ਚੰਡੀਗੜ੍ਹ ਡੈਸਕ : ਬਲਾਤਕਾਰ ਤੇ ਕਤਲ ਵਰਗੇ ਸੰਗੀਨ ਜੁਰਮ ਹੇਠ ਸੁਨਾਰੀਆ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਸਿਰਸਾ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ 30 ਦਿਨ ਦੀ ਪੈਰੋਲ ਮਿਲ ਗਈ ਹੈ। ਸੂਤਰਾਂ ਅਨੁਸਾਰ ਰਾਮ ਰਹੀਮ ਕੁਝ ਹੀ ਸਮੇਂ ਵਿੱਚ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਬਾਹਰ ਆ ਜਾਵੇਗਾ। ਇਸ ਵਾਰ ਵੀ ਰਾਮ ਰਹੀਮ ਯੂਪੀ ਦੇ ਬਾਗਪਤ ਸਥਿਤ ਬਰਨਾਵਾ ਆਸ਼ਰਮ ਵਿੱਚ ਹੀ ਰਹੇਗਾ। ਰਾਮ ਰਹੀਮ ਨੂੰ ਸਿਰਸਾ ਡੇਰੇ 'ਚ ਨਹੀਂ ਜਾਣ ਦਿੱਤਾ ਜਾ ਰਿਹਾ। ਰਾਮ ਰਹੀਮ ਨੂੰ ਇਸ ਸਾਲ ਜਨਵਰੀ 'ਚ 40 ਦਿਨਾਂ ਦੀ ਪੈਰੋਲ ਮਿਲੀ ਸੀ। 30 ਮਹੀਨਿਆਂ ਦੀ ਕੈਦ ਵਿੱਚ ਰਾਮ ਰਹੀਮ ਦੀ ਇਹ 7ਵੀਂ ਪੈਰੋਲ ਹੈ।
Ram Rahim Parole: ਰਾਮ ਰਹੀਮ ਨੂੰ ਇਕ ਵਾਰ ਫਿਰ ਮਿਲੀ 30 ਦਿਨਾਂ ਦੀ ਪੈਰੋਲ, 30 ਮਹੀਨਿਆਂ ਦੀ ਕੈਦ ਵਿੱਚ 7ਵੀਂ ਵਾਰ ਆ ਰਿਹਾ ਬਾਹਰ - ਰਾਮ ਰਹੀਮ
ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਕਤਲ, ਬਲਾਤਕਾਰ ਤੇ ਹੋਰ ਸੰਗੀਨ ਜੁਰਮ ਹੇਠ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਨੂੰ ਢਾਈ ਸਾਲ ਦੀ ਸਜ਼ਾ ਵਿੱਚ 7ਵੀਂ ਵਾਰ 30 ਦਿਨਾਂ ਦੀ ਪੈਰੋਲ ਮਿਲੀ ਹੈ। ਖਬਰ ਰਾਹੀਂ ਜਾਣੋ ਰਾਮ ਰਹੀਮ ਦੇ ਜੁਰਮ ਦੀ ਕਹਾਣੀ ਤੇ ਹੁਣ ਤਕ ਕਦੋਂ ਕਦੋਂ ਮਿਲੀ ਪੈਰੋਲ।
ਬਲਾਤਕਾਰ ਤੇ ਕਤਲ ਦੇ ਦੋਸ਼ੀ ਨੂੰ 30 ਮਹੀਨਿਆਂ ਦੀ ਕੈਦ ਹੁਣ ਤਕ ਕਦੋਂ-ਕਦੋਂ ਮਿਲੀ ਪੈਰੋਲ
- 24 ਅਕਤੂਬਰ 2020 ਨੂੰ ਪਹਿਲੀ ਵਾਰ ਸਰਕਾਰ ਨੇ ਬਿਮਾਰ ਮਾਂ ਨੂੰ ਮਿਲਣ ਲਈ ਰਾਮ ਰਹੀਮ ਨੂੰ ਇਕ ਦਿਨ ਦੀ ਪੈਰੋਲ ਦਿੱਤੀ ਸੀ।
