ਪੰਜਾਬ

punjab

ਸਿੱਖ ਦੰਗਾ ਪੀੜਤਾਂ ਦੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨਾਲ ਮੁਲਾਕਾਤ, ਰੱਖੀ ਇਹ ਮੰਗ

By ETV Bharat Punjabi Team

Published : Jan 13, 2024, 6:44 PM IST

Updated : Jan 13, 2024, 7:32 PM IST

Sikh Riot Victims Welfare Society: ਸਿੱਖ ਦੰਗਾ ਪੀੜਤ ਵੈਲਫੇਅਰ ਸੁਸਾਇਟੀ ਦੇ ਵਫ਼ਦ ਵਲੋਂ ਪੰਜਾਬ ਭਾਜਪਾ ਆਗੂਆਂ ਦੀ ਅਗਵਾਈ 'ਚ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨਾਲ ਮੁਲਾਕਾਤ ਕੀਤੀ ਗਈ। ਜਿਸ 'ਚ ਉਨ੍ਹਾਂ ਪੰਜਾਬ ਸਰਕਾਰ ਦੀ ਬੇਰੁਖੀ ਨੂੰ ਲੈਕੇ ਸਵਾਲ ਚੁੱਕੇ ਹਨ।

ਸਿੱਖ ਦੰਗਾ ਪੀੜਤ ਵੈਲਫੇਅਰ ਸੁਸਾਇਟੀ
ਸਿੱਖ ਦੰਗਾ ਪੀੜਤ ਵੈਲਫੇਅਰ ਸੁਸਾਇਟੀ

ਚੰਡੀਗੜ੍ਹ:1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਤੇ ਸਿੱਖ ਦੰਗਾ ਪੀੜਤਾਂ ਦੇ ਮੁੜ ਵਸੇਬੇ ਦੇ ਸੰਬੰਧ ਵਿੱਚ ਸਿੱਖ ਦੰਗਾ ਪੀੜਤ ਵੈੱਲਫੇਅਰ ਸੁਸਾਇਟੀ ਦੇ ਇੱਕ ਵਫ਼ਦ ਵੱਲੋਂ ਪੰਜਾਬ ਭਾਜਪਾ ਦੇ ਆਗੂਆਂ ਦੀ ਅਗਵਾਈ ਵਿੱਚ ਦਿੱਲੀ ਵਿਖੇ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਜੀ ਦੇ ਦਫ਼ਤਰ ਵਿੱਖੇ ਮੁਲਾਕਾਤ ਕਰਕੇ ਮੀਟਿੰਗ ਕੀਤੀ ਗਈ। ਇਸ ਵਫ਼ਦ ਦੀ ਅਗਵਾਈ ਸੁਰਜੀਤ ਸਿੰਘ ਪ੍ਰਧਾਨ 1984 ਸਿੱਖ ਕਤਲੇਆਮ ਪੀੜ੍ਹਤ ਵੈੱਲਫੇਅਰ ਸੁਸਾਇਟੀ , ਬੀਬੀ ਗੁਰਦੀਪ ਕੌਰ ਪ੍ਰਧਾਨ ਇਸਤਰੀ ਵਿੰਗ , ਭਾਜਪਾ ਦੇ ਸੀਨੀਅਰ ਆਗੂ ਅਤੇ ਕੋਰ ਕਮੇਟੀ ਦੇ ਮੈਂਬਰ ਜੀਵਨ ਗੁਪਤਾ ਜੀ, ਭਾਜਪਾ ਦੇ ਮੀਤ ਪ੍ਰਧਾਨ ਬਿਕਰਮਜੀਤ ਸਿੰਘ ਚੀਮਾਂ ਸੂਬੇ ਦੇ ਬੁਲਾਰੇ ਗੁਰਦੀਪ ਸਿੰਘ ਗੋਸ਼ਾ ਅਤੇ ਦਲਜੀਤ ਸਿੰਘ ਸੋਨੀ ਨੇ ਕੀਤੀ।

ਸਿੱਖ ਦੰਗਾ ਪੀੜਤ ਵੈਲਫੇਅਰ ਸੁਸਾਇਟੀ ਦੇ ਵਫ਼ਦ ਦੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨਾਲ ਮੁਲਾਕਾਤ

