ਚੰਡੀਗੜ੍ਹ: ਸੋਮਵਾਰ ਨੂੰ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 127 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 3267 ਹੋ ਗਈ ਹੈ। ਸੂਬੇ ਵਿੱਚ ਕੋਰੋਨਾ ਦੇ 753 ਐਕਟਿਵ ਮਾਮਲੇ ਹਨ ਅਤੇ ਹੁਣ ਤੱਕ 71 ਲੋਕਾਂ ਦੀ ਮੌਤ ਹੋਈ ਹੈ। ਸੋਮਵਾਰ ਨੂੰ ਸੂਬੇ ਵਿੱਚ 4 ਮੌਤਾਂ ਹੋਣ ਦੀ ਪੁਸ਼ਟੀ ਹੋਈ ਹੈ। ਇਹ 4 ਮੌਤਾਂ ਇਕੱਲੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਹੋਈਆਂ ਹਨ।
ਇਨ੍ਹਾਂ 127 ਨਵੇਂ ਮਾਮਲਿਆਂ ਵਿੱਚੋਂ 33 ਲੁਧਿਆਣਾ, 20 ਅੰਮ੍ਰਿਤਸਰ, 10 ਪਟਿਆਲਾ, 1 ਫ਼ਤਿਹਗੜ੍ਹ ਸਾਹਿਬ, 23 ਜਲੰਧਰ, 15 ਸੰਗਰੂਰ, 2 ਪਠਾਨਕੋਟ, 1 ਗੁਰਦਾਸਪੁਰ, 2 ਹੁਸ਼ਿਆਰਪੁਰ, 1 ਮੋਗਾ, 1 ਰੋਪੜ, 1 ਤਰਨਤਾਰਨ, 2 ਫਿਰੋਜ਼ਪੁਰ 2 ਕਪੂਰਥਲਾ, 1 ਐਸਬੀਐਸ ਨਗਰ, 1 ਫ਼ਰੀਦਕੋਟ ਅਤੇ 11 ਮਾਮਲੇ ਮੋਹਾਲੀ ਤੋਂ ਸਾਹਮਣੇ ਆਏ ਹਨ।