ਪੰਜਾਬ

punjab

ETV Bharat / state

ਕੋਵਿਡ-19: ਪੰਜਾਬ 'ਚ 55 ਨਵੇਂ ਕੇਸਾਂ ਦੀ ਪੁਸ਼ਟੀ, ਕੁੱਲ ਗਿਣਤੀ ਹੋਈ 2663 - ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ

ਪੰਜਾਬ ਵਿੱਚ ਸੋਮਵਾਰ ਨੂੰ ਕੋਰੋਨਾ ਵਾਇਰਸ ਦੇ 55 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 2663 ਹੋ ਗਈ ਹੈ।

ਪੰਜਾਬ ਕੋਰੋਨਾ ਵਾਇਰਸ ਕੇਸ
ਪੰਜਾਬ ਕੋਰੋਨਾ ਵਾਇਰਸ ਕੇਸ

By

Published : Jun 8, 2020, 8:54 PM IST

ਚੰਡੀਗੜ੍ਹ: ਸੋਮਵਾਰ ਨੂੰ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 55 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 2663 ਹੋ ਗਈ ਹੈ। ਸੂਬੇ ਵਿੱਚ ਕੋਰੋਨਾ ਦੇ 482 ਐਕਟਿਵ ਮਾਮਲੇ ਹਨ ਅਤੇ ਹੁਣ ਤੱਕ 53 ਲੋਕਾਂ ਦੀ ਮੌਤ ਹੋਈ ਹੈ।

ਪੰਜਾਬ ਕੋਰੋਨਾ ਵਾਇਰਸ ਕੇਸ

ਇਨ੍ਹਾਂ 55 ਨਵੇਂ ਮਾਮਲਿਆਂ ਵਿੱਚੋਂ 9 ਲੁਧਿਆਣਾ, 12 ਅੰਮ੍ਰਿਤਸਰ, 5 ਪਟਿਆਲਾ, 14 ਜਲੰਧਰ, 2 ਸੰਗਰੂਰ, 3 ਪਠਾਨਕੋਟ, 2 ਫ਼ਰੀਦਕੋਟ, 1 ਫਾਜ਼ਲਿਕਾ, 1 ਗੁਰਦਾਸਪੁਰ, 3 ਐਸ.ਬੀ.ਐਸ ਨਗਰ, 1 ਮੋਗਾ, ਅਤੇ 2 ਮਾਮਲੇ ਮੋਹਾਲੀ ਤੋਂ ਸਾਹਮਣੇ ਆਏ ਹਨ।

ਪੰਜਾਬ ਕੋਰੋਨਾ ਵਾਇਰਸ ਕੇਸ

ਵੱਡੀ ਰਾਹਤ ਦੀ ਗੱਲ ਇਹ ਹੈ ਕਿ ਇਨ੍ਹਾਂ 2663 ਮਰੀਜ਼ਾਂ ਵਿੱਚੋਂ 2128 ਵਿਅਕਤੀ ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਅਤੇ ਸੂਬੇ ਵਿੱਚ ਕੋਵਿਡ-19 ਦੇ 482 ਐਕਟਿਵ ਮਾਮਲੇ ਹਨ।

ਪੰਜਾਬ ਕੋਰੋਨਾ ਵਾਇਰਸ ਕੇਸ

ਪੰਜਾਬ ਦੇ ਸਿਹਤ ਵਿਭਾਗ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਕੀਤੇ ਮੀਡੀਆ ਬੁਲੇਟਿਨ ਮੁਤਾਬਕ ਸੂਬੇ ਵਿੱਚ ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ 1,28,821 ਹੈ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। ਇਨ੍ਹਾਂ ਵਿਚੋਂ 2663 ਮਰੀਜ਼ਾਂ ਦੀ ਰਿਪੋਰਟ ਪੌਜ਼ੀਟਿਵ ਆਈ ਹੈ।

ABOUT THE AUTHOR

...view details