ਚੰਡੀਗੜ੍ਹ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰ ਹਰ ਕੋਈ ਆਪਣਾ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਭਾਰਤ ਤੇ ਪੰਜਾਬ ਦੇ ਕਈ ਉਘੇ ਸੰਗੀਤਕਾਰਾਂ ਵੱਲੋਂ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਗੀਤ ਗਾਏ ਜਾ ਰਹੇ ਹਨ।
ਦਿਲਜੀਤ ਦੁਸਾਂਝ ਦਾ "ਨਾਨਕ ਆਦਿ ਜੁਗਾਦਿ ਜੀਓ" ਗੀਤ ਹੋਇਆ ਯੂਟਿਊਬ 'ਤੇ ਰੀਲਿਜ਼
ਦਿਲਜੀਤ ਦੁਸਾਂਝ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ "ਨਾਨਕ ਆਦਿ ਜੁਗਾਦਿ ਜੀਓ" ਖ਼ੂਬਸੂਰਤ ਗੀਤ ਯੂਟਿਊਬ 'ਤੇ ਰੀਲਿਜ਼ ਕੀਤਾ ਗਿਆ। ਇਸ ਗੀਤ ਦੇ ਅਖਰਾਂ ਨੂੰ ਕਲਮ ਹਰਮਨਜੀਤ ਨੇ ਦਿੱਤੇ ਹਨ ਤੇ ਵੀਡੀਓ ਰਿਧਮ ਬੁਆਇਜ਼ ਦੇ ਬੈਨਰ ਹੇਠ ਅਮਰਿੰਦਰ ਗਿੱਲ ਦੁਆਰਾ ਪ੍ਰੋਡਿਉਸ ਕੀਤੀ ਗਈ ਹੈ।
ਇਸ ਨੂੰ ਲੈ ਕੇ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਦਿਲਜੀਤ ਦੁਸਾਂਝ ਵੱਲੋਂ ਇੱਕ ਖ਼ੂਬਸੂਰਤ ਗੀਤ ਯੂਟਿਊਬ 'ਤੇ ਰੀਲਿਜ਼ ਕੀਤਾ ਗਿਆ ਹੈ। ਇਸ ਗੀਤ ਦਾ ਨਾਂਅ "ਨਾਨਕ ਆਦਿ ਜੁਗਾਦਿ ਜੀਓ" ਰੱਖਿਆ ਗਿਆ ਹੈ। ਇਸ ਗੀਤ ਦੇ ਅਖਰਾਂ ਨੂੰ ਕਲਮ ਹਰਮਨਜੀਤ ਨੇ ਦਿੱਤੇ ਹਨ ਤੇ ਵੀਡੀਓ ਰਿਧਮ ਬੁਆਇਜ਼ ਦੇ ਬੈਨਰ ਹੇਠ ਅਮਰਿੰਦਰ ਗਿੱਲ ਦੁਆਰਾ ਪ੍ਰੋਡਿਉਸ ਕੀਤੀ ਗਈ ਹੈ।
ਜਾਣਕਾਰੀ ਲਈ ਦੱਸ ਦਇਏ ਕਿ ਇਹ ਰੂਹਾਨੀਅਤ ਵਾਲਾ ਗੀਤ ਕਹਿੰਦਾ ਹੈ ਇਸ ਧਰਤੀ 'ਤੇ ਹਰ ਵਿਅਕਤੀ ਸ੍ਰੀ ਗੁਰੂਨਾਨਕ ਦੇਵ ਜੀ ਦਾ ਬੱਚਾ ਹੈ। ਗੀਤ ਬਾਰੇ ਜਾਣਕਾਰੀ ਦਿਲਜੀਤ ਦੁਸਾਂਝ ਵੱਲੋਂ ਟਵੀਟ ਰਾਹੀਂ ਲੋਕਾਂ ਨੂੰ ਸਾਂਝੀ ਕੀਤੀ ਗਈ।
TAGGED:
diljit dosanjh new song