ਚੰਡੀਗੜ੍ਹ: ਪਿਛਲੇ ਤਿੰਨ ਸਾਲਾਂ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਰਾਜ ਸਰਕਾਰ ਨੇ ਸਰਕਾਰੀ ਸਕੂਲਾਂ ਦਾ ਮੁਹਾਂਦਰਾ ਬਦਲਣ ਲਈ ਵਿਸ਼ੇਸ਼ ਤਵੱਜੋ ਦਿੱਤੀ ਹੈ, ਜਿਸ ਸਦਕਾ ਜਿੱਥੇ ਮਾਪਿਆਂ ਦਾ ਰੁਝਾਨ ਸਰਕਾਰੀ ਸਕੂਲਾਂ ਵੱਲ ਵਧਿਆ ਹੈ, ਉੱਥੇ ਦਾਨੀ ਸੱਜਣਾਂ ਨੇ ਵੀ ਸਕੂਲ ਸਿੱਖਿਆ ਲਈ ਬਣਦਾ ਯੋਗਦਾਨ ਪਾਉਣਾ ਸ਼ੁਰੂ ਕੀਤਾ ਹੈ। ਪੰਜਾਬੀ ਖਿੱਤੇ ਦੀਆਂ ਰਵਾਇਤਾਂ ਅਨੁਸਾਰ ਹਜ਼ਾਰਾਂ ਦਾਨੀ ਸੱਜਣ ਵੱਖ-ਵੱਖ ਰੂਪਾਂ ‘ਚ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਮੱਦਦ ਕਰਦੇ ਆ ਰਹੇ ਹਨ। ਸਿੱਖਿਆ ਵਿਭਾਗ ਨੇ ਅਜਿਹੇ ਦਾਨੀ ਸੱਜਣਾਂ ਨੂੰ ਇੱਕ ਸਤਿਕਾਰਤ ਮੰਚ ਪ੍ਰਦਾਨ ਕਰਨ ਹਿੱਤ ‘ਯੋਗਦਾਨ’ ਪੋਰਟਲ ਸਥਾਪਤ ਕੀਤਾ ਹੈ।
ਸਰਕਾਰੀ ਸਕੂਲਾਂ ਨਾਲ ਸਾਂਝ ਪਾਉਣ ਲਈ ਸਿੱਖਿਆ ਵਿਭਾਗ ਨੇ ਆਰੰਭ ਕੀਤੀ ‘ਯੋਗਦਾਨ’ ਮੁਹਿੰਮ - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ
ਪਿਛਲੇ ਤਿੰਨ ਸਾਲਾਂ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਰਾਜ ਸਰਕਾਰ ਨੇ ਸਰਕਾਰੀ ਸਕੂਲਾਂ ਦਾ ਮੁਹਾਂਦਰਾ ਬਦਲਣ ਲਈ ਵਿਸ਼ੇਸ਼ ਤਵੱਜੋ ਦਿੱਤੀ ਹੈ, ਜਿਸ ਸਦਕਾ ਜਿੱਥੇ ਮਾਪਿਆਂ ਦਾ ਰੁਝਾਨ ਸਰਕਾਰੀ ਸਕੂਲਾਂ ਵੱਲ ਵਧਿਆ ਹੈ, ਉੱਥੇ ਦਾਨੀ ਸੱਜਣਾਂ ਨੇ ਵੀ ਸਕੂਲ ਸਿੱਖਿਆ ਲਈ ਬਣਦਾ ਯੋਗਦਾਨ ਪਾਉਣਾ ਸ਼ੁਰੂ ਕੀਤਾ ਹੈ।
ਜਿਸ ਰਾਹੀਂ ਦਾਨੀ ਸੱਜਣਾਂ ਦੀ ਰਾਸ਼ੀ ਉਨ੍ਹਾਂ ਦੀ ਇੱਛਾ ਅਨੁਸਾਰ ਮਨਪਸੰਦ ਸਕੂਲ ‘ਤੇ ਖਰਚ ਕੀਤੀ ਜਾਵੇਗੀ। ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਦੀ ਸਰਪ੍ਰਸਤੀ ’ਚ ਕੀਤੀ ਜਾ ਰਹੀ ਇਸ ਨਵੀਂ ਪਹਿਲਕਦਮੀ ਸਬੰਧੀ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ‘ਚ ਵਿਭਾਗ ਦੇ ਅਧਿਕਾਰੀਆਂ ਵੱਲੋਂ ‘ਯੋਗਦਾਨ’ ਪੋਰਟਲ ਦਾ ਪ੍ਰਸਾਰ/ਪ੍ਰਚਾਰ ਕਰਨ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ ਜਿਸ ਸਬੰਧੀ ਵਿਭਾਗ ਦੇ ਸਕੂਲ ਮੁਖੀਆਂ ਤੇ ਅਧਿਆਪਕਾਂ ਨੂੰ ਪੋਰਟਲ ਬਾਰੇ ਦਾਨੀ ਸੱਜਣਾਂ ਨੂੰ ਜਾਣਕਾਰੀ ਦੇਣ ਦੀ ਮੁਹਿੰਮ ਚਲਾਈ ਗਈ ਹੈ। ਯੋਗਦਾਨ ਪੋਰਟਲ ‘ਚ ਦਾਨ ਕੀਤੀ ਗਈ ਰਾਸ਼ੀ ਘਰ ਬੈਠੇ ਹੀ ਆਪਣੀ ਇੱਛਾ ਅਨੁਸਾਰ ਕਿਸੇ ਵੀ ਸਰਕਾਰੀ ਸਕੂਲ ਤੱਕ ਪੁੱਜਦੀ ਕੀਤੀ ਜਾ ਸਕਦੀ ਹੈ ਯੋਗਦਾਨ ਪੋਰਟਲ ‘ਚ ਦਾਨ ਕਰਨ ਵਾਲੇ ਸੱਜਣ ਬਾਰੇ ਰਾਸ਼ੀ ਸਮੇਤ ਪੂਰੀ ਜਾਣਕਾਰੀ ਸਦਾ ਲਈ ਪ੍ਰਦਰਸ਼ਿਤ ਹੋ ਜਾਵੇਗੀ ਅਤੇ ਕੋਈ ਵੀ ਵਿਅਕਤੀ ਕਦੋਂ ਵੀ ਇਸ ਬਾਰੇ ਜਾਣਕਾਰੀ ਹਾਸਿਲ ਕਰ ਸਕਦਾ ਹੈ। ਸਹਾਇਕ ਨਿਰਦੇਸ਼ਕਾ ਸੁਰੇਖਾ ਠਾਕੁਰ ਅਨੁਸਾਰ ਪੰਜਾਬ ਗੁਰੂਆਂ-ਪੀਰਾਂ ਦੀ ਧਰਤੀ ਹੈ ਅਤੇ ਲੋਕ ਆਪਣੀ ਨੇਕ ਕਮਾਈ ‘ਚੋਂ ਸਮਰੱਥਾ ਅਨੁਸਾਰ ਵੱਖ-ਵੱਖ ਕਾਰਜਾਂ ਲਈ ਦਾਨ ਕਰਦੇ ਰਹਿੰਦੇ ਹਨ। ਸਮੇਂ ਦੇ ਬਦਲਣ ਨਾਲ ਲੋਕਾਂ ਦੇ ਦਾਨ ਕਰਨ ਦੇ ਰੁਝਾਨ ‘ਚ ਵੀ ਤਬਦੀਲੀ ਆਈ ਹੈ ਅਤੇ ਵਿੱਦਿਅਕ ਸੰਸਥਾਵਾਂ ਲਈ ਦਾਨ ਕਰਨ ਦਾ ਰੁਝਾਨ ਬਹੁਤ ਵਧ ਗਿਆ ਹੈ।
ਜਿਸ ਕਾਰਨ ਸਿੱਖਿਆ ਵਿਭਾਗ ਵੱਲੋਂ ਦਾਨੀ ਸੱਜਣਾਂ ਦੁਆਰਾ ਭੇਟ ਕੀਤੀ ਜਾਂਦੀ ਰਾਸ਼ੀ ਜਾਂ ਸਮੱਗਰੀ ਨੂੰ ਪੂਰੀ ਤਰ੍ਹਾਂ ਪਾਰਦਰਸ਼ਤਾ ਨਾਲ ਸਹੀ ਥਾਂ ‘ਤੇ ਪੁੱਜਦੀ ਕਰਨ ਲਈ ‘ਯੋਗਦਾਨ’ ਪੋਰਟਲ ਦੀ ਸ਼ੁਰੂਆਤ ਕੀਤੀ ਗਈ ਹੈ। ਉਮੀਦੀ ਹੈ ਕਿ ਇਸ ਨਾਲ ਦਾਨੀ ਸੱਜਣਾਂ ਦੀ ਗਿਣਤੀ ਹੋਰ ਵੀ ਵਧੇਗੀ। ਇਸ ਸਬੰਧੀ ਜਿਲ੍ਹਾ ਸਿੱਖਿਆ ਅਫਸਰ (ਐਲੀ.) ਪਟਿਆਲਾ ਇੰਜੀ. ਅਮਰਜੀਤ ਸਿੰਘ ਨੇ ਕਿਹਾ ਕਿ ਅਜੋਕੇ ਦੌਰ ‘ਚ ਸਰਕਾਰੀ ਸਕੂਲਾਂ ‘ਚ ਹੋਏ ਵਿੱਦਿਅਕ ਤੇ ਢਾਂਚਾਗਤ ਸੁਧਾਰ ਸਦਕਾ ਜਿੱਥੇ ਮਾਪਿਆਂ ਦਾ ਧਿਆਨ ਖਿੱਚਿਆ ਹੈ ਉੱਥੇ ਦਾਨੀ ਸੱਜਣ ਦਾ ਰੁਝਾਨ ਵੀ ਵਧਿਆ ਹੈ। ਉਨ੍ਹਾਂ ਕਿਹਾ ਕਿ ਵਿਭਾਗ ਦਾ ਹਰ ਕਰਮਚਾਰੀ ਯੋਗਦਾਨ ਪੋਰਟਲ ਦੇ ਪਸਾਰ ਲਈ ਸਰਗਰਮ ਹੋ ਚੁੱਕਿਆ ਹੈ।