ਪੰਜਾਬ

punjab

ETV Bharat / state

Bharat Bhushan Ashu : ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ 'ਤੇ ਅੱਜ ਸੁਣਵਾਈ, ਸਾਬਕਾ ਕਾਂਗਰਸੀ ਮੰਤਰੀ ਆਸ਼ੂ ਦੀ ਜ਼ਮਾਨਤ ਪਟੀਸ਼ਨ 'ਤੇ ਫੈਸਲਾ - ਹਰਿਆਣਾ ਹਾਈਕੋਰਟ

ਪੰਜਾਬ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਕਈ ਵਾਰ ਰਾਹਤ ਨਾ ਮਿਲਦੇ ਹੋਏ ਵੱਡਾ ਝਟਕਾ ਲੱਗ ਚੁਕਾ ਹੈ । ਅੱਜ ਇਕ ਵਾਰ ਹਾਈਕੋਰਟ ਵੱਲੋਂ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਜ਼ਮਾਨਤ ਪਟੀਸ਼ਨ 'ਤੇ ਫੈਸਲਾ ਸੁਣਾਇਆ ਜਾਵੇਗਾ।

Decision on bail plea of former Congress minister Ashu in High Court
Bharat Bhushan Ashu : ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ 'ਤੇ ਅੱਜ ਸੁਣਵਾਈ: ਸਾਬਕਾ ਕਾਂਗਰਸੀ ਮੰਤਰੀ ਆਸ਼ੂ ਦੀ ਜ਼ਮਾਨਤ ਪਟੀਸ਼ਨ 'ਤੇ ਫੈਸਲਾ

By

Published : Feb 17, 2023, 12:10 PM IST

ਲੁਧਿਆਣਾ: ਪੰਜਾਬ ਦੇ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਖੁਰਾਕ ਅਤੇ ਸਪਲਾਈ ਵਿਭਾਗ ਵਿੱਚ ਹੋਏ ਬਹੁ-ਕਰੋੜੀ ਟੈਂਡਰ ਘੁਟਾਲੇ ਮਾਮਲੇ ਵਿੱਚ ਅੱਜ ਹਰਿਆਣਾ ਹਾਈਕੋਰਟ 'ਚ ਸੁਣਵਾਈ ਹੋਵੇਗੀ। ਦੱਸਣਯੋਗ ਹੈ ਕਿ ਮਾਮਲੇ ਦੀ ਸੁਣਵਾਈ ਬੀਤੇ ਦਿਨੀ ਵੀ ਹੋਈ ਸੀ ਪਰ ਜ਼ਮਾਨਤ ਪਤੀਸ਼ਟ 'ਤੇ ਹੋਣ ਵਾਲੀ ਸੁਣਵਾਈ ਅੱਜ ਤੱਕ ਲਈ ਮੁਲਤਵੀ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ ਪੰਜਾਬ ਦੇ ਮਸ਼ਹੂਰ ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ 'ਚ ਨਾਮਜਦ ਸਾਬਕਾ ਮੰਤਰੀ ਜੇਲ੍ਹ ਵਿਚ ਬੰਦ ਹਨ ਅਤੇ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਸੁਣਵਾਈ ਹੋਣੀ ਹੈ। ਹਾਈਕੋਰਟ ਕਾਂਗਰਸ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਕਰੇਗਾ।



ਜ਼ਮਾਨਤ ਪਟੀਸ਼ਨ ਦਾਇਰ ਕੀਤੀ:ਕਾਬਿਲ-ਏ -ਗੌਰ ਹੈ ਕਿ ਪੰਜਾਬ ਵਿਜੀਲੈਂਸ ਨੇ 16 ਅਗਸਤ 2022 ਨੂੰ ਮੁਲਜ਼ਮ ਆਸ਼ੂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਫਿਰ 22 ਅਗਸਤ 2022 ਨੂੰ ਆਸ਼ੂ ਨੂੰ ਸੈਲੂਨ ਤੋਂ ਗ੍ਰਿਫਤਾਰ ਕਰ ਲਿਆ ਗਿਆ। ਕਰੀਬ 8 ਦਿਨਾਂ ਦੇ ਵਿਜੀਲੈਂਸ ਰਿਮਾਂਡ ਤੋਂ ਬਾਅਦ ਮੁਲਜ਼ਮ ਨੂੰ ਨਿਆਂਇਕ ਹਿਰਾਸਤ, ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ। ਇਸ ਤੋਂ ਬਾਅਦ ਆਸ਼ੂ ਵੱਲੋਂ ਜ਼ਿਲ੍ਹਾ ਅਦਾਲਤ ਵਿੱਚ ਦਾਇਰ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਗਈ। ਇਸ 'ਤੇ ਦੋਸ਼ੀ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ ਪਰ ਆਸ਼ੂ ਨੂੰ ਹੁਣ ਤੱਕ ਰਾਹਤ ਨਹੀਂ ਮਿਲੀ ਹੈ।


ਇਹ ਵੀ ਪੜ੍ਹੋ :Amit Rattan Case: ਰਿਸ਼ਵਤ ਲੈਂਦਿਆਂ ਫੜੇ ਗਏ "ਵਿਧਾਇਕ ਦੇ ਨਜ਼ਦੀਕੀ" ਨੇ ਰੱਖਿਆ ਆਪਣਾ ਪੱਖ, ਕਿਹਾ- ਸਰਪੰਚ ਨੇ ਮੇਰੇ ਕੋਲੋਂ ਲਏ ਸੀ ਉਧਾਰ ਪੈਸੇ...





