ਪੰਜਾਬ

punjab

ETV Bharat / state

ਸਾਵਣ ਦਾ ਪਹਿਲਾ ਸੋਮਵਾਰ ਅੱਜ, ਭਗਵਾਨ ਮਹਾਕਾਲ ਦੇ ਦਰਸ਼ਨਾਂ ਲਈ ਲੱਗੀ ਸ਼ਰਧਾਲੂਆਂ ਦੀ ਭੀੜ - ਸ਼ਿਵ ਭੋਲੇ

ਸਾਵਣ ਦੇ ਪਹਿਲੇ ਸੋਮਵਾਰ ਦੇ ਦਿਨ ਉੱਜੈਨ ਦੇ ਮਹਾਕਾਲੇਸ਼ਵਰ ਮੰਦਿਰ 'ਚ ਤੜਕੇ ਹੀ ਸ਼ਰਧਾਲੂਆਂ ਦੀ ਭੀੜ ਲੱਗ ਗਈ, ਜਿਸ ਤੋਂ ਬਾਅਦ ਸੋਮਵਾਰ ਤੜਕੇ 3 ਵਜੇ ਭਗਵਾਨ ਮਹਾਕਾਲੇਸ਼ਵਰ ਦਾ ਦੁੱਧ-ਦਹੀ ਨਾਲ ਅਭਿਸ਼ੇਕ ਕੀਤਾ ਗਿਆ।

ਸ਼ਿਵ ਮੰਦਰ

By

Published : Jul 22, 2019, 8:03 AM IST

Updated : Jul 22, 2019, 3:27 PM IST

ਉੱਜੈਨ: ਸਾਵਣ ਮਹੀਨੇ ਦਾ ਅੱਜ ਪਹਿਲਾ ਸੋਮਵਾਰ ਹੈ। ਸ਼ਿਵ ਭਗਵਾਨ ਦੀ ਪੂਜਾ ਲਈ ਮੰਦਿਰਾਂ 'ਚ ਸ਼ਰਧਾਲੂਆਂ ਦੀ ਭੀੜ ਲੱਗ ਗਈ ਹੈ। ਸਾਵਣ 'ਚ 12 ਜਯੋਤਿਰਲਿੰਗ ਦੀ ਪੂਜਾ ਦਾ ਵਿਸ਼ੇਸ਼ ਮਹੱਤਵ ਮੰਨਿਆ ਗਿਆ ਹੈ। ਇਨ੍ਹਾਂ 12 ਜਯੋਤਿਰਲਿੰਗਾਂ ਚੋਂ ਇੱਕ ਉੱਜੈਨ ਦੇ ਮਹਾਕਾਲੇਸ਼ਵਰ ਮੰਦਿਰ 'ਚ ਤੜਕੇ ਹੀ ਸ਼ਰਧਾਲੂਆਂ ਦੀ ਭੀੜ ਲੱਗ ਗਈ, ਜਿਸ ਤੋਂ ਬਾਅਦ ਸੋਮਵਾਰ ਤੜਕੇ 3 ਵਜੇ ਭਗਵਾਨ ਮਹਾਕਾਲੇਸ਼ਵਰ ਦਾ ਦੁੱਧ-ਦਹੀ ਨਾਲ ਅਭਿਸ਼ੇਕ ਕੀਤਾ ਗਿਆ, ਜਿਸ ਤੋਂ ਬਾਅਦ ਪੂਜਾਰੀਆਂ ਨੇ ਮਹਾਕਾਲ ਦੀ ਭਸਮ ਆਰਤੀ ਕੀਤੀ।

ਭਗਵਾਨ ਮਹਾਕਾਲ ਦੇ ਕਰੋ ਦਰਸ਼ਨ।

ਦੱਸ ਦਈਏ ਕਿ ਇਸ ਸਾਲ ਸਾਵਣ ਦੇ ਚਾਰ ਸੋਮਵਾਰ ਪੈਣਗੇ, ਜਿਹੜਾ ਕਿ ਵਿਰਲਾ ਹੀ ਸੰਜੋਗ ਬਣਦਾ ਹੈ। ਸਾਵਣ ਦੇ ਦੋ ਸੋਮਵਾਰ ਕ੍ਰਿਸ਼ਣ ਪੱਖ ਅਤੇ ਸ਼ੁੱਕਲ ਪੱਖ 'ਚ ਪੰਚਮੀ ਨੂੰ ਰਹਿਣਗੇ। ਜਦੋਂ ਕਿ ਦੋ ਸੋਮਵਾਰ ਦੇ ਨਾਲ ਪ੍ਰਦੋਸ਼ ਵਰਤ ਦਾ ਸੰਜੋਗ ਵੀ ਬਣੇਗਾ।

ਸਾਵਣ 'ਚ ਭਗਵਾਨ ਸ਼ਿਵ ਦੀ ਭਗਤੀ ਦਾ ਵਿਸ਼ੇਸ਼ ਮਹੱਤਵ ਮੰਨਿਆ ਗਿਆ ਹੈ। ਇਸ ਸਾਲ ਸਾਵਣ ਦੇ ਸੋਮਵਾਰ ਦਾ ਕੁਝ ਖਾਸ ਮਹੱਤਵ ਹੈ, ਇਸ ਲਈ ਪ੍ਰਸਿੱਧ ਮਹਾਕਾਲੇਸ਼ਵਰ ਮੰਦਿਰ ਦੇ ਕਿਵਾੜ ਸਵੇਰੇ 2.30 ਵਜੇ ਹੀ ਖੋਲ੍ਹ ਦਿੱਤੇ ਗਏ। ਜਿਸ ਤੋਂ ਬਾਅਦ ਸ਼ਰਧਾਲੂਆਂ ਨੇ ਮਹਾਕਾਲ ਨੂੰ ਜਲ ਚੜ੍ਹਾਇਆ। ਪੂਜਾਰੀਆਂ ਨੇ ਦੁੱਧ, ਦਹੀ, ਪੰਚਾਮ੍ਰਿਤ, ਫਲਾਂ ਆਦਿ ਨਾਲ ਮਹਾਕਾਲ ਦਾ ਅਭਿਸ਼ੇਕ ਕੀਤਾ। ਇਸ ਤੋਂ ਬਾਅਦ ਭਸਮ ਆਰਤੀ ਕੀਤੀ ਗਈ ਅਤੇ ਭਗਵਾਨ ਮਹਾਕਾਲੇਸ਼ਵਰ ਦਾ ਸ਼ਿੰਗਾਰ ਕੀਤਾ ਗਿਆ। ਸਭ ਤੋਂ ਖਾਸ ਗੱਲ ਇਹ ਸੀ ਕਿ ਆਰਤੀ 1.30 ਘੰਟਾ ਪਹਿਲਾਂ ਕੀਤੀ ਗਈ।
Last Updated : Jul 22, 2019, 3:27 PM IST

ABOUT THE AUTHOR

...view details