ਚੰਡੀਗੜ੍ਹ: ਪਾਕਿਸਤਾਨ ਵੱਲੋਂ ਸਰਹੱਦ ਰਾਹੀਂ ਡਰੋਨ ਭੇਜੇ ਜਾਣ ਦਾ ਸਿਲਸਿਲਾ ਜਾਰੀ ਹੈ, ਅੱਜ ਤਰਨਤਾਰਨ ਦੇ ਖੇਤਾਂ ਵਿਚ ਪੁਲਿਸ ਨੂੰ ਕ੍ਰੈਸ਼ ਡਰੋਨ ਬਰਾਮਦ ਹੋਇਆ ਹੈ।ਇਸ ਡਰੋਨ ਨਾਲ 5 ਕਿਲੋ ਹੈਰੋਇਨ ਦੀ ਖੇਪ ਬਰਾਮਦ ਕੀਤੀ ਗਈ।ਬੀਐਸਐਫ ਨੇ ਸਾਂਝਾ ਸਰਚ ਅਭਿਆਨ ਚਲਾ ਕੇ ਇਸ ਡਰੋਨ ਨੂੰ ਆਪਣੇ ਕਬਜ਼ੇ ਵਿਚ ਲਿਆ।ਅਕਸਰ ਡਰੋਨਾਂ ਰਾਹੀਂ ਪੰਜਾਬ ਵਿਚ ਹਥਿਆਰਾਂ ਅਤੇ ਨਸ਼ੇ ਦੀ ਖੇਪ ਭੇਜੀ ਜਾਂਦੀ ਹੈ।ਪਰ ਇਸ ਵਾਰ ਜੋ ਡਰੋਨ ਮਿਿਲਆ ਉਹ ਬਾਕੀ ਡਰੋਨਾ ਤੋਂ ਕਾਫ਼ੀ ਵੱਖਰਾ ਅਤੇ ਵੱਡਾ ਹੈ ਤਾਂ ਹੀ ਤਾਂ ਇਸ ਡਰੋਨ ਰਾਹੀਂ 5 ਕਿਲੋ ਤੱਕ ਹੈਰੋਇਨ ਦੀ ਖੇਪ ਭੇਜੀ ਗਈ।ਇਸ ਡਰੋਨ ਨੂੰ ਹੈਕਸਾ ਡਰੋਨ (The drone was called Hexa Drone) ਕਿਹਾ ਜਾਂਦਾ ਹੈ।
ਵੱਡਾ ਡਰੋਨ ਭੇਜ ਪਾਕਿਸਤਾਨ ਨੇ ਚੱਲੀ ਵੱਡੀ ਚਾਲ ?:ਪਾਕਿਸਤਾਨ ਵੱਲੋਂ ਭਾਰਤ ਵਿਚ ਡਰੋਨ ਭੇਜਣਾ ਕੋਈ ਨਵੀਂ ਗੱਲ ਨਹੀਂ, ਪਰ ਜਿਸ ਤਰੀਕੇ ਨਾਲ ਵੱਡਾ ਡਰੋਨ ਭੇਜਿਆ ਗਿਆ ਹੈ ਉਸ ਤੋਂ ਇਹ ਸਵਾਲ ਜ਼ਰੂਰ ਖੜਾ ਹੋ ਰਿਹਾ ਹੈ ਕਿ ਕੀ ਪਾਕਿਸਤਾਨ ਕੁਝ ਵੱਡਾ ਕਰਨਾ ਚਾਹੁੰਦਾ? ਜੱਗ ਜਾਹਿਰ ਹੈ ਕਿ ਨਸ਼ੇ ਅਤੇ ਹਥਿਆਰਾਂ ਦੀ ਖੇਪ ਜੋ ਹਰ ਰੋਜ਼ ਸਰਹੱਦ ਪਾਰੋਂ ਆ ਰਹੀਆਂ ਹਨ ਉਸਦਾ ਕੇਂਦਰ ਪੰਜਾਬ ਜ਼ਰੂਰ ਰਿਹਾ ਹੈ। ਨਸ਼ਿਆਂ ਨਾਲ ਜਵਾਨੀ ਗਲਤਾਨ ਹੋ ਗਈ ਹੈ ਪੰਜਾਬ ਦੇ ਘਰਾਂ ਵਿਚ ਹਰ ਰੋਜ਼ ਨਸ਼ਿਆਂ ਨਾਲ ਹੋਈਆਂ ਮੌਤਾਂ ਤੇ ਸੱਥਰ ਵਿੱਛ ਰਹੇ ਹਨ।ਪੰਜਾਬ ਵਿਚ ਜਿਸ ਹੱਦ ਤੱਕ ਅਮਨ ਕਾਨੂੰਨ ਦੀ ਸਥਿਤੀ ਵਿਗੜ ਰਹੀ ਉਸ ਤੋਂ ਕਿਤੇ ਨਾ ਕਿਤੇ ਪਾਕਿਸਤਾਨੋਂ ਆਏ ਹਥਿਆਰਾਂ ਦਾ ਕਾਰਨ ਵੀ ਇਕ ਮੰਨਿਆ ਜਾਂਦਾ ਹੈ।ਹੁਣ ਜਿਸ ਤਰੀਕੇ ਨਾਲ ਵੱਡੇ ਡਰੋਨਾਂ ਦੀ ਵਰਤੋਂ (Larger drones are being used) ਕੀਤੀ ਜਾ ਰਹੀ ਉਸਤੋਂ ਪਾਕਿਸਤਾਨ ਦੇ ਖ਼ਤਰਨਾਕ ਮਨਸੂਬੇ ਸਾਹਮਣੇ ਆਏ ਰਹੇ ਹਨ।
ਹੈਕਸਾ ਡਰੋਨ ਹੈ ਕੀ?: ਹੈਕਸਾ ਡਰੋਨ ਇਕ ਅਜਿਹਾ ਰਿਮੋਟ ਯੰਤਰ ਹੈ ਜਿਸਦੇ 6 ਬਲੇਡ (There is a remote device which has 6 blades) ਹੁੰਦੇ ਹਨ, ਜੋ ਡਰੋਨ ਦੇ ਸਿਖਰ ਤੇ ਘੁੰਮਦੇ ਹਨ।ਇਸ ਡਰੋਨ ਦੀ ਵਰਤੋਂ ਆਮ ਤੌਰ ਤੇ ਆਸਮਾਨ ਦੀ ਉਚਾਈ ਵਿਚੋਂ ਫੋਟੋਆਂ ਖਿੱਚਣ ਜਾਂ ਦ੍ਰਿਸ਼ ਸ਼ੂਟ ਕਰਨ ਲਈ ਵਰਤਿਆ ਜਾਂਦਾ ਹੈ।ਇਸਨੂੰ ਹੈਕਸਾਕੈਪਟਰ (Hexacopter) ਵੀ ਕਿਹਾ ਜਾਂਦਾ ਹੈ।ਦੂਜੇ ਡਰੋਨ ਦੇ ਮੁਕਾਬਲੇ ਇਸ ਡਰੋਨ ਜ਼ਿਆਦਾ ਸ਼ਕਤੀਸ਼ਾਲੀ ਹੁੰਦਾ ਹੈ ਕਿਉਂਕਿ ਇਸ ਵਿਚ ਦੋ ਮੋਟਰਾਂ ਹੁੰਦੀਆਂ ਹਨ, ਜੋ ਜ਼ਿਆਦਾ ਭਾਰ ਚੁੱਕਣ ਵਿਚ ਸਮਰੱਥ ਹੁੰਦੀਆਂ ਹਨ।