ਪੰਜਾਬ

punjab

ETV Bharat / state

ਲਾਕਡਾਊਨ ਦੇ ਚੱਲਦਿਆਂ ਚੰਡੀਗੜ੍ਹ ਨੇੜੇ ਪਿੰਡ ਦਾਊਂ 'ਚ ਹੋਇਆ ਅਨੋਖਾ ਵਿਆਹ

ਕੋਰੋਨਾ ਵਾਇਰਸ ਨੂੰ ਦੇਖਦੇ ਹੋਏ ਖੰਨਾ ਦੇ ਲੜਕੇ ਨੇ ਪਿੰਡ ਦਾਊਂ ਦੀ ਲੜਕੀ ਨਾਲ ਸਾਦਾ ਵਿਆਹ ਕਰਵਾਇਆ, ਉਹ ਵੀ ਸਿਰਫ਼ 4-5 ਮੈਂਬਰਾਂ ਦੀ ਹਾਜ਼ਰੀ ਵਿੱਚ।

ਲਾਕਡਾਊਨ ਦੇ ਚੱਲਦਿਆਂ ਚੰਡੀਗੜ੍ਹ ਨੇੜੇ ਪਿੰਡ ਦਾਊਂ 'ਚ ਹੋਇਆ ਅਨੋਖਾ ਵਿਆਹ
ਲਾਕਡਾਊਨ ਦੇ ਚੱਲਦਿਆਂ ਚੰਡੀਗੜ੍ਹ ਨੇੜੇ ਪਿੰਡ ਦਾਊਂ 'ਚ ਹੋਇਆ ਅਨੋਖਾ ਵਿਆਹ

By

Published : Apr 5, 2020, 11:12 PM IST

ਚੰਡੀਗੜ੍ਹ : ਕੋਰੋਨਾ ਵਾਇਰਸ ਕਰ ਕੇ ਜਿਥੇ ਸਰਕਾਰ ਨੇ ਲੋਕਾਂ ਦੇ ਇਕੱਠ ਉੱਤੇ ਰੋਕ ਲਾਈ ਹੋਈ ਹੈ ਅਤੇ ਪੂਰੇ ਸੂਬੇ ਵਿੱਚ ਕਰਫ਼ਿਊ ਲੱਗਿਆ ਹੋਇਆ। ਇਸੇ ਬੰਦ ਨੂੰ ਲੈ ਲੋਕਾਂ ਨੇ ਆਪਣੇ ਵਿਆਹਾਂ ਨੂੰ ਅੱਗੇ ਪਾ ਦਿੱਤਾ ਹੈ ਜਾਂ ਫ਼ਿਰ 1-2 ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿੱਚ ਹੀ ਵਿਆਹ ਕਰਵਾ ਰਹੇ ਹਨ।

ਇੱਥੋਂ ਦੇ ਨੇੜਲੇ ਇੱਕ ਪਿੰਡ ਦਾਊਂ ਵਿਖੇ ਅਨੋਖਾ ਹੀ ਵਿਆਹ ਦੇਖਣ ਨੂੰ ਮਿਲਿਆ, ਜੋ ਕਿ ਬੜੇ ਹੀ ਧੂਮ-ਧੜੱਕੇ ਨਾਲ ਹੋਣਾ ਸੀ। ਪਰ ਕੋਰੋਨਾ ਵਾਇਰਸ ਨੂੰ ਦੇਖਦਿਆਂ ਇਸ ਵਿਆਹ ਨੂੰ ਟਾਲ ਦਿੱਤਾ ਗਿਆ।

ਸਮਾਜ ਨੂੰ ਸੇਧ ਦੇਣ ਦੇ ਲਈ ਦੋਵੇਂ ਪਰਿਵਾਰਾਂ ਨੇ ਮਿਲ ਕੇ ਫ਼ੈਸਲਾ ਕੀਤਾ ਕਿ ਕਿਉਂ ਨਾ ਵਿਆਹ 4-5 ਮੈਂਬਰਾਂ ਦੀ ਹਾਜ਼ਰੀ ਵਿੱਚ ਅਤੇ ਸਾਦੇ ਢੰਗ ਨਾਲ ਕੀਤਾ ਜਾਵੇ।

ਲਾਕਡਾਊਨ ਦੇ ਚੱਲਦਿਆਂ ਚੰਡੀਗੜ੍ਹ ਨੇੜੇ ਪਿੰਡ ਦਾਊਂ 'ਚ ਹੋਇਆ ਅਨੋਖਾ ਵਿਆਹ

ਖੰਨਾ ਨਿਵਾਸੀ ਰਾਜਦੀਪ ਸਿੰਘ ਜੋ ਕਿ ਆਪਣੇ ਪਰਿਵਾਰ ਦੇ 4 ਮੈਂਬਰਾਂ ਨੂੰ ਨਾਲ ਲੈ ਕੇ ਬਿਨਾਂ ਕਿਸੇ ਆਓ ਭਗਤ ਅਤੇ ਸਿਰਫ਼ ਚਾਹ-ਪਾਣੀ ਪੀ ਕੇ ਪਿੰਡ ਦਾਊਂ ਦੇ ਗੁਰਦੁਆਰਾ ਸਾਹਿਬ ਆਨੰਦ ਕਾਰਜ਼ਾਂ ਲਈ ਪਹੁੰਚ ਗਿਆ।

