ਤੇਜ਼ ਹਵਾਵਾਂ ਤੇ ਝੱਖੜ ਕਾਰਨ ਪੰਜਾਬ ਦੇ ਕਈ ਹਿੱਸਿਆਂ ਵਿੱਚ ਬਿਜਲੀ ਪ੍ਰਭਾਵਿਤ ਚੰਡੀਗੜ੍ਹ ਡੈਸਕ/ਬਠਿੰਡਾ :ਬੀਤੀ ਦੇਰ ਰਾਤ ਪੰਜਾਬ ਭਰ ਵਿੱਚ ਚੱਲ ਹਨੇਰੀ ਕਾਰਨ ਕਈ ਥਾਵਾਂ ਉਤੇ ਬਿਜਲੀ ਪ੍ਰਭਾਵਿਤ ਹੋਈ। ਹਨੇਰੀ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਹਾਈਪਰਟੈਨਸ਼ਨ ਤਾਰਾਂ ਉਤੇ ਦਰੱਖਤ ਡਿੱਗਣ ਕਾਰਨ ਬਿਜਲੀ ਸਪਲਾਈ ਠੱਪ ਹੋ ਗਈ। ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਡ ਦੇ ਅਧਿਕਾਰੀਆਂ ਨੇ ਕਿਹਾ ਕਿ ਦੇਰ ਰਾਤ ਤੋਂ ਕਾਫੀ ਸ਼ਿਕਾਇਤਾਂ ਜਮ੍ਹਾਂ ਹੋਈਆਂ ਹਨ। ਝੱਖੜ ਕਾਰਨ ਕਈ ਥਾਵਾਂ ਉਤੇ ਸਪਲਾਈ ਪ੍ਰਭਾਵਿਤ ਹੋਈ ਹੈ। ਬਠਿੰਡਾ ਵਿੱਚ ਬੁੱਧਵਾਰ ਰਾਤ ਨੂੰ ਆਏ ਤੇਜ਼ ਤੂਫ਼ਾਨ ਕਾਰਨ ਜ਼ਿਲ੍ਹੇ ਭਰ ਵਿੱਚ ਥਾਵਾਂ ਉਥੇ ਕੰਧਾਂ 'ਤੇ ਦਰੱਖਤ ਡਿੱਗੇ ਦਿਸੇ। ਪ੍ਰਾਪਤ ਜਾਣਕਾਰੀ ਅਨੁਸਾਰ ਮੋੜ ਮੰਡੀ ਇਲਾਕੇ ਵਿੱਚ ਕਈ ਘਰਾਂ ਦੀਆਂ ਕੰਧਾਂ ਟੁੱਟ ਗਈਆਂ, ਜਦਕਿ 1 ਮੀਟਰ ਦਾ ਬਕਸਾ ਵੀ ਡਿੱਗ ਕੇ ਟੁੱਟ ਗਿਆ।
ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲੈਕਆਊਟ ਤੋਂ ਮਾਲਵਾ ਜ਼ਿਆਦਾ ਪ੍ਰਭਾਵਿਤ ਹੋਇਆ ਹੈ। ਮਾਝਾ ਅਤੇ ਦੁਆਬਾ ਘੱਟ ਪ੍ਰਭਾਵਿਤ ਹੋਇਆ। ਮੁਕਤਸਰ, ਬਠਿੰਡਾ, ਫਰੀਦਕੋਟ, ਫਾਜ਼ਿਲਕਾ, ਬਰਨਾਲਾ, ਸੰਗਰੂਰ, ਪਟਿਆਲਾ, ਮਲੇਰਕੋਟਲਾ, ਲੁਧਿਆਣਾ, ਮੋਹਾਲੀ ਅਤੇ ਫਤਿਹਗੜ੍ਹ ਸਾਹਿਬ ਜ਼ਿਲੇ ਮੁੱਖ ਤੌਰ 'ਤੇ ਪ੍ਰਭਾਵਿਤ ਹੋਏ ਹਨ। ਅਧਿਕਾਰੀਆਂ ਨੂੰ ਉਨ੍ਹਾਂ ਖੇਤਰਾਂ ਵਿੱਚ ਭੇਜਿਆ ਗਿਆ ਹੈ ਜਿੱਥੇ ਸਭ ਤੋਂ ਵੱਧ ਨੁਕਸਾਨ ਹੋਇਆ ਹੈ।
ਬਠਿੰਡਾ ਵਿੱਚ ਵੀ ਭਾਰੀ ਨੁਕਸਾਨ :ਜਿਲ੍ਹਾ ਬਠਿੰਡਾ ਵਿਚ ਦੇਰ ਰਾਤ ਆਏ ਤੇਜ ਝੱਖੜ ਅਤੇ ਹਨੇਰੀ ਨੇ ਕੀਤਾ ਭਾਰੀ ਨੁਕਸਾਨ ਹੋਇਆ ਹੈ। ਝੱਖੜ ਅਤੇ ਤੇਜ਼ ਹਨੇਰੀ ਕਾਰਨ ਦਰਖਤ ਟੁੱਟ ਕੇ ਸੜਕਾਂ ਉਤੇ ਡਿੱਗ ਗਏ। ਵੱਡੀ ਗਿਣਤੀ ਵਿਚ ਲੋਕਾਂ ਵੱਲੋਂ ਬਣਾਏ ਹੋਏ ਸ਼ੈੱਡ ਇਸ ਤੇਜ਼ ਹਨੇਰੀ ਵਿੱਚ ਉੱਡ ਗਏ। ਹਾਲਾਂਕਿ ਇਸ ਦੌਰਾਨ ਕਿਸੇ ਵੀ ਜਾਨੀ ਨੁਕਸਾਨ ਦੀ ਖਬਰ ਨਹੀਂ ਸੀ ਪਰ ਇਸ ਝੱਖੜ ਕਾਰਨ ਬਿਜਲੀ ਸਪਲਾਈ ਜ਼ਿਆਦਾਤਕ ਇਲਾਕਿਆਂ ਵਿੱਚ ਠੱਪ ਹੋ ਗਈ। ਬਠਿੰਡਾ ਜ਼ਿਲ੍ਹੇ ਦੇ ਕਸਬਾ ਰਾਮਪੁਰਾ ਫੂਲ ਪਲਾਈਵੁੱਡ ਫੈਕਟਰੀ ਵਿੱਚ ਵੀ ਤੇਜ਼ ਹਰੇਨੀ ਕਾਰਨ ਤਾਰਾਂ ਆਪਸ ਵਿੱਚ ਭਿੜ ਗਈਆਂ ਤੇ ਚੰਗਿਆੜੀ ਨਿਕਲਣ ਕਾਰਨ ਫੈਕਟਰੀ ਵਿੱਚ ਅੱਗ ਲੱਗ ਗਈ।
- ਸੁਪਰੀਮ ਕੋਰਟ 'ਚ ਜਾਤੀ ਆਧਾਰਿਤ ਗਣਨਾ ਨੂੰ ਲੈ ਕੇ ਬਿਹਾਰ ਸਰਕਾਰ ਦੀ ਅਰਜ਼ੀ 'ਤੇ ਸੁਣਵਾਈ ਮੁਲਤਵੀ, ਇਹ ਹੈ ਕਾਰਨ
- ’ਸਰਕਾਰ ਤੁਹਾਡੇ ਦੁਆਰ’ ਪ੍ਰੋਗਰਾਮ 'ਚ ਮੁੱਖ ਮੰਤਰੀ ਮਾਨ ਦਾ ਦਾਅਵਾ, ਕਿਹਾ-ਪੰਜਾਬ ਸਰਕਾਰ ਸੂਬੇ 'ਚ ਪਾਰਦਰਸ਼ੀ, ਪ੍ਰਭਾਵਸ਼ਾਲੀ ਪ੍ਰਸ਼ਾਸਨ ਦੇਣ ਲਈ ਵਚਨਬੱਧ
- ਕੌਮੀ ਇਨਸਾਫ਼ ਮੋਰਚਾ ਮਾਮਲੇ ਵਿੱਚ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਪਾਈ ਝਾੜ, ਡੀਜੀਪੀ ਤਲਬ
ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਬਿਜਲੀ ਡਿੱਗੀ :ਕੜਾਕੇ ਦੀ ਗਰਮੀ ਦੇ ਵਿਚਕਾਰ ਬੁੱਧਵਾਰ ਦੇਰ ਰਾਤ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਤੂਫਾਨ ਨੇ ਦਸਤਕ ਦਿੱਤੀ। ਤੂਫਾਨ ਆਉਂਦੇ ਹੀ ਬਿਜਲੀ ਗੁੱਲ ਹੋ ਗਈ। ਤੂਫਾਨ ਦੇ ਆਉਣ ਤੋਂ ਕੁਝ ਦੇਰ ਬਾਅਦ ਹੀ ਬੱਦਲਾਂ ਨੇ ਵੀ ਦਸਤਕ ਦਿੱਤੀ ਅਤੇ ਫਿਰ ਬਾਰਿਸ਼ ਸ਼ੁਰੂ ਹੋ ਗਈ। ਬਠਿੰਡਾ, ਲੁਧਿਆਣਾ, ਪਟਿਆਲਾ, ਮੋਗਾ ਸਮੇਤ ਹੋਰਨਾਂ ਜ਼ਿਲ੍ਹਿਆਂ ਵਿੱਚ ਰਾਤ ਇੱਕ ਵਜੇ ਤੱਕ ਹਨੇਰੀ ਜਾਰੀ ਰਹੀ, ਜਿਸ ਕਾਰਨ ਗਰਮੀ ਤੋਂ ਕੁਝ ਰਾਹਤ ਮਿਲੀ ਪਰ ਬਿਜਲੀ ਗੁੱਲ ਹੋਣ ਕਾਰਨ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪਿਆ। ਮੌਸਮ ਵਿਭਾਗ ਨੇ ਆਪਣੀ ਭਵਿੱਖਬਾਣੀ ਵਿੱਚ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ, ਮੀਂਹ ਪੈਣ ਦੀ ਸੰਭਾਵਨਾ ਜਤਾਈ ਸੀ।