ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ 76 ਸਾਲਾਂ ਤੋਂ ਇਕ ਵੀ ਸਿੱਖ ਵਾਈਸ ਚਾਂਸਲਰ ਨਹੀਂ ਲਗਾਇਆ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਕੋਲ ਇਹ ਮੁੱਦਾ ਚੱਕਿਆ। ਸੁਖਬੀਰ ਬਾਦਲ ਨੇ ਉਪ ਰਾਸ਼ਟਰਪਤੀ ਨੂੰ ਪੱਤਰ ਲਿਿਖਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਸਿੱਖ ਵੀਸੀ ਲਗਾਇਆ ਜਾਵੇ। ਸੁਖਬੀਰ ਬਾਦਲ ਦੇ ਇਸ ਪੱਤਰ ਨੂੰ ਕੁਝ ਲੋਕ ਧਰਮ ਦੀ ਰਾਜਨੀਤੀ ਨਾਲ ਵੀ ਜੋੜ ਕੇ ਵੇਖ ਰਹੇ ਹਨ।
ਸੁਖਬੀਰ ਬਾਦਲ ਨੇ ਚੁੱਕੇ ਸਵਾਲ:ਸੁਖਬੀਰ ਬਾਦਲ ਨੇ ਪੰਜਾਬ ਯੂਨੀਵਰਸਿਟੀ ਦਾ ਵੀਸੀ ਸਿੱਖ ਬਣਾਉਣ ਦੀ ਮੰਗ ਦੇ ਨਾਲ ਇਹ ਵੀ ਲਿਖਆ ਹੈ ਕਿ ਸਿਰਫ਼ ਵਾਈਸ ਚਾਂਸਲਰ ਦੀ ਨਿਯੁਕਤੀ ਉੱਤੇ ਹੀ ਵਿਤਕਰਾ ਨਹੀਂ ਹੁੰਦਾ ਬਲਕਿ ਹੇਠਲੇ ਪੱਧਰ ਉੱਤੇ ਵੀ ਸਿੱਖਾਂ ਨੂੰ ਨੀਵਾਂ ਵਿਖਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਹੁਣ ਤੱਕ 36 ਸੈਨੇਟ ਨਾਮਜ਼ਦ ਹੋਏ ਜਿਹਨਾਂ ਵਿਚੋਂ ਸਿਰਫ਼ 2 ਸਿੱਖ ਹਨ। 14 ਅਕਾਦਮਿਕ ਅਤੇ ਪ੍ਰਸ਼ਾਸਨਿਕ ਅਸਾਮੀਆਂ ਉੱਤੇ ਇਕ ਵੀ ਸਿੱਖ ਨਿਯੁਕਤ ਨਹੀਂ। ਇੱਥੋਂ ਤੱਕ ਜੋ ਨਿਯੁਕਤੀਆਂ ਕੀਤੀਆਂ ਉਹਨਾਂ ਵਿਚੋਂ ਅਹਿਮ ਅਹੁਦਿਆਂ ਉੱਤੇ ਪੰਜਾਬੀ ਵੀ ਨਹੀਂ।
ਸੁਖਬੀਰ ਬਾਦਲ ਦੇ ਸਵਾਲਾਂ ਤੋਂ ਬਾਅਦ ਇੱਥੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਇਹ ਸਵਾਲ ਬਹੁਤ ਵੱਡਾ ਹੈ ਕਿ ਵੰਡ ਤੋਂ ਪਹਿਲਾਂ ਦੇ ਪੰਜਾਬ ਦੀ ਇੱਕੋ ਇੱਕ ਵਿਰਾਆਸਤ ਪੰਜਾਬ ਯੂਨੀਵਰਸਿਟੀ ਨੂੰ 1947 ਤੋਂ ਬਾਅਦ ਕੋਈ ਵੀ ਸਿੱਖ ਵੀਸੀ ਨਸੀਬ ਨਹੀਂ ਹੋੋਇਆ। ਪੰਜਾਬੀਆਂ ਨਾਲ ਚੰਡੀਗੜ੍ਹ ਵਿੱਚ ਪੰਜਾਬ ਅਤੇ ਪੰਜਾਬੀ ਨਾਲ ਵਿਤਕਰਾ ਹੋਣ ਦੀਆਂ ਕਈ ਖ਼ਬਰਾਂ ਨਸ਼ਰ ਹੁੰਦੀਆਂ ਰਹੀਆਂ ਹਨ ਅਤੇ ਹੁਣ ਯੂਨੀਵਰਸਿਟੀ ਦਾ ਵੀਸੀ 76 ਸਾਲਾਂ ਤੋਂ ਕਿਸੇ ਸਿੱਖ ਨੂੰ ਨਾ ਬਣਾਏ ਜਾਣ ਤੋਂ ਵੱਡਾ ਵਿਤਕਰਾ ਹੋਰ ਕੀ ਹੋ ਸਕਦਾ ? ਈਟੀਵੀ ਭਾਰਤ ਵੱਲੋਂ ਵੀ ਤੱਥਾਂ ਦੀ ਜਾਣਕਾਰੀ ਲਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪ੍ਰੋਫੈਸਰ ਪਾਲੀ ਭੁਪਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਪੰਜਾਬ ਯੂਨੀਵਰਸਿਟੀ ਦੇ ਪੂਰੇ ਵਰਤਾਰੇ ਬਾਰੇ ਦੱਸਿਆ ਅਤੇ ਨਾਲ ਹੀ ਸੁਖਬੀਰ ਬਾਦਲ ਦੀ ਮੰਗ ਨੂੰ ਬਿਲਕੁੱਲ ਜਾਇਜ਼ ਠਹਿਰਾਇਆ।
