ਚੰਡੀਗੜ੍ਹ: ਕੋਰੋਨਾ ਦੇ ਮੱਦੇਨਜ਼ਰ ਮੁੱਖ ਮੰਤਰੀ ਕੈਪਟਨ ਵੱਲੋਂ ਹਫ਼ਤੇ ਦੇ ਆਖਰੀ ਦਿਨਾਂ ਅਤੇ ਜਨਤਕ ਛੁੱਟੀ ਵਾਲੇ ਦਿਨ ਸਖ਼ਤੀ ਕਰਨ ਦਾ ਫੈਸਲੇ ਦਾ ਵਿਰੋਧ ਕਰਦਿਆਂ ਅਕਾਲੀ ਦਲ ਦੇ ਆਗੂ ਦਲਜੀਤ ਚੀਮਾ ਨੇ ਕਿਹਾ ਕਿ ਲਗਦਾ ਹੈ ਸਰਕਾਰ ਕੋਲ ਕੋਈ ਵਿਗਿਆਨਕ ਤਰੀਕਾ ਨਹੀ ਹੈ ਅਤੇ ਸਰਕਾਰ ਨੂੰ ਜ਼ਮੀਨੀ ਹਕੀਕਤਾਂ ਬਾਰੇ ਕੋਈ ਸਮਝ ਨਹੀ ਹੈ।
ਅਕਾਲੀ ਦਲ ਦੇ ਬੁਲਾਰੇ ਦਲਜੀਤ ਚੀਮਾ ਨੇ ਕਿਹਾ ਕਿ ਆਮ ਮਜ਼ਦੂਰ ਨੂੰ ਨਹੀਂ ਪਤਾ ਕਿ ਕਿਹੜੀ ਛੁੱਟੀ ਗਜ਼ਟਿਡ ਹੈ। ਉਨ੍ਹਾਂ ਕਿਹਾ ਕਿ ਹਾਲੇ ਤੱਕ ਸਰਕਾਰ ਨੇ ਹਦਾਇਤਾਂ ਬਾਰੇ ਸਪੱਸ਼ਟ ਨਹੀਂ ਕੀਤਾ। ਇਸ ਦੇ ਨਾਲ ਹੀ ਕਿਹਾ ਕਿ ਮੁਲਾਜ਼ਮ ਹੁਣ ਵਰਕਿੰਗ ਵਾਲੇ ਦਿਨ ਛੁੱਟੀ ਲੈ ਕੇ ਆਪਣੇ ਨਿੱਜੀ ਕੰਮ ਕਰੇਗਾ, ਜਿਸ ਨਾਲ ਆਮ ਲੋਕ ਦਫ਼ਤਰਾਂ ਵਿੱਚ ਖੱਜਲ-ਖੁਆਰ ਹੋਣਗੇ। ਚੀਮਾ ਨੇ ਕਿਹਾ ਛੁੱਟੀਆਂ ਵਾਲੇ ਦਿਨ ਲੌਕਡਾਊਨ ਕਿਸੇ ਦੇ ਹੱਕ ਵਿੱਚ ਨਹੀਂ ਹੈ।