ਚੰਡੀਗੜ੍ਹ:ਪੰਜਾਬ ਕੈਬਨਿਟ 'ਚ ਵਿਧਾਇਕ ਡਾ. ਬਲਬੀਰ ਸਿੰਘ ਤੇ ਸਰਬਜੀਤ ਕੌਰ ਮਾਣੂੰਕੇ ਦੇ ਨਾਂ 'ਤੇ ਕੈਬਨਿਟ ਮੰਤਰੀ ਵਜੋਂ ਮੋਹਰ ਲੱਗਣ ਦੇ ਆਸਾਰ ਨੇ। ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਵਲੋਂ ਵੀ ਅਸਤੀਫਾ ਦੇ ਦਿੱਤਾ ਗਿਆ ਹੈ। ਫੌਜਾ ਸਿੰਘ ਸਰਾਰੀ ਲੰਬੇ ਸਮੇਂ ਤੋਂ ਵਿਵਾਦਾਂ 'ਚ ਘਿਰੇ ਹੋਏ ਸਨ। ਵਿਰੋਧੀਆਂ ਵਲੋਂ ਵੀ ਲਗਾਤਾਰ ਫੌਜਾ ਸਿੰਘ ਸਰਾਰੀ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਸੀ। ਹੁਣ ਇਸ ਅਸਤੀਫੇ ਤੇ ਨਵੇਂ ਕੈਬਨਿਟ ਮੰਤਰੀਆਂ ਵਲੋਂ (Cabinet Minister in the name of Dr. Balbir Singh and Sarabjit Kaur Manunke) ਅਹੁਦਿਆਂ ਦੀ ਸਹੁੰ ਚੁੱਕਣ ਤੋਂ ਬਾਅਦ ਪੰਜਾਬ ਦੀ ਸਿਆਸਤ 'ਚ ਨਵੀਂ ਚਰਚਾ ਸ਼ੁਰੂ ਹੋ ਸਕਦੀ ਹੈ।
ਕੌਣ ਨੇ ਡਾ. ਬਲਬੀਰ ਸਿੰਘ :ਸੂਤਰਾਂ ਤੋਂ ਖਬਰ ਹੈ ਕਿ ਕਈ ਮੰਤਰੀਆਂ ਦੇ ਕੈਬਨਿਟ 'ਚ ਸ਼ਾਮਿਲ ਹੋਣ ਦੇ ਆਸਾਰ ਨੇ ਤੇ ਦੋ ਖਾਸ ਨਾਵਾਂ ਤੇ ਵੀ ਚਰਚਾ ਹੈ। ਸੂਤਰਾਂ ਅਨੁਸਾਰ ਡਾ: ਬਲਬੀਰ ਸਿੰਘ ਪਟਿਆਲਾ (Cabinet Minister Dr. Balbir Singh and Sarabjit Kaur Manunke) ਦੇਹਟੀ ਤੋਂ ਨਵੇਂ ਬਾਗਬਾਨੀ ਅਤੇ ਖੁਰਾਕ ਮੰਤਰੀ ਵਜੋਂ ਅੱਜ ਸ਼ਾਮੀ ਸਹੁੰ ਚੁੱਕ ਸਕਦੇ ਨੇ। ਇਨ੍ਹਾਂ ਵਲੋਂ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ (Cabinet Minister Fauja Singh Sarari) ਦੀ ਥਾਂ ਲਈ ਜਾਵੇਗੀ। ਇਸਦੇ ਨਾਲ ਹੀ ਇਸ ਦੇ ਨਾਲ ਹੀ ਕੈਬਨਿਟ ਮੰਤਰੀ ਹਰਜੋਤ ਬੈਂਸ ਦੇ ਮਾਈਨਿੰਗ ਵਿਭਾਗ ਨੂੰ ਵੀ ਬਦਲਣ ਦੀਆਂ ਕਣਸੋਆਂ ਨੇ।
ਜਿਲ੍ਹਾ ਨਵਾਂਸ਼ਹਿਰ ਨਾਲ ਸੰਬੰਧ:ਡਾ: ਬਲਬੀਰ ਸਿੰਘ ਦਾ ਸੰਬੰਧ ਨਵਾਂਸ਼ਹਿਰ ਦੇ ਨੇੜਲੇ ਪਿੰਡ ਭੌਰਾ (Bhaura village near Nawanshahr) ਦਾ ਹੈ ਤੇ ਇਥੋਂ ਦੇ ਇਕ ਗਰੀਬ ਕਿਸਾਨ ਪਰਿਵਾਰ ਵਿੱਚ ਜਨਮੇ ਡਾ ਬਲਬੀਰ ਸਿੰਘ ਪਿੰਡ ਦੇ ਇੱਕ ਸਕੂਲ ਵਿੱਚ ਪੜ੍ਹਾਈ ਤੋਂ ਬਾਅਦ ਅੱਖਾਂ ਦਾ ਮਸ਼ਹੂਰ ਸਰਜਨ ਵਜੋਂ ਜਾਣੇ ਜਾਂਦੇ ਸਨ। ਇਨ੍ਹਾਂ ਵਲੋਂ 40 ਸਾਲਾਂ ਤੋਂ ਸਿਹਤ ਖੇਤਰ ਵਿੱਚ ਯੋਗਦਾਨ ਦਿਤਾ ਜਾ ਰਿਹਾ ਹੈ ਤੇ 40 ਫੀਸਦ ਮਰੀਜ਼ਾਂ ਦਾ ਮੁਫਤ ਇਲਾਜ ਕੀਤਾ ਗਿਆ ਹੈ। ਇਹ ਵੀ ਜਿਕਰਯੋਗ ਹੈ ਕਿ ਡਾ. ਬਲਬੀਰ ਸਿੰਘ ਵਲੋਂ ਕਿਸਾਨ ਅੰਦੋਲਨ ਦੌਰਾਨ ਵੀ ਡਾਕਟਰੀ ਸੇਵਾ ਦਾ ਲੰਗਰ ਲਾਇਆ ਗਿਆ ਸੀ।
ਮਿਲ ਚੁੱਕੇ ਨੇ ਕਈ ਮਾਣ ਸਨਮਾਨ:ਡਾ. ਬਲਬੀਰ ਸਿੰਘ ਨੂੰ ਵਾਤਾਵਰਨ ਦੇ ਖੇਤਰ ਵਿੱਚ ਪਾਏ ਯੋਗਦਾਨ ਲਈ ਰਾਜ ਪੱਧਰ 'ਤੇ ਕਈ ਵਾਰ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ। ਡਾ: ਬਲਬੀਰ ਅੰਨਾ ਅੰਦੋਲਨ ਦੇ ਸਮੇਂ ਤੋਂ ਹੀ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਹਨ। ਇਸ ਤੋਂ ਇਲਾਵਾ ਡਾ: ਬਲਬੀਰ 2018 ਵਿਚ ਆਮ ਆਦਮੀ ਪਾਰਟੀ ਦੇ ਸਹਿ-ਪ੍ਰਧਾਨ ਵੀ ਰਹਿ ਚੁੱਕੇ ਹਨ। ਉਨ੍ਹਾਂ ਵਲੋਂ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ 50000 ਦੇ ਫਰਕ ਨਾਲ ਚੋਣ ਜਿੱਤੀ ਗਈ ਸੀ।