ਤੁਹਾਨੂੰ ਦੱਸ ਦਈਏ ਕਿ ਉੱਥੇ ਲੜਕੀ ਗਗਨਦੀਪ ਕੌਰ ਜਿਸ ਦੇ ਵੀ ਸਿਰਫ਼ 4 ਮੈਂਬਰ ਹੀ ਲਾਵਾਂ ਵੇਲੇ ਆਏ ਸਨ।

ਆਨੰਦ ਕਾਰਜ ਹੋਣ ਤੋਂ ਬਾਅਦ ਨਵੀਂ ਵਿਆਹੀ ਜੋੜੀ ਜਦੋਂ ਪਿੰਡ ਵਿੱਚ ਦਾਖਲ ਹੋਣ ਲੱਗੀ ਤਾਂ ਪਿੰਡ ਦੇ ਰਸਤੇ ਉੱਤੇ ਪੰਚਾਇਤ ਅਤੇ ਕਲੱਬ ਮੈਂਬਰਾਂ ਵੱਲੋਂ ਬਾਹਰੀ ਲੋਕਾਂ ਨੂੰ ਪਿੰਡ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਨਾਕਾ ਲਗਾਇਆ ਹੋਇਆ ਸੀ।

ਲਾਕਡਾਊਨ ਦੇ ਚੱਲਦਿਆਂ ਚੰਡੀਗੜ੍ਹ ਨੇੜੇ ਪਿੰਡ ਦਾਊਂ 'ਚ ਹੋਇਆ ਅਨੋਖਾ ਵਿਆਹ

ਇਸ ਨਾਕੇ ਉੱਤੇ ਹਾਜਰ ਪਤਵੰਤਿਆਂ ਅਤੇ ਸਰਪੰਚ ਅਜਮੇਰ ਸਿੰਘ ਵੱਲੋਂ ਸਭ ਦੇ ਹੱਥ ਸੈਨੀਟਾਇਜਰ ਨਾਲ ਸਾਫ਼ ਕਰਵਾਉਣ ਤੋਂ ਬਾਅਦ ਨਵੀਂ ਵਿਆਹੀ ਜੋੜੀ ਉੱਤੇ ਫੁੱਲਾਂ ਦੀ ਵਰਖਾ ਕਰਕੇ ਅਤੇ ਸਿਰੋਪਾਓ ਪਾ ਕੇ ਸਵਾਗਤ ਕੀਤਾ ਗਿਆ।

ਵਿਆਹ ਵਾਲੇ ਮੁੰਡੇ ਰਾਜਦੀਪ ਸਿੰਘ ਨੇ ਵਿਆਹ ਨੂੰ ਬਿਲਕੁੱਲ ਸਧਾਰਨ ਰੱਖਣ ਲਈ ਮਹਿਗੇ ਕਪੜਿਆ ਨੂੰ ਛੱਡ ਕੇ ਸਿਰਫ ਸਧਾਰਨ ਚਿੱਟਾ ਕੁੜਤਾ ਪਜਾਮਾ ਪਾ ਕੇ ਹੀ ਵਿਆਹ ਕਰਵਾਇਆ ਅਤੇ ਹੋਰ ਕਿਸੇ ਕਿਸਮ ਦੇ ਰਸਮੋ ਰਿਵਾਜ ਨੂੰ ਵੀ ਨਹੀਂ ਕੀਤਾ।

ਬੇਸ਼ੱਕ ਇਸ ਸਧਾਰਨ ਵਿਆਹ ਦੀ ਪੂਰੇ ਪਿੰਡ ਵਿੱਚ ਖੁਸ਼ੀ ਦੀ ਲਹਿਰ ਹੈ ਪਰ ਕਰੋਨਾ ਵਾਇਰਸ ਦੇ ਫੈਲਾਓ ਨੂੰ ਰੋਕਣ ਅਤੇ ਸਧਾਰਨ ਵਿਆਹ ਨੂੰ ਧਿਆਨ ਵਿੱਚ ਰੱਖਦਿਆਂ ਕਿਸੇ ਕਿਸਮ ਦੇ ਚਾਹ- ਪਾਣੀ ਅਤੇ ਭੋਜਨ ਦੀ ਦਾਅਵਤ ਵੀ ਨਹੀਂ ਦਿੱਤੀ ਗਈ ਇੱਥੋਂ ਤੱਕ ਕੇ ਗਵਾਂਢੀਆਂ ਅਤੇ ਹੋਰ ਪਤਵੰਤਿਆਂ ਨੂੰ ਵੀ ਵਿਆਹ ਵਿੱਚ ਸ਼ਾਮਲ ਨਹੀਂ ਕੀਤਾ ਗਿਆ।

ਅਜਿਹੇ ਸਾਦੇ ਵਿਆਹ ਮੌਜੂਦਾ ਸਮੇਂ ਦੀ ਲੋੜ ਹੈ ਤਾਂ ਕੇ ਇਹਨਾ ਦੀ ਨਕਲ ਮਾਰ ਕੇ ਪੰਜਾਬ ਦੇ ਹੋਰ ਲੋਕ ਵੀ ਫਜ਼ੂਲ ਖਰਚਿਆ ਅਤੇ ਫਜ਼ੂਲ ਰਸਮੋ ਰਿਵਾਜਾਂ ਨੂੰ ਤਿਲਾਂਜਲੀ ਦੇ ਕੇ ਸਧਾਰਨ ਵਿਆਹ ਕਰਨ ਲਈ ਅੱਗੇ ਆਉਣ।

ABOUT THE AUTHOR

...view details