ਚੰਡੀਗੜ੍ਹ: ਦੇਸ਼ ਵਿੱਚ ਦਿਲ ਦੇ ਰੋਗ ਦੇ ਮਰੀਜ਼ਾਂ ਦੀ ਤਦਾਤ ਲਗਾਤਾਰ ਵਧਦੀ ਜਾ ਰਹੀ ਹੈ। ਇਸ ਬਾਰੇ ਗੱਲਬਾਤ ਕਰਦੇ ਹੋਏ ਪੀਜੀਆਈ ਦੇ ਕਾਰਡੀਓਲੋਜਿਸਟ ਡਾਕਟਰ ਯਸ਼ਪਾਲ ਸ਼ਰਮਾ ਨੇ ਦੱਸਿਆ ਕਿ ਸਾਲ 2007 ਵਿੱਚ ਦਿਲ ਸੰਬੰਧਿਤ ਰੋਗਾਂ ਦੀ ਇੱਕ ਰਿਸਰਚ ਕੀਤੀ ਗਈ ਸੀ, ਜਿਸ ਦੇ ਵਿੱਚ ਵੇਖਿਆ ਗਿਆ ਕਿ ਦੇਸ਼ ਭਰ ਦੇ ਐਕਿਊਟ ਕੋਰੋਨਰੀ ਡਰੋਮ ਯਾਨੀ ਕਿ ਦਿਲ ਦੇ ਵਿੱਚ ਖੂਨ ਦੇ ਬਹਾਅ ਦੇ ਰੁਕਣ ਨਾਲ ਮੌਤਾਂ ਦੀ ਗਿਣਤੀ 8 ਫ਼ੀਸਦੀ ਹੈ।
ਸੰਘਣੀ ਧੁੰਦ ਵਿੱਚ ਜਾਣ ਤੋਂ ਕਰੋ ਪਰਹੇਜ਼: ਡਾਕਟਰ ਯਸ਼ਪਾਲ ਸ਼ਰਮਾ - ਡਾਕਟਰ ਯਸ਼ਪਾਲ ਸ਼ਰਮਾ
ਦਿਲ ਦੇ ਰੋਗ ਦੇ ਮਰੀਜ਼ਾਂ ਦੀ ਤਦਾਤ ਲਗਾਤਾਰ ਵਧਦੀ ਜਾ ਰਹੀ ਹੈ। ਇਸ ਬਾਰੇ ਪੀਜੀਆਈ ਦੇ ਕਾਰਡੀਓਲੋਜਿਸਟ ਡਾਕਟਰ ਯਸ਼ਪਾਲ ਸ਼ਰਮਾ ਨੇ ਲੋਕਾਂ ਨੂੰ ਇਸ ਬਾਰੇ ਜਾਣੂ ਕਰਵਾਇਆ।

ਫ਼ੋਟੋ
ਵੇਖੋ ਵੀਡੀਓ
ਯਸ਼ਪਾਲ ਸ਼ਰਮਾ ਨੇ ਦੱਸਿਆ ਕਿ ਦਿਲ ਦੇ ਮਰੀਜਾਂ ਨੂੰ ਖਾਸ ਤੌਰ 'ਤੇ ਠੰਢ ਦੇ ਵਿੱਚ ਆਪਣਾ ਖਿਆਲ ਰੱਖਣਾ ਚਾਹਿਦਾ ਹੈ। ਉਨ੍ਹਾਂ ਨੇ ਦੱਸਿਆ ਕਿ ਜਦੋਂ ਧੁੰਦ ਹੋਵੇ ਉਸ ਵੇਲੇ ਸੈਰ ਤੋਂ ਗੁਰੇਜ਼ ਕਰਨ ਅਤੇ ਖਾਣ ਪੀਣ ਦਾ ਵੀ ਖਾਸ ਧਿਆਨ ਰੱਖਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਕਈ ਲੋਕ ਦਿਲ ਦੀਆਂ ਬੀਮਾਰੀਆਂ ਸੰਬੰਧੀ ਜੂਝ ਰਹੇ ਹਨ, ਇਸ ਦਾ ਕਾਰਨ ਬਦਲਦੀ ਜੀਵਨ ਸ਼ੈਲੀ ਹੈ।