ਚੰਡੀਗੜ੍ਹ:ਪੰਜਾਬ ਵਿੱਚ ਮੀਂਹ ਅਤੇ ਗੜ੍ਹੇਮਾਰੀ ਕਾਰਨ ਖਰਾਬ ਹੋਈਆਂ ਫ਼ਸਲਾਂ ਦਾ ਮੁਆਵਜ਼ਾ ਮਿਲਣਾ ਅੱਜ ਵੀਰਵਾਰ ਤੋਂ ਸ਼ੁਰੂ ਹੋ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਬੋਹਰ ਵਿੱਚ ਜਾ ਕੇ ਖੁਦ ਉਹ ਇਹ ਰਕਮ ਜਾਰੀ ਕੀਤੀ। ਇਸ ਦੌਰਾਨ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਫ਼ਸਲਾਂ ਦੇ ਖ਼ਰਾਬੇ ਦਾ ਮੁਆਵਜ਼ਾ ਅੱਜ ₹40 ਕਰੋੜ ਗਿਰਦਾਵਰੀਆਂ ਅਨੁਸਾਰ ਕਿਸਾਨਾਂ ਦੇ ਖਾਤਿਆਂ ‘ਚ ਪਾਇਆ ਜਾ ਚੁੱਕਾ ਹੈ। ਉਹਨਾਂ ਕਿਹਾ ਕਿ ਇਹ ਸਿਲਸਿਲਾ ਹੁਣ ਇਸੇ ਤਰ੍ਹਾਂ ਚਾਲੂ ਰਹੇਗਾ। ਉਹਨਾਂ ਕਿਹਾ ਪਹਿਲਾਂ ਵਾਲੇ 4-4 ਸਾਲ ਮੁਆਵਜ਼ੇ ਦੇ ਪੈਸੇ ਨੀ ਦਿੰਦੇ ਸੀ, ਉਹ ਦੇਣ ਵੇਲੇ ਭੁੱਲ ਜਾਂਦੇ ਸੀ ਕਿ ਕਿਹੜੀ ਫ਼ਸਲ ਦਾ ਮੁਆਵਜ਼ਾ ਦੇ ਰਹੇ ਹਾਂ, ਸਾਡੇ ਤੇ ਉਹਨਾਂ ‘ਚ ਆਹ ਫ਼ਰਕ ਹੈ।
ਗਿਰਦਾਵਰੀਆਂ ‘ਚ ਰਾਜਨੀਤੀ ਨਹੀਂ ਕੀਤੀ:-ਮੁੱਖ ਮੰਤਰੀ ਭਗਵੰਤ ਮਾਨ ਨੇ ਟਵਿੱਟ ਕਰਦਿਆ ਕਿਹਾ ਕਿ ਗਿਰਦਾਵਰੀਆਂ ‘ਚ ਪਿਛਲੀਆਂ ਸਰਕਾਰਾਂ ਨੇ ਰਾਜਨੀਤੀ ਕੀਤੀ। ਕਿਸੇ ਖਾਸ ਬੰਦੇ ਦੇ ਘਰ ਬੈਠਕੇ ਗਿਰਦਾਵਰੀ ਕਰਕੇ ਖਾਸ ਬੰਦਿਆਂ ਨੂੰ ਹੀ ਮੁਆਵਜ਼ਾ ਮਿਲਦਾ ਸੀ। ਹੁਣ ਅਸੀਂ ਉਲਟਾ ਕੀਤਾ ਹੈ ਕਿ ਪਟਵਾਰੀ ਸਾਰਾ ਦਿਨ ਖੇਤਾਂ ‘ਚ ਫਿਰ ਕੇ ਗਿਰਦਾਵਰੀ ਕਰੂਗਾ ਤੇ ਪੈਸਾ ਅਸਲ ਹੱਕਦਾਰ ਨੂੰ ਹੀ ਮਿਲੂਗਾ।
20 ਦਿਨਾਂ ਦੇ ਅੰਦਰ ਕਿਸਾਨਾਂ ਦੇ ਖਾਤਿਆਂ 'ਚ ਮੁਆਵਜ਼ੇ ਦੇ ਪੈਸੇ:-ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਫ਼ਸਲ ਖ਼ਰਾਬੇ ਦੇ ਪੈਸੇ 20 ਦਿਨਾਂ ਦੇ ਅੰਦਰ ਕਿਸਾਨਾਂ ਦੇ ਖਾਤਿਆਂ ‘ਚ ਅੱਜ ਤੋਂ ਪੈਣ ਲੱਗ ਪਏ ਹਨ। ਸਾਡੀ ਸਾਫ਼ ਨੀਅਤ ਨਾਲ ਸਭ ਸੰਭਵ ਹੈ, ਸਰਕਾਰਾਂ ਕੋਲ ਪੈਸੇ ਦੀ ਕਮੀ ਨੀ ਹੁੰਦੀ ਲੋਕਾਂ ਲਈ ਹਮੇਸ਼ਾ ਦਿਲ ਖੁੱਲ੍ਹਾ ਰੱਖ ਕੇ ਕੰਮ ਹੁੰਦੇ ਨੇ ਅਤੇ ਬਿਹਤਰੀ ਲਈ ਸੋਚਿਆ ਜਾ ਸਕਦਾ ਹੈ। ਉਹਨਾਂ ਕਿਹਾ ਸਾਡੇ ‘ਤੇ ਕੀਤੇ ਵਿਸ਼ਵਾਸ ਦਾ ਮੁੱਲ ਸਮੇਂ ਸਮੇਂ ‘ਤੇ ਅਸੀਂ ਮੋੜਦੇ ਰਹਾਂਗੇ।
ਕਣਕ ਦੇ ਦਾਣੇ ‘ਤੇ ਲਾਏ ਕੱਟ ਦਾ ਪੁਰਜ਼ੋਰ ਵਿਰੋਧ:- ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਅਸੀਂ ਕੇਂਦਰ ਦੀਆਂ ਮਿੰਨਤਾਂ ਨੀ ਕਰਦੇ। ਉਹਨਾਂ ਕਿਹਾ ਕਿ ਅਸੀਂ ਕਣਕ ਦੇ ਦਾਣੇ ‘ਤੇ ਲਾਏ ਕੱਟ ਦਾ ਪੁਰਜ਼ੋਰ ਵਿਰੋਧ ਕਰਦੇ ਹਾਂ। ਪਰ ਕੁਦਰਤ ਦਾ ਦਸਤੂਰ ਹੈ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ…ਹੁਣ ਕੇਂਦਰ ਨੇ ਜੋ ਕੱਟ ਲਾਉਣੇ ਨੇ ਲਾ ਲਵੇ, ਜਦੋਂ ਸਾਡੀ ਵਾਰੀ ਆਈ ਪੂਰਾ ਹਿਸਾਬ ਵਿਆਜ਼ ਸਮੇਤ ਕਰਾਂਗੇ। ਉਹਨਾਂ ਕਿਹਾ ਮਿਹਨਤ ਕਰਕੇ ਕਮਾਉਣ ਤੇ ਖਾਣ ਵਾਲੇ ਹਾਂ ਕੋਈ ਭਿਖਾਰੀ ਨਹੀਂ ਹੈ ਸਾਡਾ ਪੰਜਾਬ…