ਚੰਡੀਗੜ੍ਹ:ਸੱਤਾ ਪਰਿਵਰਤਨ ਤੋਂ ਬਾਅਦ ਪੰਜਬ ਵਿਜੀਲੈਂਸ ਵਿਭਾਗ ਪੂਰੀ ਤਰ੍ਹਾਂ ਐਕਸ਼ਨ ਵਿੱਚ ਰਿਹਾ ਹੈ ਅਤੇ ਲਗਾਤਾਰ ਆਮਦਨ ਤੋਂ ਵੱਧ ਸਰੋਤਾਂ ਦੇ ਮਾਮਲੇ ਵਿੱਚ ਕਈ ਮੰਤਰੀ ਅਤੇ ਅਫਸਰ ਉਨ੍ਹਾਂ ਦੀ ਰਡਾਰ ਉੱਤੇ ਆ ਚੁੱਕੇ ਹਨ। ਮੀਡੀਆ ਰਿਪੋਰਟਾਂ ਮੁਤਾਬਿਕ ਇਸ ਮਾਮਲੇ ਵਿੱਚ ਹੁਣ ਜਾਂਚ ਏਜੰਸੀ ਈਡੀ ਨੇ ਵੀ ਐਂਟਰੀ ਮਾਰੀ ਹੈ। ਈਡੀ ਦੀ ਰਡਾਰ ਉੱਤੇ ਕਾਂਗਰਸ ਸਰਕਾਰ ਸਮੇ ਮੰਤਰੀ ਰਹੇ ਓਪੀ ਸੋਨੀ ਆਏ ਨੇ। ਦੱਸ ਦਈਏ ਓਪੀ ਸੋਨੀ ਨੂੰ ਪੰਜਾਬ ਵਿਜੀਲੈਂਸ ਵਿਭਾਗ ਨੇ ਆਮਦਨ ਤੋਂ ਵੱਧ ਸਰੋਤਾਂ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ ਅਤੇ ਹੁਣ ਈਡੀ ਨੇ ਵਿਜੀਲੈਂਸ ਤੋਂ ਓਪੀ ਸੋਨੀ ਦਾ ਰਿਕਾਰਡ ਮੰਗਿਆ ਹੈ।
ਵਿਜੀਲੈਂਸ ਤੋਂ ਬਾਅਦ ਹੁਣ ਈਡੀ ਦੀ ਰਡਾਰ 'ਤੇ ਸਾਬਕਾ ਮੰਤਰੀ ਓਪੀ ਸੋਨੀ, ਈਡੀ ਨੇ ਵਿਜੀਲੈਂਸ ਤੋਂ ਮੰਗਿਆ ਓਪੀ ਸੋਨੀ ਦਾ ਰਿਕਾਰਡ - ਪੰਜਾਬ ਦੀ ਸਿਆਸਤ
ਪਿਛਲੇ ਦਿਨੀਂ ਆਮਦਨ ਤੋਂ ਵੱਧ ਸ੍ਰੋਤਾਂ ਦੇ ਮਾਮਲੇ ਵਿੱਚ ਪੰਜਾਬ ਵਿਜੀਲੈਂਸ ਵਿਭਾਗ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਮੰਤਰੀ ਓਮ ਪ੍ਰਕਾਸ਼ ਸੋਨੀ ਹੁਣ ਜਾਂਚ ਏਜੰਸੀ ਈਡੀ ਦੀ ਰਡਾਰ ਉੱਤੇ ਹਨ। ਈਡੀ ਨੇ ਵਿਜੀਲੈਂਸ ਤੋਂ ਓਪੀ ਸੋਨੀ ਦਾ ਰਿਕਾਰਡ ਮੰਗਿਆ ਹੈ।
ਜਾਂਚ ਤੋਂ ਬਾਅਦ ਓਪੀ ਸੋਨੀ ਦੀ ਹੋਈ ਸੀ ਗ੍ਰਿਫ਼ਤਾਰੀ: ਦੱਸ ਦਈਏ ਇਸ ਤੋਂ ਪਹਿਲਾਂ ਐਕਸ਼ਨ ਮੋਡ ਵਿੱਚ ਚੱਲ ਰਹੇ ਵਿਜੀਲੈਂਸ ਵਿਭਾਗ ਨੇ 9 ਜੁਲਾਈ ਨੂੰ ਓਪੀ ਸੋਨੀ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਉਸ ਦੇ ਘਰੋਂ ਗ੍ਰਿਫ਼ਤਾਰ ਕੀਤਾ ਸੀ। ਵਿਜੀਲੈਂਸ ਨੇ ਉਨ੍ਹਾਂ ਨੂੰ ਪਹਿਲੀ ਵਾਰ 25 ਨਵੰਬਰ 2022 ਨੂੰ ਤਲਬ ਕੀਤਾ ਸੀ। ਕਰੀਬ 8 ਮਹੀਨੇ ਦੀ ਜਾਂਚ ਤੋਂ ਬਾਅਦ ਅੰਮ੍ਰਿਤਸਰ ਦੇ ਵਿਜੀਲੈਂਸ ਦਫ਼ਤਰ ਵਿੱਚ ਐਫ.