ਪੰਜਾਬ

punjab

ETV Bharat / state

ਅਕਾਲੀ ਦਲ ਵੱਲੋਂ ਅਧਿਆਪਕਾਂ ਦੀਆਂ ਬੇਲੋੜੀਆਂ ਡਿਊਟੀਆਂ ਦਾ ਵਿਰੋਧ - ਸਰਕਾਰੀ ਪਬਲਿਕ ਰਿਲੇਸ਼ਨ ਵਿਭਾਗ

ਵਿਦੇਸ਼ਾਂ ਤੋਂ ਪੰਜਾਬ ਨੂੰ ਪਰਤ ਰਹੇ ਐਨਆਰਆਈਜ਼ ਨੂੰ ਘਰ ਤੱਕ ਕੁਆਰੰਟੀਨ ਕਰਨ ਲਈ ਅਧਿਆਪਕਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ, ਇਸ ਨੂੰ ਲੈ ਕੇ ਅਕਾਲੀ ਆਗੂ ਦਲਜੀਤ ਚੀਮਾ ਨੇ ਕਿਹਾ ਕਿ ਇਹ ਸਕੂਲ ਮੁਖੀਆਂ ਤੇ ਅਧਿਆਪਕਾਂ ਪ੍ਰਤੀ ਨਿੰਦਣਯੋਗ ਵਰਤਾਰਾ ਹੈ।

ਅਧਿਆਪਕਾਂ ਦੀਆਂ ਬੇਲੋੜੀਆਂ ਡਿਊਟੀਆਂ ਦਾ ਵਿਰੋਧ
ਅਧਿਆਪਕਾਂ ਦੀਆਂ ਬੇਲੋੜੀਆਂ ਡਿਊਟੀਆਂ ਦਾ ਵਿਰੋਧ

By

Published : Jul 16, 2020, 3:47 PM IST

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਚੀਮਾ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਲਈ ਨਵਾਂ ਫਰਮਾਨ ਜਾਰੀ ਕੀਤਾ ਗਿਆ ਹੈ ਜਿਸ ਤਹਿਰ ਵਿਦੇਸ਼ਾਂ ਤੋਂ ਪੰਜਾਬ ਨੂੰ ਪਰਤ ਰਹੇ ਐਨਆਰਆਈਡ ਨੂੰ ਘਰ ਤੱਕ ਕੁਆਰੰਟੀਨ ਕਰਨ ਲਈ ਅਧਿਆਪਕਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ। ਚੀਮਾ ਨੇ ਕਿਹਾ ਕਿ ਇਹ ਸਕੂਲ ਮੁਖੀਆਂ ਤੇ ਅਧਿਆਪਕਾਂ ਪ੍ਰਤੀ ਨਿੰਦਣਯੋਗ ਵਰਤਾਰਾ ਹੈ।

ਅਧਿਆਪਕਾਂ ਦੀਆਂ ਬੇਲੋੜੀਆਂ ਡਿਊਟੀਆਂ ਦਾ ਵਿਰੋਧ

ਚੀਮਾ ਨੇ ਕਿਹਾ ਕਿ ਜੇ ਸਰਕਾਰ ਕੋਲ ਏਅਰਪੋਰਟ ਤੋਂ ਕੁਆਰੰਟੀਨ ਸੈਟਰਾਂ ਤੱਕ ਲਿਜਾਣ ਲਈ ਫੋਰਸ ਦੀ ਕਮੀ ਹੈ ਤਾਂ ਅਧਿਆਪਕਾਂ ਦੀ ਥਾਂ ਸਾਬਕਾ ਫੌਜੀਆਂ ਨੂੰ ਇਸ ਲਈ ਨੌਕਰੀ ਦੇਣੀ ਚਾਹੀਦੀ ਹੈ। ਜਿਨ੍ਹਾਂ ਕੋਲ ਤਜ਼ਰਬਾ ਵੀ ਹੈ। ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਉਲਝਣ 'ਚ ਪਈ ਹੋਈ ਹੈ। ਸਰਕਾਰ ਨੂੰ ਪਤਾ ਨਹੀਂ ਲੱਗ ਰਿਹਾ ਸਰਕਾਰ ਨੇ ਕੀ ਕਰਨਾ ਹੈ ਅਤੇ ਕਿਹੜੇ ਕੰਮ ਨੂੰ ਪਹਿਲ ਦੇਣੀ ਹੈ।

ਇਹ ਵੀ ਪੜੋ: ਹੁਣ NRIs ਨੂੰ ਹਵਾਈ ਅੱਡੇ ਤੋਂ ਲਿਆਉਣ ਲਈ ਲਗਾਈ ਅਧਿਆਪਕਾਂ ਦੀ ਡਿਊਟੀ

ਇਸ ਦੇ ਨਾਲ ਚੀਮਾ ਨੇ ਬੁੱਧਵਾਰ ਨੂੰ ਕੈਬਿਨੇਟ ਵਿੱਚ ਲਏ 7 ਕਰੋੜ ਰੁਪਏ ਸੋਸ਼ਲ ਮੀਡੀਆ ਲਈ ਖਰਚ ਕਰਨ ਦੇ ਫੈਸਲੇ 'ਤੇ ਸਵਾਲ ਉਠਾਉਂਦਿਆਂ ਕਿਹਾ ਕਿ ਸਰਕਾਰੀ ਪਬਲਿਕ ਰਿਲੇਸ਼ਨ ਵਿਭਾਗ ਕਿਸ ਕੰਮ ਲਈ ਬਣਾਏ ਗਏ ਹਨ।

ABOUT THE AUTHOR

...view details