ਚੰਡੀਗੜ੍ਹ: ਬਿਪਰਜੋਏ ਤੂਫ਼ਾਨ ਦੀ ਤਬਾਹੀ ਪੰਜਾਬ ਵਿਚ ਨਹੀਂ ਵੇਖਣ ਨੂੰ ਮਿਲੇਗੀ। ਮੌਸਮ ਵਿਗਆਨ ਕੇਂਦਰ ਚੰਡੀਗੜ ਨੇ ਸਪੱਸ਼ਟ ਕੀਤਾ ਹੈ ਕਿ ਬਿਪਰਜਾਏ ਦਾ ਅਸਰ ਪੰਜਾਬ ਵਿਚ ਨਹੀਂ ਹੋਵੇਗਾ। ਮੌਸਮ ਵਿਗਆਨ ਕੇਂਦਰ ਵੱਲੋਂ ਇਹ ਭਵਿੱਖਬਾਣੀ ਕੀਤੀ ਗਈ ਹੈ ਕਿ ਆਉਂਦੇ 2 ਦਿਨ ਪੰਜਾਬ ਵਿਚ ਮੀਂਹ ਪੈ ਸਕਦਾ ਹੈ ਅਤੇ ਤੇਜ਼ ਹਵਾਵਾਂ ਚੱਲ ਸਕਦੀਆਂ ਹਨ।
ਕੁਝ ਜ਼ਿਲ੍ਹਿਆਂ ਵਿੱਚ ਯੈਲੋ ਅਲਰਟ:-ਮੌਸਮ ਵਿਭਾਗ ਵੱਲੋਂ ਕੁਝ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ 2 ਦਿਨਾਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਜਿਹਨਾਂ ਵਿੱਚ ਮਾਨਸਾ, ਸੰਗਰੂਰ, ਫਤਹਿਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਐਸਏਐਸ ਨਗਰ, ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਗੁਰਦਾਸਪੁਰ ਸ਼ਾਮਲ ਹਨ। ਇਹਨਾਂ ਇਲਾਕਿਆਂ ਵਿਚ ਮੀਂਹ ਨਾਲ ਮੌਸਮ ਸੁਹਾਵਣਾ ਹੋ ਸਕਦਾ ਹੈ, ਜਦ ਕਿ ਮਾਝੇ ਅਤੇ ਦੁਆਬੇ ਦੇ ਕੁੱਝ ਸ਼ਹਿਰਾਂ ਵਿੱਚ ਗਰਮੀ ਹੋਰ ਵੀ ਵੱਧ ਸਕਦੀ ਹੈ। ਸੋਮਵਾਰ ਤੋਂ ਬਾਅਦ ਮਾਝੇ ਅਤੇ ਦੁਆਬੇ ਦਾ ਤਾਪਮਾਨ 40 ਨੂੰ ਪਾਰ ਕਰ ਜਾਵੇਗਾ। ਮਾਲਵੇ ਦੇ ਸ਼ਹਿਰਾਂ ਦਾ ਤਾਪਮਾਨ 40 ਦੇ ਨੇੜੇ ਪਹੁੰਚ ਜਾਵੇਗਾ। ਸੋਮਵਾਰ ਤੋਂ ਬਾਅਦ ਮਾਲਵੇ ਦੇ ਸ਼ਹਿਰਾਂ ਦਾ ਤਾਪਮਾਨ 38 ਡਿਗਰੀ ਦੇ ਕਰੀਬ ਰਹਿਣ ਦੀ ਸੰਭਾਵਨਾ ਹੈ।
ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦਾ ਤਾਪਮਾਨ:-ਮੌਸਮ ਵਿਗਆਨ ਕੇਂਦਰ ਚੰਡੀਗੜ੍ਹ ਵੱਲੋਂ ਜਾਰੀ ਕੀਤੀ ਰਿਪੋਰਟ ਅਨੁਸਾਰ ਚੰਡੀਗੜ੍ਹ 'ਚ ਘੱਟ ਤੋਂ ਘੱਟ ਤਾਪਮਾਨ 25.8 ਡਿਗਰੀ, ਚੰਡੀਗੜ੍ਹ ਏਅਰਪੋਰਟ 'ਤੇ ਤਾਪਮਾਨ 26.4 ਡਿਗਰੀ, ਅੰਮ੍ਰਿਤਸਰ 26.0, ਲੁਧਿਆਣਾ 26.7, ਪਟਿਆਲਾ 27.0, ਪਠਾਨਕੋਟ 25.8, ਬਠਿੰਡਾ 27.0, ਫਰੀਦਕੋਟ 28.5, ਗੁਰਦਾਸਪੁਰ 26.5, ਬਰਨਾਲਾ 26.5, ਫਤਿਹਗੜ੍ਹ ਸਾਹਿਬ 25.3, ਫ਼ਿਰੋਜ਼ਪੁਰ 27.1, ਸਮਰਾਲਾ 26.1, ਮੁਕਤਸਰ 27.2, ਪਟਿਆਲਾ 26.2 ਅਤੇ ਰੋਪੜ 24.1 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।
ਪੰਜਾਬ 'ਚ ਨਹੀਂ ਹੋਵੇਗਾ ਬਿਪਰਜੋਏ ਤੂਫ਼ਾਨ ਦਾ ਅਸਰ- ਮੌਸਮ ਵਿਭਾਗ ਨੇ ਜਾਰੀ ਕੀਤਾ ਯੈਲੋ ਅਲਰਟ - ਕੀ ਹੈ ਬਿਪਰਜੋਏ ਤੂਫ਼ਾਨ
ਮੌਸਮ ਵਿਗਆਨ ਕੇਂਦਰ ਵੱਲੋਂ ਇਹ ਭਵਿੱਖਬਾਣੀ ਕੀਤੀ ਗਈ ਹੈ ਕਿ ਆਉਂਦੇ 2 ਦਿਨ ਪੰਜਾਬ ਵਿਚ ਮੀਂਹ ਪੈ ਸਕਦਾ ਹੈ ਅਤੇ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਪਰ ਬਿਪਰਜੋਏ ਤੂਫ਼ਾਨ ਦਾ ਅਸਰ ਫਿਲਹਾਲ ਪੰਜਾਬ ਵਿੱਚ ਵੇਖਣ ਨੂੰ ਨਹੀਂ ਮਿਲੇਗਾ।
Cyclone Biparjoy will not affect Punjab
ਕੀ ਹੈ ਬਿਪਰਜੋਏ ਤੂਫ਼ਾਨ ?ਚੱਕਰਵਾਤੀ ਬਿਪਰਜੋਏ ਤੂਫ਼ਾਨ ਲੰਬੇ ਸਮੇਂ ਤੱਕ ਚੱਲਣ ਵਾਲਾ ਸ਼ਕਤੀਸ਼ਾਲੀ ਤੂਫ਼ਾਨ ਹੈ, ਜੋ ਪੂਰਬੀ-ਮੱਧ ਅਰਬ ਸਾਗਰ ਵਿੱਚ ਬਣਿਆ ਅਤੇ ਭਾਰਤ-ਪਾਕਿਸਤਾਨ ਸਰਹੱਦ ਦੇ ਨੇੜੇ ਲੈਂਡਫਾਲ ਕੀਤਾ। ਅਰਬ ਸਾਗਰ ਦੀ ਖਾੜੀ 'ਚ ਪੈਦਾ ਹੋਈ ਡੂੰਘੀ ਗੜਬੜ ਕਾਰਨ ਬਿਪਰਜੋਏ ਤੂਫ਼ਾਨ ਅਤੇ ਤੀਬਰਤਾ ਨਾਲ ਖਤਰਨਾਕ ਬਣ ਗਿਆ। ਇਹ ਕਈ ਦਿਨਾਂ ਤੱਕ ਤਬਾਹੀ ਮਚਾ ਸਕਦਾ ਹੈ। ਇਸ ਸਾਲ ਅਰਬ ਸਾਗਰ ਵਿੱਚ ਬਣਿਆ ਇਹ ਪਹਿਲਾ ਤੂਫ਼ਾਨ ਹੈ।