ਚੰਡੀਗੜ੍ਹ: ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਦੇ ਰਹਿਣ ਵਾਲਾ ਆਲਮੰਡ ਸਿੰਘ ਬਦਾਮ ਦੀ ਗਿਰੀ ਉੱਪਰ ਪੇਂਟਿੰਗ ਕਰਦਾ ਹੈ। ਅਮਨ ਸਿੰਘ ਗੁਲਾਟੀ ਨੇ 6 ਸਾਲ ਦੀ ਉਮਰ ਵਿੱਚ ਬਦਾਮਾਂ ਉੱਪਰ ਪੇਂਟਿੰਗ ਕਰਨਾ ਸ਼ੁਰੂ ਕਰ ਦਿੱਤਾ ਸੀ। ਅਮਨ ਸਿੰਘ ਹੁਨਰ ਕਾਰਨ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਿੱਖਿਆਵਾਂ ਦੀ ਪੇਂਟਿੰਗ ਜ਼ਰੀਏ ਅਨੋਖੀ ਕਲਾ ਬਦਾਮਾਂ ਉੱਪਰ ਵੇਖਣ ਨੂੰ ਮਿਲਦੀ ਹੈ।
ਇੰਨਾ ਹੀ ਨਹੀਂ, ਅਮਨ ਸਿੰਘ ਵਲੋਂ ਪੁਲਵਾਮਾ ਹਮਲੇ ਵਿੱਚ ਸ਼ਹੀਦ ਹੋਏ ਫੌਜੀਆਂ ਦੀਆਂ ਤਸਵੀਰਾਂ ਬਣਾ ਕੇ ਵੱਖਰੀ ਕਿਸਮ ਦੀ ਸ਼ਰਧਾਂਜਲੀ ਦਿੱਤੀ ਗਈ ਹੈ। ਹਰ ਇੱਕ ਨਾਮਵਰ ਸ਼ਖਸੀਅਤ ਦੀ ਪੇਂਟਿੰਗ ਬਣਾ ਕੇ ਅਮਨ ਸਿੰਘ ਗੁਲਾਟੀ ਦਾ ਨਾਂਅ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿੱਚ ਵੀ ਦਰਜ ਹੋ ਚੁੱਕਾ ਹੈ।
ਆਲਮੰਡ ਸਿੰਘ ਦੀ ਬਣਾਈ ਪੇਂਟਿੰਗ ਨੂੰ ਬਿਨਾਂ ਲੈਂਸ ਤੋਂ ਨਹੀਂ ਵੇਖਿਆ ਜਾ ਸਕਦਾ। ਬਾਰੀਕੀ ਨਾਲ ਪੇਂਟਿੰਗ ਬਣਾਉਣ ਵਿੱਚ ਅਮਨ ਸਿੰਘ ਗੁਲਾਟੀ ਨੂੰ ਤਕਰੀਬਨ 9 ਤੋਂ 10 ਘੰਟਿਆਂ ਦਾ ਸਮਾਂ ਲੱਗਦਾ ਹੈ। ਅਮਨ ਸਿੰਘ ਚਾਈਨਾ ਅਤੇ ਵਿਦੇਸ਼ ਤੋਂ ਰੰਗ ਮੰਗਵਾ ਕੇ ਕੁਝ ਇੱਕ ਹਰਬਲ ਰੰਗ ਮਿਲਾ ਕੇ ਬਦਾਮ ਉੱਤੇ ਪੇਂਟਿੰਗ ਕਰਦਾ ਹੈ।
ਇੰਨਾ ਹੀ ਨਹੀਂ, ਆਲਮੰਡ ਸਿੰਘ ਵੱਲੋਂ ਬਣਾਈ ਮਾਚਿਸ ਦੀ ਤਿੱਲੀ ਉਪਰ ਅਤੇ ਦਾਲ ਦੇ ਉੱਪਰ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਖਿੱਚ ਦਾ ਕੇਂਦਰ ਬਣਦੀ ਹੈ। ਅਮਨ ਸਿੰਘ ਗੁਲਾਟੀ ਛੋਟੀ ਉਮਰ ਵਿੱਚ ਹੀ ਦੁਨੀਆਂ ਭਰ ਵਿੱਚ ਨਾਂਅ ਕਮਾ ਚੁੱਕਾ ਹੈ। ਉਸ ਨੇ ਦੱਸਿਆ ਕਿ ਪੇਂਟਿੰਗ ਕਰਨ ਲਈ ਉਹ ਆਪਣੀ ਮਾਤਾ ਤੋਂ ਪ੍ਰੇਰਿਤ ਹੋਇਆ ਹੈ।
ਇਹ ਵੀ ਪੜ੍ਹੋ: ਨਿਰਭਯਾ ਮਾਮਲਾ: ਦੋਸ਼ੀ ਪਵਨ ਗੁਪਤਾ ਨੇ ਆਪਣੇ ਸਲਾਹਕਾਰ ਨੂੰ ਮਿਲਣ ਤੋਂ ਕੀਤਾ ਇਨਕਾਰ