ਨਵੀਂ ਦਿੱਲੀ: ਕਾਂਗਰਸ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੰਘ ਦਾ ਨਾਂਅ ਸ਼ਾਮਲ ਕੀਤਾ ਹੈ।
ਕਾਂਗਰਸ ਨੇ ਸਟਾਰ ਪ੍ਰਚਾਰਕ ਸੂਚੀ ਵਿੱਚ 40 ਨਾਂਅ ਸ਼ਾਮਲ ਕੀਤੇ ਹਨ। ਇਸ ਸੂਚੀ ਵਿੱਚ ਕਾਂਗਰਸ ਦੇ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਵਾਡਰਾ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਦੇ ਨਾਂਅ ਸ਼ਾਮਲ ਹਨ।
ਦੱਸ ਦਈਏ ਕਿ ਦਿੱਲੀ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਪਹਿਲੇ 20 ਸਟਾਰ ਪ੍ਰਚਾਰਕਾਂ ਵਿੱਚ ਸੁਭਾਸ਼ ਚੋਪੜਾ, ਪੀ.ਸੀ. ਚਾਕੋ, ਗੁਲਾਮ ਨਬੀ ਆਜ਼ਾਦ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ, ਭੂਪੇਸ਼ ਬਘੇਲ, ਵੀ.ਨਾਰਾਇਣਸਾਮੀ, ਅਜੇ ਮਾਕਨ, ਜੇਪੀ ਅਗਰਵਾਲ, ਮੀਰਾ ਕੁਮਾਰ, ਕਪਿਲ ਸਿੱਬਲ, ਰਾਜ ਬੱਬਰ, ਸ਼ਸ਼ੀ ਥਰੂਰ, ਭੁਪਿੰਦਰ ਸਿੰਘ ਹੁੰਡਾ ਤੇ ਹਰੀਸ਼ ਰਾਵਤ, ਨੂੰ ਸ਼ਾਮਲ ਕੀਤਾ ਗਿਆ ਹੈ।
ਇਹ ਵੀ ਪੜੋ: ਮਨਜੀਤ ਸਿੰਘ ਜੀਕੇ ਨੇ CAA 'ਤੇ ਅਕਾਲੀ ਦਲ ਦੇ ਸਟੈਂਡ ਨੂੰ ਦੱਸਿਆ ਪਖੰਡ
ਅਗਲੇ 20 ਸਟਾਰ ਪ੍ਰਚਾਰਕਾਂ ਵਿੱਚ ਸ਼ਤਰੂਘਨ ਸਿਨਹਾ, ਨਵਜੋਤ ਸਿੰਘ ਸਿੱਧੂ, ਜਿਯੋਤੀਰਾਦਿਤਿਆ ਸਿੰਧੀਆ, ਸਚਿਨ ਪਾਇਲਟ, ਰਣਦੀਪ ਸੁਰਜੇਵਾਲਾ, ਕਿਰਤੀ ਆਜ਼ਾਦ, ਉਦਿਤ ਰਾਜ, ਨਦੀਮ ਜਾਵੇਦ, ਰਣਜੀਤ ਰਾਜਨ, ਕੁਲਜੀਤ ਸਿੰਘ ਨਾਗਰਾ, ਰਾਜ ਕੁਮਾਰ ਚੌਹਾਨ, ਸੁਸ਼ਮਿਤਾ ਦੇਵ, ਸ੍ਰੀਨਿਵਾਸ ਬੀਵੀ , ਨੀਰਜ ਕੁੰਦਨ, ਸ਼ਰਮਿਸਥਾ ਮੁਖਰਜੀ, ਨਗਮਾ ਮੋਰਾਰਜੀ, ਰਾਗੀਨੀ ਨਾਇਕ, ਖੁਸ਼ਬੂ ਸੁੰਦਰ,ਨਿਤਿਨ ਰਾਉਤ , ਸਧਨਾ ਭਾਰਤੀ ਨੂੰ ਸ਼ਾਮਲ ਕੀਤਾ ਗਿਆ ਹੈ।