ਨਵੀਂ ਦਿੱਲੀ: ਸੁਸ਼ਮਾ ਸਵਰਾਜ ਦੇ ਦੇਹਾਂਤ ਦੀ ਖ਼ਬਰ ਨਾਲ ਪੂਰੇ ਦੇਸ਼ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।67 ਸਾਲਾ ਸੁਸ਼ਮਾ ਦਾ ਦਿੱਲੀ ਦੇ ਏਮਸ ਵਿੱਚ ਦੇਹਾਂਤ ਹੋ ਗਿਆ। ਦਿਲ ਦਾ ਦੌਰਾ ਪੈਣ ਕਰਕੇ ਸੁਸ਼ਮਾ ਨੂੰ ਦਿੱਲੀ ਦੇ ਏਮਸ ਵਿੱਚ ਭਰਤੀ ਕਰਵਾਇਆ ਗਿਆ ਸੀ ਜਿੱਥੇ ਉਨ੍ਹਾਂ ਨੇ ਜ਼ਿੰਦਗੀ ਦੇ ਆਖ਼ਰੀ ਸਾਹ ਲਏ।
ਮਹਿਜ਼ 20 ਦਿਨਾਂ ਦੇ ਅੰਦਰ ਹੀ ਦਿੱਲੀ ਨੇ ਖੋਹੇ 2 ਮੁੱਖ ਮੰਤਰੀ - ਸੁਸ਼ਮਾ ਸਵਰਾਜ
ਸਾਬਕਾ ਕੇਂਦਰੀ ਮੰਤਰੀ ਸੁਸ਼ਮਾ ਸਵਰਾਜ ਦਾ ਦਿਲ ਦਾ ਦੌਰਾ ਪੈਣ ਨਾਲ ਦਿੱਲੀ ਦੇ ਏਮਸ ਵਿੱਚ ਦੇਹਾਂਤ ਹੋ ਗਿਆ ਹੈ। ਪਿਛਲੇ ਮਹੀਨੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦਾ ਦੇਹਾਂਤ ਹੋਇਆ ਸੀ।
ਸੁਸ਼ਮਾ ਸਵਰਾਜ
ਹਾਲੇ ਇੱਕ ਮਹੀਨਾ ਵੀ ਨਹੀਂ ਹੋਇਆ ਸੀ ਜਦੋਂ ਦਿੱਲੀ ਨੇ ਆਪਣੀ ਸਾਬਕਾ ਮੁੱਖ ਮੰਤਰੀ ਨੂੰ ਖੋਹਿਆ ਸੀ ਹੁਣ ਦਿੱਲੀ ਦੀ ਪਹਿਲੀ ਮੁੱਖ ਮੰਤਰੀ ਸੁਸ਼ਮਾ ਸਵਰਾਜ ਨੂੰ ਦਿੱਲੀ ਨੇ ਖੋਹ ਦਿੱਤਾ ਹੈ।
12 ਅਕਤੂਬਰ 1988 ਨੂੰ ਸੁਸ਼ਮਾ ਸਵਰਾਜ ਨੇ ਦਿੱਲੀ ਦੇ ਮੁੱਖ ਮੰਤਰੀ ਵਜੋਂ ਅਹੁਦਾ ਸਾਂਭਿਆ ਸੀ ਹਾਲਾਂਕਿ ਇਸ ਅਹੁਦੇ ਤੋਂ 3 ਮਹੀਨੇ ਬਾਅਦ ਹੀ ਸੁਸ਼ਮਾ ਨੇ ਅਸਤੀਫ਼ਾ ਦੇ ਦਿੱਤਾ ਸੀ ਇਸ ਤੋਂ ਬਾਅਦ ਕੇਂਦਰ ਦੀ ਰਾਜਨੀਤੀ ਵਿੱਚ ਐਕਟਿਵ ਹੋ ਗਈ।
Last Updated : Aug 7, 2019, 7:21 AM IST