ਚੰਡੀਗੜ੍ਹ:ਐੱਸਵਾਈਐੱਲ ਨੂੰ ਲੈ ਕੇ ਸੁਪਰੀਮ ਕੋਰਟ (Supreme Court) ਨੇ ਪੰਜਾਬ ਸਰਕਾਰ ਨੂੰ ਬੀਤੇ ਦਿਨ ਫ਼ਟਕਾਰ ਲਗਾਈ ਹੈ। ਹੁਣ ਇਸ ਤੋਂ ਬਾਅਦ ਪੰਜਾਬ ਸਰਕਾਰ ਨੇ ਅਚਨਚੇਤ ਕੈਬਨਿਟ ਦੀ ਮੀਟਿੰਗ ਹੋਈ। ਜਿਸ ਪੰਜਾਬ ਕੈਬਨਿਟ ਮੀਟਿੰਗ ਵਿੱਚ ਨਵੇਂ AG ਵਜੋਂ ਗੁਰਮਿੰਦਰ ਸਿੰਘ ਦੇ ਨਾਮ ਨੂੰ ਕੈਬਨਿਟ ਨੇ ਪ੍ਰਵਾਨਗੀ ਦਿੱਤੀ ਗਈ ਹੈ। ਇਸ ਦੇ ਨਾਲ ਹੀ SYL ਦੇ ਮਸਲੇ ਨੂੰ ਲੈਕੇ ਵੀ ਮੀਟਿੰਗ 'ਚ ਚਰਚਾ ਹੋਈ ਅਤੇ ਕਿਹਾ ਕਿ ਕਿਸੇ ਵੀ ਕੀਮਤ 'ਤੇ ਇੱਕ ਬੂੰਦ ਵੀ ਵਾਧੂ ਪਾਣੀ ਕਿਸੇ ਹੋਰ ਸੂਬੇ ਨੂੰ ਨਹੀਂ ਦਿੱਤਾ ਜਾਵੇਗਾ। ਇਸ ਮੀਟਿੰਗ ਵਿੱਚ ਜਲਦ ਮਾਨਸੂਨ ਇਜਲਾਸ ਸੱਦਣ 'ਤੇ ਵੀ ਵਿਚਾਰ ਹੋਇਆ... ਕਈ ਹੋਰ ਲੋਕ ਪੱਖੀ ਫੈਸਲਿਆਂ ਨੂੰ ਵੀ ਮਨਜ਼ੂਰੀ ਦਿੱਤੀ।
Punjab cabinet meeting: ਪੰਜਾਬ ਕੈਬਨਿਟ ਦੀ ਅਚਨਚੇਤ ਮੀਟਿੰਗ ਖ਼ਤਮ, ਵਿਸ਼ੇਸ਼ ਮੁੱਦਿਆਂ 'ਤੇ ਹੋਈ ਚਰਚਾ ? - ਐੱਸਵਾਈਐੱਲ
ਪੰਜਾਬ ਕੈਬਨਿਟ ਮੀਟਿੰਗ ਵਿੱਚ ਨਵੇਂ AG ਵਜੋਂ ਗੁਰਮਿੰਦਰ ਸਿੰਘ ਦੇ ਨਾਮ ਨੂੰ ਕੈਬਨਿਟ ਨੇ ਪ੍ਰਵਾਨਗੀ ਦਿੱਤੀ ਗਈ ਹੈ। ਇਸ ਦੇ ਨਾਲ ਹੀ SYL ਦੇ ਮਸਲੇ ਨੂੰ ਲੈਕੇ ਵੀ ਮੀਟਿੰਗ 'ਚ ਚਰਚਾ ਹੋਈ ਅਤੇ ਕਿਹਾ ਕਿ ਕਿਸੇ ਵੀ ਕੀਮਤ 'ਤੇ ਇੱਕ ਬੂੰਦ ਵੀ ਵਾਧੂ ਪਾਣੀ ਕਿਸੇ ਹੋਰ ਸੂਬੇ ਨੂੰ ਨਹੀਂ ਦਿੱਤਾ ਜਾਵੇਗਾ। ਇਸ ਮੀਟਿੰਗ ਵਿੱਚ ਜਲਦ ਮਾਨਸੂਨ ਇਜਲਾਸ ਸੱਦਣ 'ਤੇ ਵੀ ਵਿਚਾਰ ਹੋਇਆ... ਕਈ ਹੋਰ ਲੋਕ ਪੱਖੀ ਫੈਸਲਿਆਂ ਨੂੰ ਵੀ ਮਨਜ਼ੂਰੀ ਦਿੱਤੀ।
Published : Oct 5, 2023, 11:07 AM IST
|Updated : Oct 5, 2023, 12:17 PM IST
