ਪੰਜਾਬ

punjab

ETV Bharat / state

ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਦਰਬਾਰਾ ਸਿੰਘ ਗੁਰੂ ਵਿਵਾਦਾਂ 'ਚ ਘਿਰੇ - nakodar firing case

ਫ਼ਤਿਹਗੜ੍ਹ ਸਾਹਿਬ ਤੋਂ ਅਕਾਲੀ ਦਲ ਦੇ ਉਮੀਦਵਾਰ ਦਰਬਾਰਾ ਸਿੰਘ ਗੁਰੂ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਉਨ੍ਹਾਂ ਦਾ ਨਾਂਅ ਉਮੀਦਵਾਰੀ ਲਈ ਐਲਾਨੇ ਜਾਣ ਤੋਂ ਬਾਅਦ 1986 'ਚ ਨਕੋਦਰ ਵਿਖੇ ਹੋਇਆ ਗੋਲੀਕਾਂਡ ਦਾ ਮਾਮਲਾ ਮੁੜ ਤੋਂ ਉੱਠ ਗਿਆ ਹੈ ਜਿਸ ਵਿੱਚ ਦਰਬਾਰਾ ਸਿੰਘ ਗੁਰੂ ਉੱਤੇ ਫ਼ਰਜ਼ੀ ਐਨਕਾਊਂਟਰ ਦਾ ਦੋਸ਼ ਹੈ।

ਅਕਾਲੀ ਦਲ ਦੇ ਉਮੀਦਵਾਰ ਦਰਬਾਰਾ ਸਿੰਘ ਗੁਰੂ

By

Published : Apr 3, 2019, 12:03 AM IST

ਚੰਡੀਗੜ੍ਹ: ਹਾਲ ਹੀ 'ਚ ਪੰਜਾਬ ਦੇ ਸਾਬਕਾ ਸਕੱਤਰ ਦਰਬਾਰਾ ਸਿੰਘ ਗੁਰੂ ਨੂੰ ਲੋਕ ਸਭਾ ਚੋਣਾਂ ਲਈ ਫ਼ਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਉਨ੍ਹਾਂ ਦਾ ਨਾਂਅ ਉਮੀਦਵਾਰੀ ਲਈ ਐਲਾਨੇ ਜਾਣ ਤੋਂ ਬਾਅਦ 1986 'ਚ ਨਕੋਦਰ ਵਿਖੇ ਹੋਇਆ ਗੋਲੀਕਾਂਡ ਮੁੜ ਤੋਂ ਉੱਭਰ ਆਇਆ ਹੈ। ਦਰਬਾਰਾ ਸਿੰਘ ਗੁਰੂ ਤੇ ਫਰਜ਼ੀ ਐਨਕਾਊਂਟਰ ਦਾ ਦੋਸ਼ ਹੈ।

ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਇਸ ਮਾਮਲੇ 'ਤੇ ਸੁਣਵਾਈ ਹੋਈ ਹੈ ਜਿਸ ਨੂੰ ਅਦਾਲਤ ਨੇ ਗੰਭੀਰ ਮਾਮਲਾ ਦੱਸਿਆ ਹੈ। ਅਦਾਲਤ ਨੇ ਇਸ ਮਾਮਲੇ 'ਤੇ ਸੁਣਵਾਈ ਕਰਦਿਆਂ ਕਿਹਾ ਕਿ ਉਹ ਇਸ ਮਾਮਲੇ ਨੂੰ ਗੰਭੀਰਤਾ ਨਾਲ ਸੁਣਨਾ ਚਾਹੁੰਦੇ ਹਨ ਅਤੇ ਅਗਲੀ ਸੁਣਵਾਈ 'ਤੇ ਜਸਟਿਸ ਗੁਰਨਾਮ ਸਿੰਘ ਦੀ ਜਾਂਚ ਰਿਪੋਰਟ ਦੇ ਦੂਜੇ ਹਿੱਸੇ ਨੂੰ ਅਦਾਲਤ 'ਚ ਪੇਸ਼ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸ ਮਾਮਲੇ ਦੀ ਅਗਲੀ ਸੁਣਵਾਈ 8 ਮਈ 2019 ਨੂੰ ਹੋਵੇਗੀ।

ਵੀਡੀਓ

ਹੁਣ

ABOUT THE AUTHOR

...view details