ਚੰਡੀਗੜ੍ਹ : ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਵੀਰਵਾਰ ਨੂੰ ਡਾ. ਸੁਸ਼ੀਲ ਮਿੱਤਲ ਨੂੰ ਆਈ ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਕੇਜੀਪੀਟੀਯੂ), ਜਲੰਧਰ ਦਾ ਉਪ ਕੁਲਪਤੀ ਨਿਯੁਕਤ ਕੀਤਾ ਗਿਆ ਹੈ। ਡਾ. ਮਿੱਤਲ ਅਹੁੱਦਾ ਸੰਭਾਲਣ ਤੋਂ ਤਿੰਨ ਸਾਲਾਂ ਤੱਕ ਵਾਈਸ ਚਾਂਸਲਰ ਬਣੇ ਰਹਿਣਗੇ। ਦੱਸਦੀਏ ਕਿ ਡਾ. ਮਿੱਤਲ ਨੇ ਸਾਲ 1986 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਕੈਮਿਸਟਰੀ ’ਚ ਡਾਕਟਰੇਟ ਦੀ ਡਿਗਰੀ ਹਾਸਿਲ ਕੀਤੀ ਅਤੇ ਉਹ ਇੱਕ ਚਾਰਟਰਡ ਕੈਮਿਸਟ ਰਾਇਲ ਸੁਸਾਇਟੀ ਆਫ ਕੈਮਿਸਟਰੀ FRSC ਲੰਡਨ UK ਦੇ ਫੈਲੋ ਤੇ ਕਈ ਨਾਮਵਰ ਅੰਤਰਰਾਸ਼ਟਰੀ ਤੇ ਰਾਸ਼ਟਰੀ ਰਸਾਲਿਆਂ ਦੇ ਸਲਾਹਕਾਰ ਬੋਰਡ/ਸੰਪਾਦਕੀ ਬੋਰਡ ਦੇ ਮੈਂਬਰ ਵੀ ਹਨ।
ਡਾਕਟਰ ਮਿੱਤਲ ਨੇ ਹੁਣ ਤੱਕ ਹਾਸਿਲ ਕੀਤੀਆਂ ਇਹ ਪ੍ਰਾਪਤੀਆਂ: ਕੈਮਿਸਟਰੀ ਦੀ, ਇੱਕ ਅਧਿਕਾਰਤ ਰੀਲੀਜ਼ ਦੇ ਅਨੁਸਾਰ ਉਨ੍ਹਾਂ ਨੇ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਰੈਫ਼ਰੀਡ ਜਰਨਲਾਂ ਵਿੱਚ 135 ਤੋਂ ਵੱਧ ਖੋਜ ਪੱਤਰ ਪ੍ਰਕਾਸ਼ਿਤ ਕੀਤੇ ਹਨ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ 25 ਪੀ. ਐੱਚ. ਡੀ. ਵਿਦਿਆਰਥੀਆਂ, 10 ME/ MTech (Env ਇੰਜੀ.) ਅਤੇ 28 ਐੱਮ. ਐੱਸ. ਸੀ. (ਕੈਮਿਸਟਰੀ) ਦੇ ਵਿਦਿਆਰਥੀਆਂ ਦੀ ਨਿਗਰਾਨੀ ਕੀਤੀ ਹੈ। ਡਾ.ਮਿੱਤਲ ਨੇ ਰਾਇਲ ਅਕੈਡਮੀ ਆਫ਼ ਇੰਜੀ.,ਯੂ.ਕੇ.ਸਣੇ 12 ਸਪਾਂਸਰ ਕੀਤੇ ਖੋਜ ਪ੍ਰਾਜੈਕਟ ਪੂਰੇ ਕੀਤੇ ਹਨ।