ਮਾਮਲੇ 'ਚ 7 ਦੋਸ਼ੀ ਨਾਮਜ਼ਦ ਹਨ :
ਗੌਰਤਲਬ ਹੈ ਕਿ ਮੁਲਜ਼ਮ ਭਾਰਤ ਭੂਸ਼ਣ ਆਸ਼ੂ ਤੋਂ ਇਲਾਵਾ ਪੰਜਾਬ ਵਿਜੀਲੈਂਸ ਨੇ ਠੇਕੇਦਾਰ ਤੇਲੂਰਾਮ ਅਤੇ ਏਜੰਟ ਕ੍ਰਿਸ਼ਨ ਲਾਲ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਤੋਂ ਇਲਾਵਾ ਮਾਮਲੇ 'ਚ 7 ਦੋਸ਼ੀ ਨਾਮਜ਼ਦ ਹਨ। ਉਪਰੋਕਤ ਮੁਲਜ਼ਮਾਂ ਤੋਂ ਇਲਾਵਾ ਮੁਲਜ਼ਮ ਸੰਦੀਪ ਭਾਟੀਆ, ਜਗਰੂਪ ਸਿੰਘ, ਪੰਕਜ ਮੀਨੂੰ ਮਲਹੋਤਰਾ, ਇੰਦਰਜੀਤ ਇੰਡੀ, ਸਾਬਕਾ ਡਿਪਟੀ ਡਾਇਰੈਕਟਰ ਰਾਕੇਸ਼ ਸਿੰਗਲਾ, ਸੇਵਾਮੁਕਤ (ਡੀ.ਐਫ.ਐਸ.ਸੀ.) ਸੁਰਿੰਦਰ ਕੁਮਾਰ ਬੇਰੀ, ਪਨਸਪ ਦੇ ਤਤਕਾਲੀ ਜ਼ਿਲ੍ਹਾ ਮੈਨੇਜਰ ਜਗਨਦੀਪ ਢਿੱਲੋਂ, ਕੌਂਸਲਰ ਪਤੀ ਅਨਿਲ ਜੈਨ, ਮੁੱਲਾਂਪੁਰ। ਦਾਖਾ ਨਗਰ ਕੌਂਸਲ ਦੇ ਚੇਅਰਮੈਨ ਤੇਲੂਰਾਮ ਬਾਂਸਲ ਦੇ ਭਰਾ ਮਹਾਵੀਰ ਬਾਂਸਲ ਅਤੇ ਦੋ ਹੋਰ ਏਜੰਟ ਵੀ ਉਥੇ ਹਨ।



ਆਸ਼ੂ ਨੂੰ ਰਾਹਤ ਮਿਲਦੀ ਹੈ ਜਾਂ ਨਹੀਂ: ਜ਼ਿਕਰਯੋਗ ਹੈ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੀ ਸੱਤਾ ਵਿਚ ਕਾਬਜ਼ ਹੈ ਉਦੋਂ ਤੋਂ ਹੀ ਸਭ ਤੋਂ ਪਹਿਲਾ ਟੀਚਾ ਭ੍ਰਿਸ਼ਟਾਚਾਰ ਮੁਕਤੀ ਦਾ ਮਿਥਿਆ ਹੋਇਆ ਹੈ ਜਿਸ ਤਹਿਤ ਹੁਣ ਤੱਕ ਆਪਣੇ ਮੰਤਰੀਆਂ ਤੋਂ ਲੈਕੇ ਮਾਨ ਸਰਕਾਰ ਨੇ ਕਈ ਸਾਬਕਾ ਮੰਤਰੀਆਂ ਉੱਤੇ ਸ਼ਿਕੰਜਾ ਕੱਸਿਆ ਹੋਇਆ ਹੈ। ਜਿੰਨਾ ਵਿਚ ਇਕ ਨਾਮ ਭਾਰਤ ਭੂਸ਼ਨ ਆਸ਼ੂ ਦਾ ਵੀ ਸ਼ਾਮਿਲ ਹੈ। ਖੈਰ ਹੁਣ ਦੇਖਣਾ ਹੋਵੇਗਾ ਕਿ ਅੱਜ ਅਦਾਲਤ ਤੋਂ ਆਸ਼ੂ ਨੂੰ ਰਾਹਤ ਮਿਲਦੀ ਹੈ ਜਾਂ ਨਹੀਂ।

ABOUT THE AUTHOR

...view details