ਪੰਜਾਬ

punjab

ETV Bharat / state

ਪੰਜਾਬ 'ਚ ਸੁੱਕੀ ਠੰਢ ਵੱਧੀ, ਬਾਰਿਸ਼ ਦੇ ਆਸਾਰ ਨਹੀਂ: ਮੌਸਮ ਵਿਭਾਗ - ਪੰਜਾਬ ਹਰਿਆਣਾ

ਪੰਜਾਬ 'ਚ ਸੁੱਕੀ ਠੰਢ ਵੱਧ ਰਹੀ ਹੈ ਤੇ ਬਾਰਿਸ਼ ਦੇ ਕੋਈ ਆਸਾਰ ਨਹੀਂ ਹੈ। ਇਹ ਸੁੱਕੀ ਠੰਢ ਕਈ ਬਿਮਾਰੀਆਂ ਲਈ ਸੱਦਾ ਵੀ ਹੈ।

ਮੌਸਮ ਮਾਹਿਰ: ਪੰਜਾਬ 'ਚ ਸੁੱਕੀ ਠੰਢ ਵੱਧੀ, ਬਾਰਿਸ਼ ਦੇ ਆਸਾਰ ਨਹੀਂ
ਮੌਸਮ ਮਾਹਿਰ: ਪੰਜਾਬ 'ਚ ਸੁੱਕੀ ਠੰਢ ਵੱਧੀ, ਬਾਰਿਸ਼ ਦੇ ਆਸਾਰ ਨਹੀਂ

By

Published : Oct 18, 2020, 7:47 PM IST

ਚੰਡੀਗੜ੍ਹ: ਦੇਸ਼ ਦੇ ਕੁੱਝ ਇਲਾਕਿਆਂ 'ਚ ਜ਼ਬਰਦਸਤ ਬਾਰਿਸ਼ ਹੋ ਰਹੀ ਹੈ ਤੇ ਕਈ ਥਾਂਵਾਂ 'ਤੇ ਹੜ੍ਹ ਵਰਗੇ ਹਾਲਾਤ ਵੀ ਬਣੇ ਹੋਏ ਹਨ। ਉੱਥੇ ਹੀ ਪੰਜਾਬ, ਹਰਿਆਣਾ 'ਚ ਬਾਰਿਸ਼ ਨਹੀਂ ਹੋਈ ਪਰ ਠੰਢ ਜ਼ਰੂਰ ਵੱਧ ਗਈ ਹੈ। ਇਸ ਬਾਬਤ ਈਟੀਵੀ ਭਾਰਤ ਨੇ ਮੌਸਮ ਵਿਭਾਗ ਦੇ ਡਾਇਰੈਕਟਰ ਨਾਲ ਖ਼ਾਸ ਗੱਲਬਾਤ ਕੀਤੀ।

ਪੰਜਾਬ 'ਚ ਸੁੱਕੀ ਠੰਢ ਵੱਧੀ, ਬਾਰਿਸ਼ ਦੇ ਆਸਾਰ ਨਹੀਂ: ਮੌਸਮ ਵਿਭਾਗ

ਮੌਸਮ ਮਾਹਿਰ ਸੁਰਿੰਦਰ ਪਾਲ ਨੇ ਦੱਸਿਆ ਕਿ ਬੇਸ਼ਕ ਦੇਸ਼ ਦੇ ਕਈ ਹਿੱਸਿਆਂ 'ਤੇ ਬਾਰਿਸ਼ ਹੋ ਰਹੀ ਹੈ ਪਰ ਇਸਦਾ ਅਸਰ ਪੰਜਾਬ, ਚੰਡੀਗੜ੍ਹ 'ਚ ਦੇਖਣ ਨੂੰ ਨਹੀਂ ਮਿਲੇਗਾ। ਤਾਪਮਾਨ ਜ਼ਰੂਰ ਘਟੇਗਾ ਪਰ ਸੁੱਕੀ ਠੰਢ ਬਣੀ ਰਹੇਗੀ।

ਪੰਜਾਬ ਹਰਿਆਣਾ 'ਚ ਅਗਲੇ ਹਫ਼ਤੇ ਤੱਕ ਬਾਰਿਸ਼ ਹੋਣ ਦੇ ਕੋਈ ਆਸਾਰ ਨਹੀਂ ਹੈ। ਸੁੱਕੀ ਠੰਢ ਸਿਹਤ ਲਈ ਚੰਗੀ ਨਹੀਂ ਤੇ ਇਹ ਕਈ ਬਿਮਾਰੀਆਂ ਲਈ ਸੱਦਾ ਵੀ ਹੈ। ਕਿਸਾਨਾਂ ਲਈ ਮੌਸਮ ਬਾਰੇ ਗੱਲ ਕਰਦੇ ਉਨ੍ਹਾਂ ਕਿਹਾ ਕਿ ਫ਼ਸਲ ਲਈ ਮੌਸਮ ਬਹੁਤ ਚੰਗਾ ਹੈ ਤੇ ਕਿਸਾਨ ਚੰਗੀ ਤਰ੍ਹਾਂ ਆਪਣੀ ਫ਼ਸਲ ਦੀ ਕਟਾਈ ਵਢਾਈ ਕਰ ਸਕਦੇ ਹਨ।

ABOUT THE AUTHOR

...view details