ਪੰਜਾਬ

punjab

By

Published : Feb 1, 2022, 9:23 AM IST

ETV Bharat / state

ਸੁਣੋ, ਉਪ ਮੁੱਖ ਮੰਤਰੀ ਓਪੀ ਸੋਨੀ ਕੋਲੋਂ, ਕੀ ਹੈ ਪੰਜਾਬ ਵਿੱਚ ਕੋਰੋਨਾ ਦੀ ਸਥਿਤੀ

ਪੰਜਾਬ ਵਿੱਚ ਜਿੱਥੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਤਿਆਰੀਆਂ ਜ਼ੋਰਾਂ ਉੱਤੇ ਹਨ, ਉੱਥੇ ਹੀ, ਕੋਰੋਨਾ ਮਾਮਲਿਆਂ ਨੂੰ ਲੈ ਕੇ ਕੋਵਿਡ ਰੀਵਿਊ ਮੀਟਿੰਗ ਵੀ ਕੀਤੀ ਗਈ। ਇਸ ਦੌਰਾਨ ਪੰਜਾਬ ਦੇ ਉਪ ਮੁੱਖ ਮੰਤਰੀ ਓਪੀ ਸੋਨੀ ਨੇ ਚੰਡੀਗੜ੍ਹ ਵਿੱਚ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਕੋਰੋਨਾ ਨਾਲ ਸਬੰਧਤ ਅਹਿਮ ਬੈਠਕ ਕੀਤੀ।

Deputy CM OP Soni on Covid Review meeting
ਸੁਣੋ, ਉਪ ਮੁੱਖ ਮੰਤਰੀ ਓਪੀ ਸੋਨੀ ਕੋਲੋਂ, ਕੀ ਹੈ ਪੰਜਾਬ ਵਿੱਚ ਕਵਿਡ ਸਥਿਤੀ

ਚੰਡੀਗੜ੍ਹ:ਪੰਜਾਬ ਵਿੱਚ ਜਿੱਥੇ ਵਿਧਾਨ ਸਭਾ ਚੋਣਾਂ (Punjab Assembly Elections) ਨੂੰ ਲੈ ਕੇ ਤਿਆਰੀਆਂ ਜ਼ੋਰਾਂ ਉੱਤੇ ਹਨ, ਉੱਥੇ ਹੀ, ਕੋਰੋਨਾ ਮਾਮਲਿਆਂ ਨੂੰ ਲੈ ਕੇ ਕੋਵਿਡ ਰੀਵਿਊ ਮੀਟਿੰਗ (Covid Review Meeting) ਵੀ ਕੀਤੀ ਗਈ। ਬੈਠਕ ਤੋਂ ਬਾਅਦ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਉਪ ਮੁੱਖ ਮੰਤਰੀ ਓਪੀ ਸੋਨੀ ਨੇ ਕਿਹਾ ਕਿ ਕੋਰੋਨਾ ਦੇ ਮਾਮਲਿਆਂ ਵਿੱਚ ਅੰਕੜੇ ਹੇਠਾ ਆ ਰਹੇ ਹਨ। ਉਨ੍ਹਾਂ ਕਿਹਾ ਕਿ ਵੈਕਸੀਨੇਸ਼ਨ ਦੀ ਦਰ ਵਿੱਚ ਵਾਧਾ ਵੇਖਣ ਨੂੰ ਮਿਲਿਆ ਹੈ।