ਸੁਖਬੀਰ ਬਾਦਲ ਦੀ ਉਪ ਰਾਸ਼ਟਰਪਤੀ ਨੂੰ ਚਿੱਠੀ ਬਿਲਕੁਲ ਜਾਇਜ਼: ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪ੍ਰੋਫੈਸਰ, ਪੰਜਾਬੀ ਲੇਖਕ ਅਤੇ ਫ਼ਿਲਮ ਡਾਰਿੲਰੈਕਟਰ ਪਾਲੀ ਭੁਪਿੰਦਰ ਸਿੰਘ ਕਹਿੰਦੇ ਹਨ ਕਿ ਸੁਖਬੀਰ ਬਾਦਲ ਨੇ ਉੱਪ ਰਾਸ਼ਟਰਪਤੀ ਨੂੰ ਜੋ ਚਿੱਠੀ ਲਿਖੀ ਹੈ, ਉਸ ਵਿਚ ਬਿਲਕੁਲ ਜਾਇਜ਼ ਮੁੱਦਾ ਚੱਕਿਆ ਹੈ। ਉਨ੍ਹਾਂ ਕਿਹਾ ਕਿ ਉੰਝ ਤਾਂ ਵਿਦਿਅਕ ਅਦਾਰਿਆਂ ਵਿਚ ਧਰਮ ਅਤੇ ਜਾਤੀ ਦੇ ਆਧਾਰ 'ਤੇ ਨਿਯੁਕਤੀਆਂ ਕਰਨੀਆਂ ਨੈਤਿਕਤਾ ਤੋਂ ਹਟਕੇ ਹਨ, ਪਰ ਜਦੋਂ ਤੋਂ ਪੰਜਾਬ ਯੂਨੀਵਰਸਿਟੀ ਬਣੀ ਹੈ ਉਦੋਂ ਤੋਂ ਕਿਸੇ ਵੀ ਸਿੱਖ ਨੂੰ ਯੂਨੀਵਰਸਿਟੀ ਦਾ ਵੀਸੀ ਨਹੀਂ ਲਗਾਇਆ ਗਿਆ। ਉਹਨਾਂ ਦੱਸਿਆ ਕਿ ਯੂਨੀਵਰਸਿਟੀ ਦੇ ਵੀਸੀ ਦੀ ਨਿਯੁਕਤੀ ਲਈ ਹਮੇਸ਼ਾ ਸਰਚ ਕਮੇਟੀ ਬਣਾਈ ਜਾਂਦੀ ਹੈ ਜੋ ਕਿ ਉਪ ਰਾਸ਼ਟਰਪਤੀ ਦੀ ਨਿਗਰਾਨੀ ਹੇਠ ਬਣਾਈ ਜਾਂਦੀ ਹੈ ਉਹੀ ਕਮੇਟੀ ਵੀਸੀ ਦੀ ਨਿਯੁਕਤੀ ਕਰਦੀ ਹੈ ਅਤੇ ਪਿਛਲੇ 76 ਸਾਲਾਂ ਵਿਚ ਇਸ ਸਰਚ ਕਮੇਟੀ ਨੂੰ ਇੱਕ ਵੀ ਸਿੱਖ ਨਹੀਂ ਮਿਲਆ ਜਿਸਦੀ ਵੀਸੀ ਵਜੋਂ ਨਿਯੁਕਤੀ ਕੀਤੀ ਜਾ ਸਕੇ।
ਪੰਜਾਬ ਯੂਨੀਵਰਸਿਟੀ ਵਿੱਚ ਸਿੱਖਾਂ ਨਾਲ ਵਿਤਕਰਾ ਹੁੰਦਾ: ਪਾਲੀ ਭੁਪਿੰਦਰ ਕਹਿੰਦੇ ਹਨ ਕਿ ਉਹਨਾਂ ਨੇ ਸੁਖਬੀਰ ਬਾਦਲ ਦੀ ਚਿੱਠੀ ਤਾਂ ਨਹੀਂ ਪੜ੍ਹੀ ਪਰ ਟਵੀਟ ਜ਼ਰੂਰ ਪੜ੍ਹੇ ਹਨ, ਜਿਹਨਾਂ ਵਿਚ ਸਿੱਖਾਂ ਨਾਲ ਹੁੰਦੇ ਵਿਤਕਰੇ ਦਾ ਮੁੱਦਾ ਚੁੱਕਾ ਗਿਆ। ਉਹਨਾਂ ਆਖਿਆ ਕਿ ਉਹ ਇਸ ਯੂਨੀਵਰਸਿਟੀ ਵਿਚ ਪ੍ਰੋਫੈਸਰ ਹਨ ਅਤੇ ਇਸ ਗੱਲ ਦੇ ਗਵਾਹ ਵੀ ਹਨ ਕਿ ਪੰਜਾਬ ਯੂਨੀਵਰਸਿਟੀ ਵਿਚ ਸਿੱਖਾਂ ਨਾਲ ਵਿਤਕਰਾ ਹੁੰਦਾ ਹੈ। ਇਹ ਬਿਲਕੁਲ ਸੱਚ ਹੈ ਕਿ ਯੂਨੀਵਰਸਿਟੀ ਵਿਚ ਪੰਜਾਬੀਆਂ ਨੂੰ ਟਾਰਗੇਟ ਕੀਤਾ ਜਾਂਦਾ ਹੈ ਅਤੇ ਖ਼ਾਸਕਰ ਸਿੱਖਾਂ ਨੂੰ ਨਿਸ਼ਾਨੇ 'ਤੇ ਲਿਆ ਜਾਂਦਾ ਹੈ।