ਦੱਸ ਦਈਏ ਬੀਤੇ ਦਿਨ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਇਸ ਮਾਮਲੇ 'ਤੇ ਸਿਆਸਤ ਨਾ ਕਰਨ ਲਈ ਕਿਹਾ ਸੀ। ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਫਟਕਾਰ ਲਗਾਉਂਦੇ ਹੋਏ ਕਿਹਾ ਸੀ ਕਿ ਐੱਸਵਾਈਐੱਲ ਮਾਮਲੇ ਵਿੱਚ ਕੋਈ ਸਖ਼ਤ ਐਕਸ਼ਨ ਲੈਣ ਲਈ ਮਜਬੂਰ ਨਾ ਕੀਤਾ ਜਾਵੇ। ਇਸ ਤੋਂ ਇਲਾਵਾ ਕੇਂਦਰ ਸਰਕਾਰ ਨੂੰ ਵੀ (review of SYL survey) ਐੱਸਵਾਈਐੱਲ ਦੇ ਸਰਵੇਖਣ ਦੀ ਸਮੀਖਿਆ ਕਰਨ ਲਈ ਕਿਹਾ ਗਿਆ ਸੀ ਅਤੇ ਪੰਜਾਬ ਸਰਕਾਰ ਨੂੰ ਸਮੀਖਿਆ ਦੌਰਾਨ ਕੇਂਦਰ ਦੀ ਮਦਦ ਕਰਨ ਲਈ ਆਖਿਆ ਗਿਆ ਹੈ।
- Protest march against blasphemy: ਪਾਵਨ ਸਰੂਪਾਂ ਦੀ ਬੇਅਦਬੀ ਦੇ ਇਨਸਾਫ਼ ਲਈ ਰੋਸ ਮਾਰਚ ਦਾ ਐਲਾਨ, 12 ਅਕਤੂਬਰ ਨੂੰ ਜਥੇਬੰਦੀਆਂ ਕੱਢਣਗੀਆਂ ਮਾਰਚ
- Suicide in court complex: ਸ਼ਖ਼ਸ ਨੇ ਬਟਾਲਾ ਕੋਰਟ ਕੰਪਲੈਕਸ 'ਚ ਨਿਗਲੀ ਜ਼ਹਿਰੀਲੀ ਚੀਜ਼, ਇਲਾਜ ਦੌਰਾਨ ਹੋਈ ਮੌਤ, ਮ੍ਰਿਤਕ ਦੇ ਭਰਾਵਾਂ ਖ਼ਿਲਾਫ਼ ਕੇਸ ਦਰਜ
- Death of police constable: ਲੁਧਿਆਣਾ 'ਚ ਸਰਵਿਸ ਰਿਵਾਲਰ ਦੀ ਸਫਾਈ ਕਰਦੇ ਸਮੇਂ ਅਚਾਨਕ ਚੱਲੀ ਗੋਲੀ,ਪੁਲਿਸ ਕਾਂਸਟੇਬਲ ਦੀ ਮੌਕੇ 'ਤੇ ਹੋਈ ਮੌਤ
ਐੱਸਜੀਪੀਸੀ ਚੋਣਾਂ ਅਤੇ ਐਡਵੋਕੇਟ ਜਨਰਲ ਦੇ ਮੁੱਦੇ ਉੱਤੇ ਚਰਚਾ: ਕਿਆਸਰਾਈਆਂ ਇਹ ਵੀ ਲਗਾਈਆਂ ਜਾ ਰਹੀਆਂ ਹਨ ਕਿ ਇਸ ਐਂਮਰਜੇਂਸੀ ਮੀਟਿੰਗ ਵਿੱਚ ਪੰਜਾਬ ਸਰਕਾਰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ (Shiromani Committee elections) ਨੂੰ ਲੈਕੇ ਚਰਚਾ ਕਰ ਸਕਦੀ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਵਿਨੋਦ ਘਈ ਵੱਲੋਂ ਅਹੁਦੇ ਤੋਂ ਅਸਤੀਫ਼ਾ ਦੇਣ ਦੀਆਂ ਅਟਕਲਾਂ ਉੱਤੇ ਵੀ ਚਰਚਾ ਹੋ ਸਕਦੀ ਹੈ।