- 21 ਮਈ 2021 ਨੂੰ ਦੂਜੀ ਵਾਰ ਫਿਰ ਮਾਂ ਨੂੰ ਮਿਲਣ ਲਈ ਇਕ ਦਿਨ ਦੀ ਪੈਰੋਲ ਮਨਜ਼ੂਰ ਕੀਤੀ ਗਈ ਸੀ।
- 7 ਫਰਵਰੀ 2022 ਨੂੰ ਹਰਿਆਣਾ ਸਰਕਾਰ ਨੇ ਰਾਮ ਰਹੀਮ ਨੂੰ 21 ਦਿਨਾਂ ਦੀ ਪੈਰੋਲ ਦਿੱਤੀ ਸੀ।
- ਜੂਨ 2022 ਨੂੰ ਰਾਮ ਰਹੀਮ ਨੂੰ ਦੁਬਾਰਾ ਇਕ ਮਹੀਨੇ ਦੀ ਪੈਰੋਲ ਦਿੱਤੀ ਗਈ ਸੀ।
- ਅਕਤੂਬਰ 2022 ਨੂੰ ਰਾਮ ਰਹੀਮ ਨੂੰ ਇਕ ਵਾਰ ਫਿਰ 40 ਦਿਨਾਂ ਦੀ ਪੈਰੋਲ ਉਤੇ ਰਿਹਾਅ ਕੀਤਾ ਗਿਆ ਸੀ।
- 21 ਜਨਵਰੀ 2023 ਨੂੰ ਡੇਰਾ ਮੁਖੀ ਸ਼ਾਹ ਸਤਨਾਮ ਦੀ ਜੈਅੰਤੀ ਵਿੱਚ ਸ਼ਾਮਲ ਹੋਣ ਲਈ 40 ਦਿਨਾਂ ਦੀ ਪੈਰੋਲ ਮਿਲੀ ਹੈ।
- Women Paraded Naked: ਮੁੱਖ ਮੰਤਰੀ ਭਗਵੰਤ ਮਾਨ ਨੇ ਸਖ਼ਤ ਕਾਰਵਾਈ ਕਰਨ ਦੀ ਕੀਤੀ ਮੰਗ
- Women Paraded Naked: ਮਣੀਪੁਰ 'ਚ ਔਰਤਾਂ ਨੂੰ ‘ਨਗਨ ਹਾਲਤ’ ’ਚ ਘੁਮਾਇਆ, ਪੀਐਮ ਮੋਦੀ ਨੇ ਕਿਹਾ- ਦੇਸ਼ ਲਈ ਸ਼ਰਮ ਵਾਲੀ ਗੱਲ
- Punjab Floods: ਪੰਜਾਬ ਦੇ ਕਈ ਜ਼ਿਲ੍ਹਿਆ ਵਿੱਚ ਹੜ੍ਹਾਂ ਦੀ ਮਾਰ, ਮੁੱਖ ਮੰਤਰੀ ਮਾਨ ਨੇ ਕਿਹਾ- ਸਰਕਾਰ ਹਮੇਸ਼ਾ ਲੋਕਾਂ ਦੇ ਨਾਲ
ਰਾਮ ਰਹੀਮ ਦੇ ਜੁਰਮ ਦੀ ਸੂਚੀ :ਸਾਧਵੀ ਜਿਣਸੀ ਸ਼ੋਸ਼ਣ ਕੇਸ, 2017 ਵਿੱਚ 2 ਮਾਮਲਿਆਂ ਵਿੱਚ 10-10 ਸਾਲ ਦੀ ਸਜ਼ਾ ਤੇ ਜੁਰਮਾਨਾ। ਪੱਤਰਕਾਰ ਰਾਮਚੰਦਰ ਛੱਤਰਪਤੀ ਕਤਲਕਾਂਡ ਵਿੱਚ ਜਨਵਰੀ 2019 ਵਿੱਚ ਉਮਰਕੈਦ ਤੇ 50 ਹਜ਼ਾਰ ਰੁਪਏ ਦਾ ਜੁਰਮਾਨਾ। ਰਣਜੀਤ ਸਿੰਘ ਕਤਲਕਾਂਡ ਵਿੱਚ ਸਖਤ ਕੈਦ ਤੇ 31 ਲੱਖ ਰੁਪਏ ਦਾ ਜੁਰਮਾਨਾ। ਇਸ ਤਰ੍ਹਾਂ ਹੀ ਹਰਿਆਣਾ ਦੇ ਫ਼ਤਿਹਾਬਾਦ ਦੇ ਕਸਬਾ ਟੋਹਾਣਾ ਦੇ ਰਹਿਣ ਵਾਲੇ ਹੰਸਰਾਜ ਚੌਹਾਨ (ਡੇਰਾ ਸਿਰਸਾ ਦੇ ਪੁਰਾਣੇ ਸ਼ਰਧਾਲੂ) ਨੇ ਜੁਲਾਈ 2012 ਵਿੱਚ ਅਦਾਲਤ 'ਚ ਅਪੀਲ ਦਾਇਰ ਕਰ ਕੇ ਡੇਰਾ ਮੁਖੀ ਉੱਤੇ ਡੇਰੇ ਦੇ 400 ਸ਼ਰਧਾਲੂਆਂ ਨੂੰ ਨਪੁੰਸਕ ਬਣਾਉਣ ਦਾ ਦੋਸ਼ ਰਾਮ ਰਹੀਮ ਸਜ਼ਾ ਕੱਟ ਰਿਹਾ ਹੈ।