੱਗ ਸਕੀ ਕਿ ਕਿਸ ਨੂੰ ਡੀ.ਐਸ.ਡਬਲਿਊ ਨਿਯੁਕਤ ਕੀਤਾ ਜਾਵੇ। ਜਦੋਂ ਦੂਸਰੀ ਸੀਨੇਟ ਬੈਠਕ 'ਚ ਈਮਾਨੁਅਲ ਨਾਹਰ ਨੂੰ ਫ਼ਿਰ ਤੋਂ ਪੰਜਾਬ ਯੂਨੀਵਰਸਿਟੀ ਦਾ ਡੀਐਸਡਬਲਿਊ ਨਿਯੁਕਤ ਕਰ ਦਿੱਤਾ।

ਦੱਸ ਦਈਏ ਕਿ ਇਸ ਮਹੀਨੇ ਵਿਦਿਆਰਥੀ ਯੂਨੀਅਨ ਦੀ ਚੋਣ ਤੋਂ ਪਹਿਲਾਂ ਹੀ ਵੀ.ਸੀ ਦੇ ਆਦੇਸ਼ ਤੇ ਡੀ.ਐਸ.ਡਬਲਿਊ ਈਮੈਨੁਅਲ ਨਾਹਰ ਨੂੰ ਕੱਢ ਦਿਤਾ ਸੀ ਤੇ ਕਿਸੇ ਹੋਰ ਪ੍ਰੋਫੈਸਰ ਨੂੰ ਇਸ ਕੁਰਸੀ 'ਤੇ ਬਿਠਾਇਆ ਗਿਆ। ਜਿਸ ਤੋਂ ਬਾਅਦ ਈਮੈਨੁਅਲ ਨਾਹਰ ਨੇ ਹਾਈਕੋਰਟ ਦੇ ਦਰਵਾਜੇ ਦਾ ਸਹਾਰਾ ਲਿਆ।

ਹਾਈਕੋਰਟ ਨੇ ਆਦੇਸ਼ ਦਿੱਤਾ ਕਿ ਡੀ.ਐਸ.ਡਬਲਿਊ ਦੀ ਨਿਯੁਕਤੀ ਦੇ ਮੁੱਦੇ ਉੱਤੇ ਫਿਰ ਸੀਨੇਟ ਦੀ ਬੈਠਕ ਕੀਤੀ ਜਾਵੇ ਅਤੇ ਫਿਰ ਇਸ ਮੁੱਦੇ ਉੱਤੇ ਚਰਚਾ ਸ਼ੁਰੂ ਕੀਤੀ ਜਾਵੇ। ਸੀਨੇਟ ਨੇ ਤਿੰਨ ਮੈਂਬਰ ਦੇ ਨਾਂ ਦਾ ਚੁਣੇ ਸਨ ਜਿੰਨ੍ਹਾਂ ਵਿਚੋਂ ਸ਼ਨੀਚਰਵਾਰ ਦੀ ਸੀਨੇਟ ਦੀ ਬੈਠਕ ਵਿੱਚ ਈਮੈਨੂਅਲ ਨਾਹਰ ਨੂੰ ਪੰਜਾਬ ਯੂਨੀਵਰਸਿਟੀ ਦਾ ਡੀਐਸਡਬਲਿਊ ਚੁਣਿਆ ਗਿਆ।

ਵੀਡੀਓ

ਸੰਸਦ ਮੈਂਬਰ ਕਿਰਨ ਖੇਰ ਵੀ ਇਸ ਮੀਟਿਗ 'ਚ ਸ਼ਾਮਿਲ ਹੋਏ ਤੇ ਉਹ ਇਸ ਮੀਟਿਗ ਵਿੱਚ ਕਾਫ਼ੀ ਗੁੱਸੇ ਵਿੱਚ ਨਜ਼ਰ ਆਏ । ਉਹਨਾ ਦਾ ਕਹਿਣਾ ਹੈ ਕਿ ਤਿੰਨ ਸਾਲ ਤੋਂ ਇੱਕ ਹੀ ਪ੍ਰੋਫੈਸਰ ਨੂੰ ਇਸ ਅਹੁਦੇ ਲਈ ਮੌਕਾ ਦਿੱਤਾ ਜਾ ਰਿਹਾ ਹੈ, ਇਸ ਵਾਰ ਕਿਸੇ ਨਵੇਂ ਵਿਅਕਤੀ ਨੂੰ ਮੌਕਾ ਕਿਉਂ ਨਹੀ ਦਿਤਾ ਗਿਆ ਤੇ ਕਿਹਾ ਕਿ ਵੀਸੀ ਦੀ ਸਿਫਾਰਿਸ਼ ਉੱਤੇ ਚਰਚਾ ਕਿਉਂ ਨਹੀਂ ਕੀਤੀ ਜਾ ਰਹੀ। ਉਹਨਾ ਨੇ ਸੀਨੇਟ ਦੇ ਫ਼ੈਸਲੇ ਉੱਤੇ ਇਤਰਾਜ਼ ਜਾਹਿਰ ਕੀਤਾ।

ਸੀਨੇਟ ਦੇ ਮੈਂਬਰ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਈਮੈਨੂਅਲ ਨਾਹਰ ਨੂੰ ਕੱਢੇ ਜਾਣ ਉੱਤੇ ਉਹ ਹਾਈਕੋਰਟ ਗਏ ਸਨ ਤੇ ਕੋਰਟ ਨੇ ਸੀਨੇਟ ਦੀ ਬੈਠਕ ਕਰਨ ਲਈ ਦੁਬਾਰਾ ਕਿਹਾ ਸੀ।

For All Latest Updates

ABOUT THE AUTHOR

...view details