ਪੰਜਾਬ

punjab

By

Published : Oct 8, 2019, 8:52 PM IST

ETV Bharat / state

ਸੈਕਟਰ 17 ਦੇ ਵਿੱਚ ਵਰਤੇ ਜਾਣਗੇ ਈਕੋ ਫ਼ਰੈਂਡਲੀ ਪਟਾਕੇ

ਚੰਡੀਗੜ੍ਹ ਸੈਕਟਰ 17 ਦੇ ਵਿੱਚ ਮਨਾਏ ਜਾ ਰਹੇ ਦੁਸ਼ਹਿਰੇ ਦੇ ਤਿਓਹਾਰ 'ਚ ਇਸ ਵਾਰ ਈਕੋ ਫ਼ਰੈਂਡਲੀ ਪਟਾਕੇ ਵਰਤੇ ਜਾ ਰਹੇ ਹਨ। ਕੀ ਹੈ ਖ਼ਾਸ ਇਸ ਵਾਰ ਉੱਥੇ ਦੁਸ਼ਹਿਰੇ 'ਚ ਉਸ ਲਈ ਪੜ੍ਹੋ ਪੂਰੀ ਖ਼ਬਰ

ਫ਼ੋਟੋ

ਚੰਡੀਗੜ੍ਹ: ਬਦੀ 'ਤੇ ਨੇਕੀ ਦੀ ਜਿੱਤ ਦਾ ਤਿਓਹਾਰ ਦੁਸ਼ਹਿਰਾ ਪੂਰੇ ਦੇਸ਼ 'ਚ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਤਿਓਹਾਰ ਦੀ ਰੌਣਕ ਸ਼ਹਿਰ ਦੀ ਪ੍ਰਸਿੱਧ ਥਾਂ ਸੈਕਟਰ 17 ਦੇ ਵਿੱਚ ਵੀ ਵੇਖਣ ਨੂੰ ਮਿਲ ਰਹੀ ਹੈ। ਦੱਸ ਦਈਏ ਕਿ ਸੈਕਟਰ 17 ਦੇ ਵਿੱਚ ਦੁਸ਼ਹਿਰਾ ਇਸ ਵਾਰ ਖ਼ਾਸ ਹੋਣ ਵਾਲਾ ਹੈ।

ਵੇਖੋ ਵੀਡੀਓ
ਇਸ ਦਾ ਕਾਰਨ ਇਹ ਹੈ ਕਿ ਇਸ ਵਾਰ ਉੱਥੇ ਈਕੋ ਫ਼ਰੈਂਡਲੀ ਪਟਾਕਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਗੱਲ ਦੀ ਜਾਣਕਾਰੀ ਦੁਸ਼ਹਿਰਾ ਕਮੇਟੀ ਦੇ ਜਨਰਲ ਸੈਕਟਰੀ ਰਵੀ ਸਹਿਗਲ ਨੇ ਸਾਡੀ ਟੀਮ ਦੇ ਨਾਲ ਸਾਂਝੀ ਕੀਤੀ।ਗੱਲਬਾਤ ਦੇ ਵਿੱਚ ਉਨ੍ਹਾਂ ਨੇ ਕਿਹਾ ਕਿ ਇਸ ਮੌਕੇ ਗਵਰਨਰ ਸ਼ਿਰਕਤ ਕਰਨਗੇ। ਲੋਕਾਂ ਦੇ ਇੱਕਠੇ ਦੀ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ 1 ਲੱਖ ਤੋਂ ਵਧ ਲੋਕ ਇਸ ਮੌਕੇ ਇੱਕਠੇ ਹੋ ਜਾਂਦੇ ਹਨ। ਸੁਰਖਿਆ ਸਬੰਧੀ ਸਵਾਲ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਇਸ ਦਾ ਪੂਰੇ ਪੁਖ਼ਤਾ ਪ੍ਰਬੰਧ ਹਨ ਜੇਕਰ ਕੋਈ ਅਣਸੁਖਾਵੀ ਘਟਨਾ ਵਾਪਰਦੀ ਹੈ ਤਾਂ ਉਸ ਨੂੰ ਮੌਕੇ 'ਤੇ ਸੰਭਾਲ ਲਿਆ ਜਾਵੇਗਾ।

ABOUT THE AUTHOR

...view details