Latest News on Haryana Gurdwara: ਚੀਮਾ ਨੇ ਹਰਿਆਣਾ ਦੀ ਘਟਨਾ ਉੱਤੇ ਦਿੱਤਾ ਪ੍ਰਤੀਕਰਮ, ਕਿਹਾ- ਸਰਕਾਰ ਦਾ ਉਦੇਸ਼ ਆਇਆ ਸਾਹਮਣੇ ਚੰਡੀਗੜ੍ਹ :ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਜਿਸ ਤਰੀਕੇ ਨਾਲ ਹਰਿਆਣਾ ਸਰਕਾਰ ਵੱਲੋਂ ਬੀਤੇ ਦਿਨੀਂ ਗੁਰੂਦੁਆਰਾ ਛੇਵੀਂ ਪਾਤਸ਼ਾਹੀ ਵਿਚ ਕੁਰਕਸ਼ੇਤਰ ਵਿੱਚ ਗੋਲਕ ਦੇ ਤਾਲੇ ਤੋੜੇ ਗਏ ਹਨ। ਇਸਦੇ ਨਾਲ ਨਾਲ ਦਫ਼ਤਰ ਦੇ ਤਾਲੇ ਤੋੜ ਕੇ ਵੀ ਜ਼ਬਰਦਸਤੀ ਸਰਕਾਰੀ ਕਮੇਟੀ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਹਰਕਤ ਨਾਲ ਪੰਥਕ ਸਫਾਂ ਵਿੱਚ ਬਹੁਤ ਮਾੜਾ ਸੰਦੇਸ਼ ਗਿਆ ਹੈ।
ਚੀਮਾ ਨੇ ਘੇਰੀ ਹਰਿਆਣਾ ਸਰਕਾਰ:ਅਕਾਲੀ ਆਗੂ ਦਲਜੀਤ ਚੀਮਾ ਨੇੇ ਕਿਹਾ ਕਿ ਜਿਸ ਤਰ੍ਹਾਂ ਦੀਆਂ ਹਿਰਦਾ ਵਲੂੰਧਰਨ ਵਾਲੀਆਂ ਘਟਨਾਵਾਂ ਹੋਈਆਂ ਹਨ, ਇਹ ਠੀਕ ਨਹੀਂ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਵਰਦੀ ਧਾਰੀ ਮੁਲਾਜ਼ਮ ਕਮੇਟੀ ਦੇ ਅਹੁਦੇਦਾਰਾਂ ਨਾਲ ਧੱਕਾ ਮੁੱਕੀ ਕਰ ਰਹੇ ਹਨ। ਇਸ ਨਾਲ ਇਹ ਸਾਬਤ ਹੁੰਦਾ ਹੈ ਕਿ ਸਰਕਾਰ ਦਾ ਮਨੋਰਥ ਸਿਰਫ ਕਮੇਟੀ ਬਣਾਉਣਾ ਸੀ। ਚੀਮਾ ਨੇ ਕਿਹਾ ਕਿ ਪਹਿਲਾਂ ਵੋਟਾਂ ਪਵਾਓ, ਕਿਉਂ ਕਿ ਇਸ ਤਰ੍ਹਾਂ ਦੀਆਂ ਧੱਕੇਸ਼ਾਹੀ ਵਾਲੀਆਂ ਪਿਰਤਾਂ ਨੂੰ ਸਿੱਖ ਸੰਗਤ ਕਦੇ ਬਰਦਾਸ਼ਤ ਨਹੀਂ ਕਰੇਗੀ।
ਇਹ ਵੀ ਪੜ੍ਹੋ:Saka Nankana Sahib Special : ਸਿੱਖ ਕੌਮ ਨੂੰ ਸਦਾ ਮਹਿੰਗੀ ਪਈ ਜ਼ਮਹੂਰੀਅਤ ਦੀ ਗੱਲ ਕਰਨੀ, ਫਿਰ ਮਹੰਤਾਂ ਤੋਂ ਗੁਰੂ ਘਰ ਛੁਡਾਉਣ ਲਈ ਵਾਪਰਿਆ ਸਾਕਾ ਨਨਕਾਣਾ ਸਾਹਿਬ
