ਪੰਜਾਬ

punjab

ETV Bharat / state

ਨਸ਼ਿਆਂ ਦੇ ਮੁੱਦੇ 'ਤੇ ਪੰਜਾਬ ਪੁਲਿਸ ਦੀ ਬੈਠਕ, DGP ਨੇ ਦਿੱਤੇ ਨਸ਼ਾ ਤਸਕਰਾਂ ਦੀ ਰਿਪੋਰਟ ਬਣਾਉਣ ਦੇ ਆਦੇਸ਼ - Law and Order

ਪੰਜਾਬ ਪੁਲਿਸ ਦੇ ਮੁੱਖ ਦਫ਼ਤਰ ਵਿੱਚ ਡੀ.ਜੀ.ਪੀ ਦਿਨਕਰ ਗੁਪਤਾ ਦੀ ਸਾਰੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਜਾਰੀ ਹੈ, ਦੁਪਹਿਰ 3 ਵਜੇ ਤੱਕ ਪਹਿਲੇ ਫੇਜ਼ ਦੀ ਮੀਟਿੰਗ ਹੋਈ ਤੇ ਹੁਣ ਦੂਜੇ ਫੇਜ਼ ਦੀ ਮੀਟਿੰਗ ਜਾਰੀ ਹੈ। ਜਿਸ ਵਿੱਚ ਨਸ਼ਾ ਤੇ ਕਾਨੂੰਨ ਵਿਵਸਥਾ ਨੂੰ ਲੈ ਕੇ ਰਣਨੀਤੀ ਤਿਆਰ ਕੀਤੀ ਗਈ।

ਕਾਨਸੈਪਟ ਫ਼ੋਟੋ

By

Published : Jun 22, 2019, 12:46 PM IST

Updated : Jun 22, 2019, 3:24 PM IST

ਚੰਡੀਗੜ੍ਹ: ਪੰਜਾਬ ਪੁਲਿਸ ਦੇ ਮੁੱਖ ਦਫ਼ਤਰ ਵਿੱਚ ਡੀ.ਜੀ.ਪੀ ਦਿਨਕਰ ਗੁਪਤਾ ਦੀ ਸਾਰੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਜਾਰੀ ਹੈ, ਦੁਪਹਿਰ 3 ਵਜੇ ਤੱਕ ਪਹਿਲੇ ਫੇਜ਼ ਦੀ ਮੀਟਿੰਗ ਹੋਈ ਤੇ ਹੁਣ ਦੂਜੇ ਫੇਜ਼ ਦੀ ਮੀਟਿੰਗ ਜਾਰੀ ਹੈ। ਮੀਟਿੰਗ ਵਿੱਚ ਸੂਬੇ ਦੇ ਏ.ਡੀ.ਜੀ.ਪੀ, ਪੁਲਿਸ ਕਮਿਸ਼ਨਰ, ਆਈ.ਜੀ, ਐਸ.ਟੀ.ਐਫ਼ ਇੰਚਾਰਜ ਸਣੇ ਕਈ ਉੱਚ ਅਧਿਕਾਰੀ ਸ਼ਾਮਿਲ ਹਨ। ਮੀਟਿੰਗ 'ਚ ਨਸ਼ਿਆਂ ਤੇ ਪੰਜਾਬ ਵਿੱਚ ਕਾਨੂੰਨ ਵਿਵਸਥਾ ਨੂੰ ਲੈ ਕੇ ਗੱਲਬਾਤ ਕੀਤੀ ਜਾ ਰਹੀ ਹੈ। ਸੂਬੇ ਵਿੱਚ ਦਿਨੋਂ-ਦਿਨ ਵੱਧ ਰਹੀਆਂ ਵਾਰਦਾਤਾਂ ਅਤੇ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨਾਂ ਦੀਆਂ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਜਿਸ ਨੂੰ ਧਿਆਨ 'ਚ ਲਿਆਉਂਦੇ ਹੋਏ ਡੀਜੀਪੀ ਨੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਬੁਲਾਈ ਸੀ।

ਦੱਸ ਦਈਏ ਕਿ ਪਹਿਲੇ ਫੇਜ਼ ਦੀ ਮੀਟਿੰਗ ਦੌਰਾਨ ਡੀਜੀਪੀ ਨੇ ਸਾਰੇ ਪੁਲਿਸ ਅਧਿਕਾਰੀਆਂ ਨੂੰ ਨਸ਼ਾ ਤਸਕਰਾਂ ਦੀ ਰਿਪੋਰਟ ਤਿਆਰ ਕਰਨ ਦੇ ਆਦੇਸ਼ ਜਾਰੀ ਕੀਤੇ ਹਨ, ਤਾਂ ਜੋ ਨਸ਼ਿਆਂ 'ਤੇ ਨਕੇਲ ਕੱਸੀ ਜਾ ਸਕੇ।

ਇਸ ਮੀਟਿੰਗ 'ਚ ਸਾਰੇ ਜ਼ਿਲ੍ਹਿਆਂ ਦੇ ਐੱਸ.ਐੱਸ.ਪੀ ਅਤੇ ਵੱਡੇ ਅਧਿਕਾਰੀ ਮੌਜੂਦ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਡੀ.ਜੀ.ਪੀ. ਦਿਨਕਰ ਗੁਪਤਾ ਨਾਲ ਨਸ਼ਿਆਂ ਦੇ ਮਾਮਲੇ ਸਬੰਧੀ ਮੁਲਾਕਾਤ ਕੀਤੀ ਸੀ।

Last Updated : Jun 22, 2019, 3:24 PM IST

ABOUT THE AUTHOR

...view details