ਰੱਖਿਆ ਮੰਤਰਾਲੇ ਨੇ ਅਮਰੀਕਾ ਤੋਂ 73 ਹਜ਼ਾਰ ਰਾਈਫਲਾਂ ਖ਼ਰੀਦਣ ਦੇ ਸੌਦੋ ਨੂੰ ਦਿੱਤੀ ਪ੍ਰਵਾਨਗੀ
ਨਵੀਂ ਦਿੱਲੀ: ਭਾਰਤੀ ਫ਼ੌਜ ਦੇ ਆਧੁਨਿਕੀਕਰਨ ਵੱਲ ਵੱਡਾ ਕਦਮ ਚੁੱਕਿਦਆਂ ਰੱਖਿਆ ਮੰਤਰਾਲੇ ਨੇ ਲੰਮੇ ਸਮੇਂ ਤੋਂ ਲਟਕ ਰਹੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ਰਾਹੀਂ ਅਮਰੀਕਾ ਤੋਂ 73 ਹਜ਼ਾਰ ਅਸਾਲਟ ਰਾਈਫਲਾਂ ਖ਼ਰੀਦੀਆਂ ਜਾਣਗੀਆਂ।
ਸੂਤਰਾਂ ਮੁਤਾਬਕ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ 'ਸਿਗ ਸਾਅਰ ਰਾਈਫਲਾਂ' ਦੀ ਖ਼ਰੀਦ ਨੂੰ ਮਨਜ਼ੂਰੀ ਦੇ ਦਿੱਤੀ ਹੈ ਜੋ ਕਿ 3600 ਕਿਲੋਮੀਟਰ ਲੰਮੇ ਚੀਨ ਨਾਲ ਲਗਦੇ ਬਾਰਡਰ 'ਤੇ ਤਾਇਨਾਤ ਸੈਨਿਕਾਂ ਵੱਲੋਂ ਇਸਤੇਮਾਲ ਕੀਤੀਆਂ ਜਾਣਗੀਆਂ। ਜਾਣਕਾਰੀ ਮੁਤਾਬਕ ਇਹ ਰਾਈਫਲਾਂ, ਜੋ ਕਿ ਅਮਰੀਕੀ ਤੇ ਯੂਰੋਪੀ ਦੇਸ਼ਾਂ ਵੱਲੋਂ ਵਰਤੀ ਜਾਂਦੀ ਹੈ, ਨੂੰ ਫਾਸਟ ਟ੍ਰੈਕ ਖ਼ਰੀਦ ਪ੍ਰਕਿਰਿਆ ਰਾਹੀਂ ਖ਼ਰੀਦਿਆ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਲਗਭਗ 18 ਮਹੀਨੇ ਪਹਿਲਾਂ ਫ਼ੌਜ ਨੇ ਸਰਕਾਰੀ ਰਾਈਫਲ ਫੈਕਟਰੀ, ਈਸ਼ਾਪੋਰ ਵੱਲੋਂ ਬਣਾਈ ਗਈ ਰਾਈਫਲ ਦੇ ਟੈਸਟ ਵਿੱਚ ਅਸਫ਼ਲ ਰਹਿਣ 'ਤੇ ਖਾਰਜ ਕਰ ਦਿੱਤਾ ਸੀ ਜਿਸ ਤੋਂ ਬਾਅਦ ਫ਼ੌਜ ਨੇ ਰਾਈਫਲਾਂ ਲਈ ਕੌਮਾਂਤਰੀ ਬਾਜ਼ਾਰ ਦਾ ਰੁੱਖ ਕੀਤਾ।