ਦੰਗਾ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਹਰ ਕੋਸ਼ਿਸ਼: ਇਕਬਾਲ ਸਿੰਘ ਲਾਲਪੁਰਾ ਜੀ ਨੇ 1984 ਦੇ ਦੰਗਾ ਪੀੜ੍ਹਤਾਂ ਦੇ ਮਸਲਿਆਂ ਸੰਬੰਧੀ ਵਿਸਥਾਰ ਪੂਰਬਕ ਤੇ ਪੂਰੀ ਗੰਭੀਰਤਾ ਨਾਲ ਚਰਚਾ ਕੀਤੀ ਤੇ ਸਾਰੇ ਮਸਲਿਆਂ ਸੰਬੰਧੀ ਹਮਦਰਦੀ ਨਾਲ ਵਿਚਾਰ ਵਟਾਂਦਰਾ ਕੀਤਾ ਤੇ ਵਿਸ਼ਵਾਸ ਦਿਵਾਇਆ ਕਿ ਉਹ ਦੰਗਾ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਮੀਟਿੰਗ ਦੇ ਤੁਰੰਤ ਬਾਅਦ ਘੱਟ ਗਿਣਤੀ ਕਮਿਸ਼ਨ ਦਿੱਲੀ ਵੱਲੋਂ ਪੰਜਾਬ ਦੇ ਮੁੱਖ ਸਕੱਤਰ ਨੂੰ ਇੱਕ ਡੀਓ ਲੈਟਰ ਲਿੱਖ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਫੈਸਲੇਂ ਅਨੁਸਾਰ ਪੰਜਾਬ ਵਿੱਚ ਸਾਰੇ ਦੰਗਾ ਪੀੜ੍ਹਤਾਂ ਦੇ ਮੁੜ ਵਸੇਬੇ ਬਾਰੇ ,ਉਹਨਾਂ ਨੂੰ ਮਕਾਨ/ਫਲੈਟ ਇੱਕ ਸਾਲ ਵਿੱਚ ਬਣਾ ਕੇ ਦੇਣੇ ਸਨ , ਕਾਰੋਬਾਰ ਵਾਸਤੇ ਬੂਥ ਦੀ ਅਲਾਟਮੈਂਟ ਕਰਨ ਸੀ ਤੇ ਹੋਰ ਸਾਰੇ ਪਮਸਲਿਆਂ ਬਾਰੇ ਇੱਕ ਮਹੀਨੇ ਵਿੱਚ ਮੁੱਖ ਸਕੱਤਰ ਪੰਜਾਬ ਸਰਕਾਰ ਤੋਂ ਰਿਪੋਰਟ ਮੰਗੀ ਹੈ।

ਦੰਗਾ ਪੀੜ੍ਹਤਾਂ ਦੀ ਨਹੀਂ ਕੋਈ ਸੁਣਵਾਈ: ਵਫ਼ਦ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਬੇਰੁੱਖੀ ਕਰਕੇ 1984 ਦੇ ਦੰਗਾ ਪੀੜ੍ਹਤਾਂ ਦੇ ਨਾਲ ਮਤਰੇਈ ਮਾਂ ਵਰਗਾ ਜੋ ਸਲੂਕ ਕੀਤਾ ਜਾ ਰਿਹਾ ਹੈ ਅਤੇ ਕੋਈ ਸੁਣਵਾਈ ਨਹੀ ਹੋ ਰਹੀ ਹੈ। ਜਿਸ ਕਾਰਨ ਦੰਗਾ ਪੀੜ੍ਹਤ ਪਰਿਵਾਰਾਂ ਵਿੱਚ ਪੰਜਾਬ ਸਰਕਾਰ ਦੀ ਬੇਰੁਖ਼ੀ ਪ੍ਰਤੀ ਕਾਫ਼ੀ ਰੋਸ ਹੈ ਅਤੇ ਦੰਗਾ ਪੀੜ੍ਹਤ ਸੋਸਾਇਟੀ ਨੇ ਇਹ ਫ਼ੈਸਲਾ ਕੀਤਾ ਹੈ ਕਿ 1984 ਦੇ ਸਿੱਖਾਂ ਦੇ ਕਾਤਲਾਂ ਨੂੰ ਸਜ਼ਾਵਾਂ ਦਵਾਉਣ ਵਾਸਤੇ ਅਤੇ ਦੰਗਾ ਪੀੜਤ ਪਰਿਵਾਰਾਂ ਦੇ ਰਹਿੰਦੇ ਬਾਕੀ ਮਸਲਿਆਂ ਸੰਬੰਧੀ ਭਾਰਤ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਨੂੰ ਮਿਲਣ ਦਾ ਸਮਾਂ ਜਲਦ ਹੀ ਮੰਗਣਗੇ ਤੇ ਤੁਰੰਤ ਕਾਰਵਾਈ ਕਰਨ ਲਈ ਬੇਨਤੀ ਕਰਨਗੇ।

Last Updated : Jan 13, 2024, 7:32 PM IST

ABOUT THE AUTHOR

...view details