ਕੀ ਹੋਇਆ ਸੀ ਕੁਰੂਕਸ਼ੇਤਰ 'ਚ :ਯਾਦ ਰਹੇ ਕਿ ਸੋਮਵਾਰ ਨੂੰ ਹਰਿਆਣਾ ਦੇ ਕੁਰੂਕਸ਼ੇਤਰ 'ਚ ਗੁਰੂਦੁਆਰਾ ਛੇਵੀਂ ਪਾਤਸ਼ਾਹੀ 'ਤੇ ਕਬਜ਼ੇ ਕਰਨ ਦੀ ਘਟਨਾ ਵਾਪਰੀ ਸੀ। ਇਸ ਤੋਂ ਬਾਅਦ ਸਿੱਖ ਸੰਗਤ ਵਿੱਚ ਰੋਸ ਦੇ ਨਾਲ ਨਾਲ ਸਿੱਖ ਜਥੇਬੰਦੀਆਂ ਵਲੋਂ ਇਸਦਾ ਵਿਰੋਧ ਵੀ ਕੀਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹਰਿਆਣਾ ਰਾਜ ਗੁਰਦੁਆਰਾ ਪ੍ਰਬੰਧਕ ਕਮੇਟੀ ਜੇ ਸਮਰਥਕਾਂ ਵਿੱਚ ਵਿਵਾਦ ਵੀ ਹੋਇਆ। ਇਸ ਮੌਕੇ ਪੁਲਿਸ ਨੂੰ ਦੋਵਾਂ ਧਿਰਾਂ ਨੂੰ ਗੁਰੂਦੁਆਰਾ ਸਾਹਿਬ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਸੀ। ਦੂਜੇ ਪਾਸੇ ਐੱਸਜੀਪੀਸੀ ਨੇ ਹਰਿਆਣਾ ਦੇ ਗੁਰੂਦੁਆਰਿਆਂ ਉੱਤੇ ਕਿਸੇ ਵੀ ਕਿਸਮ ਦਾ ਕਬਜ਼ਾ ਨਾ ਕਰਨ ਦੀ ਚੇਤਾਵਨੀ ਦਿੱਤੀ ਸੀ।
ਮਨੋਹਰ ਲਾਲ ਖੱਟਰ ਦਾ ਵੀ ਆਇਆ ਹੈ ਬਿਆਨ:ਮਨੋਹਰ ਲਾਲ ਖੱਟਰ ਨੇ ਜ਼ਿਕਰਯੋਗ ਹੈ ਕਿ ਇਸ ਮਸਲੇ ਉੱਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵੀ ਬਿਆਨ ਦਿੱਤਾ ਹੈ ਅਤੇ ਕਿਹਾ ਕਿ ਜੋ ਕੁੱਝ ਵੀ ਹੋਇਆ ਹੈ, ਇਹ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਹੀ ਕੀਤਾ ਗਿਆ ਹੈ। ਮਨੋਹਰ ਲਾਲ ਖੱਟਰ ਨੇ ਕਿਹਾ ਕਿ ਆਪਣੇ ਗੁਰੂਦੁਆਰਿਆਂ ਉੱਤੇ ਕਮੇਟੀ ਬਣਾਉਣ ਦਾ ਉਨ੍ਹਾਂ ਨੂੰ ਪੂਰਾ ਹੱਕ ਹੈ। ਹਾਲਾਂਕਿ ਮਨੋਹਰ ਲਾਲ ਖੱਟਰ ਨੇ ਕਿਸੇ ਵੀ ਕਿਸਮ ਦੇ ਇਲਜ਼ਾਮ ਨੂੰ ਨਕਾਰਦਿਆਂ ਕਿਹਾ ਕਿ ਕੋਈ ਧੱਕੇਸ਼ਾਹੀ ਨਹੀਂ ਕੀਤੀ ਜਾ ਰਹੀ ਹੈ।