ਆਈ.ਆਰ. ਭ੍ਰਿਸ਼ਟਾਚਾਰ ਵਿਰੋਧੀ ਐਕਟ ਤਹਿਤ ਕੇਸ ਦਰਜ ਹੋਣ ਤੋਂ ਤੁਰੰਤ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਜ਼ਿਕਰਯੋਗ ਹੈ ਕਿ ਵਿਜੀਲੈਂਸ ਬਿਊਰੋ ਨੇ ਸਾਬਕਾ ਉੱਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਕੀਤਾ ਹੈ।
- 3 ਦਿਨ ਬੰਦ ਰਹੇਗੀ ਰੋਡਵੇਜ਼ ਦੀ ਲਾਰੀ, ਪੰਜਾਬ ਰੋਡਵੇਜ਼ ਦੇ ਕੱਚੇ ਕਾਮਿਆਂ ਵੱਲੋਂ ਐਲਾਨ, ਸੂਬਾ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਤੋਂ ਨੇ ਖ਼ਫ਼ਾ
- ਸਾਂਸਦ ਰਾਘਵ ਚੱਢਾ ਦੀ ਸਦਨ 'ਚੋਂ ਮੈਂਬਰਸ਼ਿਪ ਹੋ ਸਕਦੀ ਹੈ ਰੱਦ, 5 ਸੰਸਦ ਮੈਂਬਰਾਂ ਨੇ ਵਿਸ਼ੇਸ਼ ਅਧਿਕਾਰ ਪ੍ਰਸਤਾਵ ਦੀ ਕੀਤੀ ਮੰਗ , ਇਹ ਨੇ ਇਲਜ਼ਾਮ
- ਟਮਾਟਰਾਂ ਦੇ ਰੇਟਾਂ ਨੇ ਲੋਕਾਂ ਦੇ ਮੂੰਹ ਕੀਤੇ ਲਾਲ, ਗ੍ਰਾਹਕਾਂ ਨੇ ਸਰਕਾਰਾਂ ਨੂੰ ਕੀਤੀ ਵਿਸ਼ੇਸ਼ ਅਪੀਲ
ਓਪੀ ਸੋਨੀ ਉੱਤੇ ਹਨ ਗੰਭੀਰ ਇਲਜ਼ਾਮ: ਵਿਜੀਲੈਂਸ ਦੇ ਮੁਤਾਬਿਕ ਸੋਨੀ ਨੇ ਸਾਲ 2016 ਤੋਂ ਸਾਲ 2022 ਤੱਕ ਆਮਦਨ ਤੋਂ ਵੱਧ ਜਾਇਦਾਦਾਂ ਹਾਸਲ ਕੀਤੀਆਂ ਹਨ। 1 ਅਪ੍ਰੈਲ, 2016 ਤੋਂ 31 ਮਾਰਚ, 2022 ਤੱਕ ਕੁੱਲ ਆਮਦਨ 4,52,18,771 ਰੁਪਏ ਸੀ, ਜਦੋਂ ਕਿ ਉਸ ਦੀ ਤਰਫੋਂ ਖਰਚਾ 12,48,42,692 ਰੁਪਏ ਕੀਤਾ ਗਿਆ ਸੀ। ਸੋਨੀ ਦੁਆਰਾ ਕੀਤਾ ਗਿਆ ਇਹ ਖਰਚਾ 7,96,23,921 ਰੁਪਏ ਯਾਨੀ ਕਿ ਉਸਦੀ ਆਮਦਨ ਤੋਂ 176.08 ਫੀਸਦੀ ਵੱਧ ਹੈ। ਸੋਨੀ ਨੇ ਆਪਣੀ ਪਤਨੀ ਸੁਮਨ ਸੋਨੀ ਅਤੇ ਬੇਟੇ ਰਾਘਵ ਸੋਨੀ ਦੇ ਨਾਂ 'ਤੇ ਜਾਇਦਾਦਾਂ ਰੱਖੀਆਂ ਹੋਈਆਂ ਹਨ। ਵਿਜੀਲੈਂਸ ਬਿਊਰੋ ਪਿਛਲੇ ਛੇ ਮਹੀਨਿਆਂ ਤੋਂ ਉਸ ਦੀਆਂ ਜਾਇਦਾਦਾਂ ਦੀ ਜਾਂਚ ਵਿੱਚ ਜੁਟੀ ਹੋਈ ਸੀ।