ਪੰਜਾਬ

punjab

ETV Bharat / state

ਸੁਖਬੀਰ ਤੋਂ ਲੀਡਰ ਘੱਟ ਦੁਖੀ ਆਪਣੇ ਬਾਪੂਆਂ ਤੋਂ ਜ਼ਿਆਦਾ ਦੁਖੀ: ਚੀਮਾ - ਦਲਜੀਤ ਚੀਮਾ

ਪਰਮਿੰਦਰ ਢੀਂਡਸਾ ਦੇ ਪਾਰਟੀ ਤੋਂ ਅਸਤੀਫ਼ੇ ਬਾਰੇ ਬੋਲਦਿਆਂ ਅਕਾਲੀ ਦਲ ਦੇ ਸੀਨੀਅਰ ਲੀਡਰ ਦਲਜੀਤ ਚੀਮਾ ਨੇ ਕਿਹਾ ਕਿ ਪਰਮਿੰਦਰ ਢੀਂਡਸਾ ਨੂੰ ਹਾਊਸ ਆਫ਼ ਲੀਡਰ ਅਕਾਲੀ ਦਲ ਨੇ ਲਾਇਆ।

ਫ਼ੋਟੋ
ਫ਼ੋਟੋ

By

Published : Jan 4, 2020, 4:51 PM IST

ਚੰਡੀਗੜ੍ਹ: ਪਰਮਿੰਦਰ ਢੀਂਡਸਾ ਦੇ ਅਸਤੀਫ਼ੇ ਬਾਰੇ ਬੋਲਦਿਆਂ ਅਕਾਲੀ ਦਲ ਦੇ ਸੀਨੀਅਰ ਲੀਡਰ ਦਲਜੀਤ ਚੀਮਾ ਨੇ ਕਿਹਾ ਕਿ ਪਰਮਿੰਦਰ ਢੀਂਡਸਾ ਨੂੰ ਹਾਊਸ ਆਫ਼ ਲੀਡਰ ਅਕਾਲੀ ਦਲ ਨੇ ਲਾਇਆ। ਸੁਖਦੇਵ ਸਿੰਘ ਢੀਂਡਸਾ ਨੂੰ ਵੀ ਰਾਜ ਸਭਾ ਮੈਂਬਰ ਅਕਾਲੀ ਦਲ ਨੇ ਭੇਜਿਆ।

ਵੀਡੀਓ

ਚੀਮਾ ਨੇ ਸੁਖਦੇਵ ਤੇ ਪਰਮਿੰਦਰ ਢੀਂਡਸਾ 'ਤੇ ਤਿੱਖਾ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਜਦੋਂ ਪਾਰਟੀ ਇਨ੍ਹਾਂ ਨੂੰ ਅਹੁਦੇ ਦਿਓ ਤਾਂ ਪਾਰਟੀ ਸਿਧਾਂਤਾਂ 'ਤੇ ਚੱਲਦੀ ਹੈ, ਤੇ ਜਦੋਂ ਅਸਤੀਫ਼ਾ ਮਨਜ਼ੂਰ ਕਰੋ ਤਾਂ ਪਾਰਟੀ ਗ਼ੈਰ-ਸਿਧਾਂਤਕ ਹੋ ਜਾਂਦੀ ਹੈ।

ਉਨ੍ਹਾਂ ਕਿਹਾ ਕਿ ਪਰਮਿੰਦਰ ਢੀਂਡਸਾ ਪਾਰਟੀ ਦੀਆਂ ਮੀਟਿੰਗਾਂ ਵਿੱਚੋਂ ਲਗ਼ਾਤਾਰ ਗ਼ੈਰ-ਹਾਜ਼ਰ ਰਹੇ ਜਿਸ ਦੀ ਕਈ ਲੀਡਰਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੋਲ ਸ਼ਿਕਾਇਤ ਕੀਤੀ ਸੀ। ਇਸ ਦੇ ਬਾਵਜੂਦ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਪਰਮਿੰਦਰ ਢੀਂਡਸਾ ਨੂੰ ਉਨ੍ਹਾਂ ਦੇ ਪਰਿਵਾਰਕ ਮਸਲੇ ਨੂੰ ਹੱਲ ਕਰਨ ਲਈ ਸਮਾਂ ਦਿੱਤਾ ਗਿਆ ਸੀ।

ਦਲਜੀਤ ਚੀਮਾ ਨੇ ਕਿਹਾ ਕਿ ਪਟਿਆਲਾ 'ਚ ਦਿੱਤੇ ਗਏ ਧਰਨੇ 'ਚ ਪਰਮਿੰਦਰ ਸਿੰਘ ਢੀਂਡਸਾ ਦੇ ਨਾਂਅ ਸ਼ਾਮਿਲ ਹੋਣ ਤੋਂ ਬਾਅਦ ਲੀਡਰਾਂ ਵੱਲੋਂ ਸ਼ਿਕਾਇਤ ਕਰਨ ਤੇ ਫ਼ੈਸਲਾ ਪ੍ਰਧਾਨ ਵੱਲੋਂ ਲੈ ਲਿਆ ਗਿਆ ਸੀ ਤੇ ਪਾਰਟੀ ਹਰ ਇੱਕ ਗਤੀਵਿਧੀ ਤੇ ਨਜ਼ਰ ਰੱਖਦੀ ਹੈ।

ਪਰਮਿੰਦਰ ਢੀਂਡਸਾ ਨੇ ਅਸਤੀਫ਼ਾ ਦਿੱਤਾ ਪਾਰਟੀ ਭਾਰਤ ਪ੍ਰਧਾਨ ਨੇ ਮਨਜ਼ੂਰ ਕਰ ਲਿਆ ਤੇ ਸ਼ਰਨਜੀਤ ਸਿੰਘ ਢਿੱਲੋਂ ਨੂੰ ਬਾਕੀ ਮੈਂਬਰਾਂ ਦੀ ਸਹਿਮਤੀ ਦੇ ਨਾਲ ਵਿਧਾਨ ਸਭਾ ਚ ਹਾਊਸ ਆਫ ਲੀਡਰ ਲਗਾ ਦਿੱਤਾ ਗਿਆ।

ABOUT THE AUTHOR

...view details