ਪੰਜਾਬ

punjab

ETV Bharat / state

ਖ਼ਤਮ ਹੋ ਚੁੱਕਿਆ ਹੈ ਡੀਜੀਪੀ ਦਿਨਕਰ ਗੁਪਤਾ ਦਾ ਮਾਮਲਾ: ਕੈਪਟਨ - ਡੀਜੀਪੀ ਦਿਨਕਰ ਗੁਪਤਾ ਦਾ ਮਾਮਲਾ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਵਿਧਾਨ ਸਭਾ ਸਦਨ ਦੇ ਅੰਦਰ ਸਾਰੀਆਂ ਪਾਰਟੀਆਂ ਦੇ ਵਿਧਾਇਕ ਮੰਨ ਗਏ ਹਨ ਤੇ ਡੀਜੀਪੀ ਦਿਨਕਰ ਗੁਪਤਾ ਦਾ ਵਿਵਾਦ ਹੁਣ ਖ਼ਤਮ ਹੋ ਚੁੱਕਿਆ ਹੈ।

amarinder singh
ਖ਼ਤਮ ਹੋ ਚੁੱਕਿਆ ਹੈ ਡੀਜੀਪੀ ਦਿਨਕਰ ਗੁਪਤਾ ਦਾ ਮਾਮਲਾ: ਕੈਪਟਨ

By

Published : Feb 25, 2020, 1:55 PM IST

ਚੰਡੀਗੜ੍ਹ: ਡੀਜੀਪੀ ਦਿਨਕਰ ਗੁਪਤਾ ਦੇ ਕਰਤਾਰਪੁਰ ਲਾਂਘੇ ਨੂੰ ਲੈ ਕੇ ਦਿੱਤੇ ਬਿਆਨ ਤੋਂ ਬਾਅਦ ਕਾਫੀ ਵਿਵਾਦ ਹੋਇਆ ਹੈ। ਇਸ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿਹਾ ਕਿ ਵਿਧਾਨ ਸਭਾ ਸਦਨ ਦੇ ਅੰਦਰ ਸਾਰੀਆਂ ਪਾਰਟੀਆਂ ਦੇ ਵਿਧਾਇਕ ਮੰਨ ਗਏ ਹਨ ਤੇ ਵਿਵਾਦ ਹੁਣ ਖ਼ਤਮ ਹੋ ਚੁੱਕਿਆ ਹੈ।

ਖ਼ਤਮ ਹੋ ਚੁੱਕਿਆ ਹੈ ਡੀਜੀਪੀ ਦਿਨਕਰ ਗੁਪਤਾ ਦਾ ਮਾਮਲਾ: ਕੈਪਟਨ

ਸਦਨ ਦੇ ਅੰਦਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੀਜੀਪੀ ਦਾ ਬਚਾਅ ਕਰਦਿਆਂ ਕਿਹਾ ਸੀ ਕਿ ਗਲਤੀ ਹਰ ਕਿਸੇ ਤੋਂ ਹੋ ਜਾਂਦੀ ਹੈ।

ਮੁੱਖ ਮੰਤਰੀ ਨੇ ਪ੍ਰਾਈਵੇਟ ਬਿਜਲੀ ਥਰਮਲ ਪਲਾਂਟਾਂ ਦੇ ਐਗਰੀਮੈਂਟ ਬਾਰੇ ਕਿਹਾ ਕਿ ਛੇਤੀ ਹੀ ਵ੍ਹਾਈਟ ਪੇਪਰ ਲਿਆਵਾਂਗੇ। ਮੁੱਖ ਮੰਤਰੀ ਨੇ ਕਿਹਾ ਕਿ ਮਾਨਸੂਨ ਸੈਸ਼ਨ ਦੇ ਵਿੱਚ ਲਿਆਉਣ ਦੀ ਗੱਲ ਕਹੀ ਸੀ ਪਰ ਇਸ ਸੈਸ਼ਨ ਦੇ ਵਿੱਚ ਵੀ ਲਿਆਂਦਾ ਜਾ ਸਕਦਾ ਹੈ।

ਅਮਰੀਕਾ ਦੇ ਰਾਸ਼ਟਰਪਤੀ ਦੇ ਨਾਲ ਡਿਨਰ ਤੇ ਸਿਰਫ਼ ਚੁਣੀਂਦਾ ਹੀ ਮੁੱਖ ਮੰਤਰੀ ਬੁਲਾਏ ਜਾਣ ਦੇ ਮਾਮਲੇ ਉੱਪਰ ਕੈਪਟਨ ਨੇ ਕਿਹਾ ਕਿ ਉਹ ਆਪਣੇ ਘਰ ਹੀ ਖਾਣਾ ਖਾਣਗੇ।

ABOUT THE AUTHOR

...view details