ਚੰਡੀਗੜ੍ਹ: ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਭਲਕੇ ਮਨਾਇਆ ਜਾਣਾ ਹੈ ਜਿਸ ਨੂੰ ਵੇਖਦੇ ਹੋਏ ਸ਼ਰਧਾਲੂਆਂ ਦੇ ਵਿੱਚ ਖਾਸਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਭਾਵੇਂ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਸਮਾਜਿਕ ਦੂਰੀ ਬਣਾ ਕੇ ਰੱਖਣ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ, ਪਰ ਉਤਸ਼ਾਹ ਵਿੱਚ ਆਏ ਸ਼ਰਧਾਲੂਆਂ 'ਤੇ ਇਸ ਹਦਾਇਤ ਦਾ ਕੋਈ ਅਸਰ ਨਹੀਂ ਵਿਖਾਈ ਦੇ ਰਿਹਾ ਹੈ।
ਸੈਕਟਰ 20 ਵਿਖੇ ਜਿੱਥੇ ਕਈ ਮੰਦਰ ਇਕੱਠੇ ਹਨ, ਉੱਥੇ ਦੁਕਾਨਾਂ ਦੇ ਬਾਹਰ ਸ੍ਰੀ ਕ੍ਰਿਸ਼ਨ ਨਾਲ ਸਬੰਧਿਤ ਸਾਮਾਨ ਲਗਾਇਆ ਗਿਆ ਹੈ ਜਿਸ ਨੂੰ ਲੈਣ ਲਈ ਸ਼ਰਧਾਲੂ ਵੱਡੀ ਗਿਣਤੀ ਵਿੱਚ ਪਹੁੰਚੇ ਹਨ।
ਸ਼ਰਧਾਲੂਆਂ ਵੱਲੋਂ ਜਨਮ ਅਸ਼ਟਮੀ ਮੌਕੇ ਵੱਡੀ ਖਰੀਦਦਾਰੀ ਤਾਂ ਵੇਖਣ ਨੂੰ ਮਿਲ ਰਹੀ ਹੈ ਪਰ ਸਮਾਜਿਕ ਦੂਰੀ ਦੀ ਪਾਲਣਾ ਕੀਤੀ ਜਾਂਦੀ ਨਹੀਂ ਵਿਖਾਈ ਦੇ ਰਹੀ।