ਚੰਡੀਗੜ੍ਹ: ਪੰਜਾਬ ਜ਼ਿਲ੍ਹੇ ਸ੍ਰੀ ਮੁਕਤਸਰ ਸਾਹਿਬ ਵਿੱਚ ਇੱਕ ਬਜ਼ੁਰਗ ਔਰਤ ਦੀ ਮੌਤ ਦੇ ਮਾਮਲੇ ਵਿੱਚ ਪੰਜਾਬ-ਹਰਿਆਣਾ ਹਾਈ ਕੋਰਟ ਦੇ ਵਕੀਲ ਐੱਚ.ਸੀ. ਅਰੋੜਾ ਨੇ ਪੰਜਾਬ ਦੇ ਚੀਫ ਸੈਕਰੇਟਰੀ ਤੇ ਡੀਜੀਪੀ ਨੂੰ ਇੱਕ ਡਿਮਾਂਡ ਨੋਟਿਸ ਭੇਜਦੇ ਹੋਏ ਬਜ਼ੁਰਗ ਔਰਤ ਦੇ ਪਰਿਵਾਰ ਵਾਲਿਆਂ ਖ਼ਾਸਕਰ ਉਸ ਦੇ ਪੁੱਤਰਾਂ ਵਿਰੁੱਧ ਕ੍ਰਿਮੀਨਲ ਕੇਸ ਚਲਾਉਣ ਦੀ ਮੰਗ ਕੀਤੀ ਹੈ। ਨਾਲ ਹੀ ਕਿਹਾ ਗਿਆ ਹੈ ਕਿ ਜੇਕਰ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਉਹ ਹਾਈਕੋਰਟ ਦਾ ਰੁੱਖ ਕਰਨਗੇ।
ਬਜ਼ੁਰਗ ਔਰਤ ਦੀ ਮੌਤ ਮਾਮਲੇ 'ਚ ਪੰਜਾਬ ਦੇ ਚੀਫ ਸੈਕਰੇਟਰੀ ਤੇ ਡੀਜੀਪੀ ਨੂੰ ਭੇਜਿਆ ਡੀਮਾਂਡ ਨੋਟਿਸ ਵਕੀਲ ਅਰੋੜਾ ਨੇ ਨੋਟਿਸ ਵਿੱਚ ਕਿਹਾ ਹੈ ਕਿ ਪਿਛਲੇ ਦਿਨੀਂ ਅਖ਼ਬਾਰਾਂ ਤੇ ਨਿਊਜ਼ ਚੈਨਲਾਂ ਵਿੱਚ 82 ਸਾਲਾ ਮਾਂ ਨੂੰ ਉਸ ਦੇ ਪੁੱਤਰਾਂ, ਜਿਹੜੇ ਕਿ ਵਧੀਆ ਮੰਨੇ ਜਾਂਦੇ ਹਨ, ਨੇ ਅਣਗਹਿਲੀ, ਬੇਰਹਿਮੀ ਅਤੇ ਬੇਇੱਜ਼ਤੀ ਕਰਕੇ ਆਪਣੀ ਮਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇੱਕ ਬੇਟਾ ਰਾਜਿੰਦਰ ਸਿੰਘ ਰਾਜਾ ਜਿਹੜਾ ਕਿ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦਾ ਪ੍ਰਮੁੱਖ ਮੈਂਬਰ ਰਿਹਾ ਹੈ।
ਨੋਟਿਸ ਵਿੱਚ ਕਿਹਾ ਗਿਆ ਹੈ ਕਿ ਸਾਲਾਸਰ ਸੇਵਾ ਸੁਸਾਇਟੀ ਦੇ ਸਮਾਜ ਸੇਵੀ ਸੰਜੀਵ ਕੁਮਾਰ ਨੇ 15 ਅਗਸਤ ਨੂੰ ਉਸ ਬਜ਼ੁਰਗ ਮਾਂ ਦੀ ਹਾਲਤ ਵੇਖੀ ਸੀ, ਜਿਸ ਪਿੱਛੋਂ ਬੇਹੋਸ਼ ਹਾਲਤ ਵਿੱਚ ਪਈ ਔਰਤ ਨੂੰ ਪੁਲਿਸ ਦੀ ਮਦਦ ਨਾਲ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ, ਜਿਥੋਂ ਫ਼ਰੀਦਕੋਟ ਰੈਫਰ ਕੀਤਾ ਗਿਆ ਸੀ ਪਰ ਇਥੇ ਉਸ ਨੇ ਦਮ ਤੋੜ ਦਿੱਤਾ।
ਵਕੀਲ ਐਚ.ਸੀ. ਅਰੋੜਾ ਨੇ ਕਿਹਾ ਕਿ ਉਨ੍ਹਾਂ ਦੇ ਮੁਤਾਬਿਕ ਮਾਂ ਨੂੰ ਅਜਿਹਾ ਵਿਵਹਾਰ ਮਾਰਿਆ ਗਿਆ, ਜਿਸ ਕਰਕੇ ਇਹ ਇੱਕ ਕ੍ਰਿਮੀਨਲ ਕੇਸ ਬਣਦਾ ਹੈ। ਇਸ ਤਹਿਤ ਧਾਰਾ 304-A ਦੇ ਅਧੀਨ ਅਪਰਾਧਿਕ ਕੇਸ ਮਾਪਿਆਂ ਦੀ ਦੇਖਭਾਲ ਅਤੇ ਭਲਾਈ ਅਤੇ ਸੀਨਾ ਸਿਟੀਜ਼ਨ ਐਕਟ 2007 ਦੀ ਧਾਰਾ 24 ਤਹਿਤ ਉਸਦੇ ਪੁੱਤਰਾਂ ਵਿਰੁੱਧ ਦਰਜ ਕੀਤਾ ਜਾਵੇ। ਉਨ੍ਹਾਂ ਦੇ ਉੱਤੇ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ।
ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਮੰਗ ਕੀਤੀ ਹੈ ਕਿ ਇਹ ਮਾਮਲਾ ਫਾਸਟ ਟਰੈਕ ਕੋਰਟ ਵਿੱਚ ਸੁਣਿਆ ਜਾਵੇ ਤਾਂ ਜੋ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲ ਸਕੇ।