ਚੰਡੀਗੜ੍ਹ: ਬੁੱਧਵਾਰ ਨੂੰ ਹੈਲੀਕਾਪਟਰ ਹਾਦਸੇ ਵਿੱਚ ਸ਼ਹੀਦ ਹੋਏ ਸਿਧਾਰਥ ਵਸ਼ੀਸ਼ਠ ਦਾ ਰਾਜਸੀ ਸਨਮਾਨਾਂ ਦੇ ਨਾਲ ਅੱਜ ਅੰਤਿਮ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਚੰਡੀਗੜ੍ਹ ਦੀ ਸੰਸਦ ਮੈਂਬਰ ਕਿਰਨ ਖੇਰ, ਮੇਅਰ ਰਾਜੇਸ਼ ਕਾਲੀਆ, ਸਾਬਕਾ ਮੇਅਰ ਦੇਵੇਸ਼ ਮੋੜਗਿਲ, ਸਾਬਕਾ ਰੇਲ ਮੰਤਰੀ ਪਵਨ ਬੰਸਲ, ਸੀਨੀਅਰ ਡਿਪਟੀ ਮੇਅਰ ਹਰਦੀਪ ਸਿੰਘ ਅਤੇ ਹੋਰ ਵੀ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਰਹੇ।
ਸਿਧਾਰਥ ਵਸ਼ੀਸ਼ਠ ਹੋਏ ਸਪੁਰਦ-ਏ-ਖ਼ਾਕ - punjab news
ਹੈਲੀਕਾਪਟਰ ਹਾਦਸੇ ਵਿੱਚ ਸ਼ਹੀਦ ਹੋਏ ਵਸ਼ੀਸ਼ਠ ਦਾ ਰਾਜਸੀ ਸਨਮਾਨਾਂ ਨਾਲ ਹੋਇਆ ਅੰਤਿਮ ਸੰਸਕਾਰ। ਸਾਂਸਦ ਮੈਂਬਰ ਕਿਰਨ ਖੇਰ, ਮੇਅਰ ਰਾਜੇਸ਼ ਕਾਲੀਆ ਆਦਿ ਪ੍ਰਸ਼ਾਸਨ ਅਧਿਕਾਰੀ ਰਹੇ ਮੌਜੂਦ।
as
ਸ਼ਹੀਦ ਦੇ ਪਿਤਾ ਜਗਦੀਸ਼ ਵਸ਼ੀਸ਼ਠ ਵੱਲੋਂ ਸਿਧਾਰਥ ਨੂੰ ਮੁੱਖ ਅਗਨੀ ਦਿੱਤੀ ਗਈ। ਇਸ ਮੌਕੇ ਸਿਧਾਰਥ ਦੀ ਪਤਨੀ ਦੇ ਹੱਥ ਵਿਚ ਤਿਰੰਗਾ ਸੀ ਜਿਸ ਵਿੱਚ ਸਿਧਾਰਥ ਦੀ ਦੇਹ ਲਿਪਟ ਕੇ ਆਈ ਸੀ ਉਸ ਨੂੰ ਫੜ੍ਹ ਕੇ ਖੜ੍ਹੀ ਰਹੀ, ਇਸ ਦ੍ਰਿਸ਼ ਨੂੰ ਵੇਖ ਕੇ ਉੱਥੇ ਮੌਜੂਦ ਹਰ ਵਿਅਕਤੀ ਦੀ ਅੱਖ ਨਮ ਸੀ।
ਇਸ ਮੌਕੇ ਆਏ ਹੋਏ ਸਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਰਾਜਨੀਤਿਕ ਲੀਡਰਾਂ ਨੇ ਸ਼ਰਧਾਂਲੀ ਦਿੱਤੀ। ਏਅਰਫ਼ੋਰਸ ਵੱਲੋਂ ਵੀ ਸਿਧਾਰਥ ਨੂੰ ਸਲਾਮੀ ਦਿੱਤੀ ਗਈ। ਇਸ ਮੌਕੇ ਲੋਕਾਂ ਵਲੋਂ ਭਾਰਤ ਜ਼ਿੰਦਾਬਾਦ ਅਤੇ 'ਜਬ ਤਕ ਸੂਰਜ ਚਾਂਦ ਰਹੇਗਾ ਸਿਧਾਰਥ ਤੇਰਾ ਨਾਮ ਰਹੇਗਾ' ਦੇ ਨਾਹਰੇ ਵੀ ਲਾਏ ਗਏ।