ਓਪੀ ਸੋਨੀ ਨੇ ਕਿਹਾ ਕਿ ਚੋਣ ਪ੍ਰਚਾਰ ਦੇ ਨਾਲ-ਨਾਲ ਕੋਵਿਡ ਸਥਿਤੀ ਉੱਤੇ ਵੀ ਨਜ਼ਰ ਬਣਾ ਕੇ ਰੱਖੀ ਜਾ ਰਹੀ ਹੈ ਅਤੇ ਕੋਰੋਨਾ ਮਾਲਿਆਂ ਵਿੱਚ ਕਮੀ ਆ ਰਹੀ ਹੈ। ਸਕੂਲ ਕਾਲਜ ਖੋਲ੍ਹਣ 'ਤੇ ਉਪ ਮੁੱਖ ਮੰਤਰੀ ਸੋਨੀ ਨੇ ਕਿਹਾ ਕਿ ਜਿਵੇਂ-ਜਿਵੇਂ ਕੇਸ ਘੱਟ ਹੋਣਗੇ, ਉਸ 'ਤੇ ਵੀ ਵਿਚਾਰ ਕੀਤਾ ਜਾਵੇਗਾ।

ਸੁਣੋ, ਉਪ ਮੁੱਖ ਮੰਤਰੀ ਓਪੀ ਸੋਨੀ ਕੋਲੋਂ, ਕੀ ਹੈ ਪੰਜਾਬ ਵਿੱਚ ਕਵਿਡ ਸਥਿਤੀ

ਇਸ ਤੋਂ ਇਲਾਵਾ ਪੰਜਾਬ ਚੋਣਾਂ ਵਿੱਚ ਕਾਂਗਰਸ ਦੀ ਸਥਿਤੀ ਬਾਰੇ ਸੋਨੀ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ ਕਾਂਗਰਸ ਬਹੁਤ ਮਜ਼ਬੂਤ ​​ਸਥਿਤੀ ਵਿੱਚ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 'ਤੇ ਦੋ ਥਾਵਾਂ 'ਤੇ ਚੋਣ ਲੜਨ 'ਤੇ ਆਮ ਆਦਮੀ ਪਾਰਟੀ ਵਲੋਂ ਕੱਸੇ ਜਾ ਰਹੇ ਤੰਜ਼ ਦੇ ਸਵਾਲ ਦਾ ਜਵਾਬ ਦਿੰਦਿਆ ਉਪੀ ਸੋਨੀ ਨੇ ਕਿਹਾ ਕਿ, "ਇਹ ਉਨ੍ਹਾਂ ਦੀ ਆਪਣੀ ਸੋਚ ਹੈ, ਮੁੱਖ ਮੰਤਰੀ ਚਾਹੇ ਇਕ ਤੋਂ, ਚਾਹੇ ਦੋ ਜਾਂ ਤਿੰਨ ਥਾਵਾਂ ਤੋਂ, ਇਨ੍ਹਾਂ ਨੂੰ ਕਿਸ ਚੀਜ਼ ਦੀ ਮੁਸ਼ਕਲ ਹੈ।"

ਸੋ, ਪੰਜਾਬ ਵਿਧਾਨ ਸਭਾ ਚੋਣਾਂ ਲਈ ਜਿੱਥੇ ਚੋਣ ਰੈਲੀਆਂ ਨੂੰ ਲੈ ਕੇ ਸੀਮਿਤ ਇੱਕਠ ਕਰਨ ਦੀ ਚੋਣ ਕਮਿਸ਼ਨ ਵਲੋਂ ਪ੍ਰਵਾਨਗੀ ਮਿਲੀ ਹੈ, ਉੱਥੇ ਹੀ, ਕੋਰੋਨਾ ਮਾਮਲਿਆਂ ਵਿੱਚ ਅੰਕੜੇ ਘੱਟ ਰਹਿਣ ਤਾਂ ਕੋਵਿਡ ਨਿਯਮਾਂ ਦੀ ਪਾਲਣਾ ਬੇਹਦ ਜ਼ਰੂਰੀ ਹੈ।

ਇਹ ਵੀ ਪੜ੍ਹੋ:Punjab Assembly Election 2022: ਨਾਮਜ਼ਦਗੀਆਂ ਭਰਨ ਦਾ ਅੱਜ ਆਖਰੀ ਦਿਨ

ABOUT THE AUTHOR

...view details