ਮਲੇਰਕੋਟਲਾ/ਫਰੀਦਕੋਟ :ਵਿਧਾਨ ਸਭਾ ਹਲਕਾ ਅਮਰਗੜ੍ਹ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨੂੰ ਈਡੀ ਨੇ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਿਕ ਮਾਲੇਰਕੋਟਲਾ-ਲੁਧਿਆਣਾ ਰੋਡ ’ਤੇ ਸਥਿਤ ਤਾਰਾ ਐਨਕਲੇਵ ਸਥਿਤ ਉਨ੍ਹਾਂ ਦੇ ਦਫ਼ਤਰ ਤੋਂ ਈਡੀ ਨੇ ਗੱਜਣਮਾਜਰਾ ਨੂੰ ਗ੍ਰਿਫਤਾਰ ਕੀਤਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਗੱਜਣਮਾਜਰਾ ਆਪਣੇ ਦਫ਼ਤਰ ਵਿੱਚ ਪਾਰਟੀ ਦੇ ਬਲਾਕ ਪ੍ਰਧਾਨ ਅਤੇ ਵਰਕਰਾਂ ਨਾਲ ਮੀਟਿੰਗ ਕਰ ਰਹੇ ਸਨ ਅਤੇ ਉਸੇ ਵੇਲੇ ਈਡੀ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਗੱਜਣਮਾਜਰਾ ਉੱਤੇ ਕਰੀਬ 40 ਕਰੋੜ ਰੁਪਏ ਦੇ ਕਰਜ਼ੇ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪਾਰਟੀ ਵਰਕਰਾਂ ਨਾਲ ਕਰ ਰਹੇ ਸੀ ਮੀਟਿੰਗ :ਈਡੀ ਵੱਲੋਂ ਜਦੋਂ ਗੱਜਣਮਾਜਰਾ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉਸ ਵੇਲੇ ਉਹ ਆਪਣੇ ਦਫ਼ਤਰ ਵਿੱਚ ਪਾਰਟੀ ਦੇ ਬਲਾਕ ਪ੍ਰਧਾਨ ਅਤੇ ਵਰਕਰਾਂ ਨਾਲ ਮੀਟਿੰਗ ਕਰ ਰਹੇ ਸਨ। ਉਸੇ ਵੇਲੇ ਈਡੀ ਨੇ ਰੇਡ ਕਰਦਿਆਂ ਗੱਜਣਮਾਜਰਾ ਨੂੰ 40 ਕਰੋੜ ਰੁਪਏ ਦੇ ਕਰਜੇ ਦੇ ਇਕ ਮਾਮਲੇ ਦੀ ਜਾਂਚ ਅਧੀਨ ਕਾਬੂ ਕਰ ਲਿਆ।
- AAP MLA Rally: ਨਸ਼ੇ ਵਿਰੁੱਧ ਸਮਾਜ ਨੂੰ ਚੰਗਾ ਸੁਨੇਹਾ ਦੇਣ ਦੀ ਥਾਂ 'ਆਪ' ਵਿਧਾਇਕ ਦੀ ਰੈਲੀ 'ਚ ਟ੍ਰੈਫਿਕ ਨਿਯਮਾਂ ਦੀਆਂ ਉੱਡੀਆਂ ਧੱਜੀਆਂ
- Woman Murdered In Ludhiana: ਲੁਧਿਆਣਾ 'ਚ 26 ਸਾਲ ਦੀ ਮਹਿਲਾ ਦਾ ਘਰ ਦੇ ਅੰਦਰ ਕਤਲ, ਪੁਲਿਸ ਕਰ ਰਹੀ ਅਣਪਛਾਤੇ ਮੁਲਜ਼ਮ ਦੀ ਭਾਲ
- Punjab Cabinet Meeting Updates : ਪੰਜਾਬ ਕੈਬਨਿਟ ਮੀਟਿੰਗ 'ਚ ਵੱਡੇ ਫੈਸਲੇ, ਵਪਾਰੀਆਂ ਤੇ ਬਜ਼ੁਰਗਾਂ ਨੂੰ ਦਿੱਤਾ ਦੀਵਾਲੀ ਦਾ ਤੋਹਫ਼ਾ, ਸ਼ਹੀਦਾਂ ਦੀਆਂ ਵਿਧਵਾਵਾਂ ਦੀ ਪੈਨਸ਼ਨ ਕੀਤੀ ਦੁੱਗਣੀ