ਪੰਜਾਬ

punjab

ETV Bharat / state

Punjab Corona Update: ਪੰਜਾਬ 'ਚ ਲਗਾਤਾਰ ਵਧ ਰਹੇ ਕੋਰੋਨਾ ਕੇਸ, ਸਰਕਾਰ ਨੇ ਕੀਤਾ ਇਹ ਦਾਅਵਾ - ਪੰਜਾਬ ਸਰਕਾਰ

ਕੋਰੋਨਾਵਾਇਰਸ ਨੇ ਇਕ ਵਾਰ ਮੁੜ ਤੋਂ ਦਸਤਕ ਦੇ ਦਿੱਤੀ ਹੈ ਅਤੇ ਪੰਜਾਬ ਵਿਚ ਹਰ ਦਿਨ ਨਵੇਂ ਕੇਸ ਰਿਪੋਰਟ ਕੀਤੇ ਜਾ ਰਹੇ ਹਨ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ ਦਾਅਵਾ ਹੈ ਕਿ ਕੋਰੋਨਾ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਤਿਆਰ ਹੈ ਅਤੇ ਹਸਪਤਾਲਾਂ ਵਿੱਚ ਸਾਰੇ ਪ੍ਰਬੰਧ ਮੁਕੰਮਲ ਹਨ।

Punjab Corona Update
Punjab Corona Update : ਕੋਰੋਨਾ ਦੀ ਮੁੜ ਦਸਤਕ, ਪੰਜਾਬ 'ਚ ਲਗਾਤਾਰ ਵੱਧ ਰਹੇ ਕੋਰੋਨਾ ਕੇਸ

By

Published : Mar 30, 2023, 10:49 AM IST

Punjab Corona Update : ਕੋਰੋਨਾ ਦੀ ਮੁੜ ਦਸਤਕ, ਪੰਜਾਬ 'ਚ ਲਗਾਤਾਰ ਵੱਧ ਰਹੇ ਕੋਰੋਨਾ ਕੇਸ

ਚੰਡੀਗੜ੍ਹ:ਇਕ ਵਾਰ ਫਿਰ ਤੋਂ ਕੋਰੋਨਾਵਾਇਰਸ ਨੇ ਡਰਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਕੋਰੋਨਾ ਦੇ ਖੌਫ਼ਨਾਕ ਅੰਕੜਿਆਂ ਦੀਆਂ ਦਸਤਕ ਮਹਿਸੂਸ ਕੀਤੀ ਜਾ ਰਹੀ ਹੈ। ਭਾਰਤ ਵਿੱਚ ਹਰ ਰੋਜ਼ ਕੋਰੋਨਾ ਵਾਇਰਸ ਦੇ ਐਕਟਿਵ ਮਾਮਲੇ ਲਗਾਤਾਰ ਵੱਧ ਰਹੇ ਹਨ, ਜੋ ਕਿ ਗਿਆਰਾਂ ਹਜ਼ਾਰ ਤੋਂ ਪਾਰ ਹੋ ਚੁੱਕੇ ਹਨ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਤਾਂ ਕੋਰੋਨਾ ਦੇ ਖ਼ਤਰੇ ਨੂੰ ਭਾਂਪਿਦਆਂ ਐਡਵਈਜ਼ਰੀ ਜਾਰੀ ਕਰ ਦਿੱਤੀ ਗਈ ਹੈ। ਉੱਥੇ ਹੀ, ਪੰਜਾਬ ਦੇ ਸਿਹਤ ਵਿਭਾਗ ਵੱਲੋਂ ਕੋਰੋਨਾ ਵਾਇਰਸ ਦਾ ਮੈਡੀਕਲ ਬੁਲੇਟਿਨ ਜਾਰੀ ਕੀਤਾ ਜਾ ਰਿਹਾ ਹੈ। ਪੰਜਾਬ ਦੇ ਕਈ ਸ਼ਹਿਰਾਂ ਵਿੱਚ ਨਵੇਂ ਕੇਸ ਤੇਜ਼ੀ ਨਾਲ ਰਿਪੋਰਟ ਕੀਤੇ ਜਾ ਰਹੇ ਹਨ।

ਪੰਜਾਬ ਵਿਚ ਕੋਰੋਨਾ ਦੀ ਸਥਿਤੀ :ਸਿਹਤ ਵਿਭਾਗ ਪੰਜਾਬ ਵੱਲੋਂ ਇਕ ਹਫ਼ਤੇ ਦਾ ਮੈਡੀਕਲ ਬੁਲੇਟਿਨ ਜਾਰੀ ਕੀਤਾ ਗਿਆ ਜਿਸ ਦੇ ਅਨੁਸਾਰ 21 ਮਾਰਚ ਨੂੰ ਕੋਰੋਨਾ ਵਾਇਰਸ ਦੇ 11 ਕੇਸ ਪਾਜ਼ੀਟਿਵ ਰਿਪੋਰਟ ਕੀਤੇ ਗਏ ਸੀ। ਇਨ੍ਹਾਂ ਵਿਚੋਂ ਜਲੰਧਰ ਸ਼ਹਿਰ ਵਿੱਚ 5, ਮੋਹਾਲੀ 3, ਬਠਿੰਡਾ 1, ਫਰੀਦਕੋਟ 1 ਅਤੇ ਰੋਪੜ ਵਿੱਚ 1 ਕੁੱਲ 11 ਪਾਜ਼ੀਟਿਵ ਨਵੇਂ ਮਰੀਜ਼ ਰਿਕਾਰਡ ਕੀਤੇ ਗਏ, ਜਿਨ੍ਹਾਂ ਦੀ ਪਾਜ਼ੀਟੀਵਿਟੀ ਦਰ 0.91 ਫ਼ੀਸਦੀ ਰਹੀ ਹੈ।

22 ਮਾਰਚ 2023 ਨੂੰ 14 ਨਵੇਂ ਕੋਰੋਨਾ ਦੇ ਮਰੀਜ਼ ਰਿਪੋਰਟ ਕੀਤੇ ਗਏ ਜਿਨ੍ਹਾਂ ਵਿੱਚ ਬਠਿੰਡਾ 2, ਗੁਰਦਾਸਪੁਰ 2, ਹੁਸ਼ਿਆਰਪੁਰ 2, ਜਲੰਧਰ 2, ਲੁਧਿਆਣਾ 2, ਫ਼ਿਰੋਜ਼ਪੁਰ 1, ਪਟਿਆਲਾ 1 , ਰੋਪੜ 1 ਅਤੇ ਮੋਹਾਲੀ ਵਿੱਚ 1 ਕੇਸ ਰਿਕਾਰਡ ਕੀਤੇ ਗਏ। ਇਨ੍ਹਾਂ ਦੀ ਪਾਜ਼ੀਟੀਵਿਟੀ ਦਰ 0.99 ਫ਼ੀਸਦੀ ਰਹੀ ਹੈ।

23 ਮਾਰਚ 2023 ਨੂੰ ਕੁੱਲ 18 ਕੋਵਿਡ ਕੇਸ ਰਿਪੋਰਟ ਕੀਤੇ ਗਏ ਜਿਹਨਾਂ ਵਿਚੋਂ ਮੋਹਾਲੀ ਵਿੱਚ 7, ਜਲੰਧਰ 4, ਬਠਿੰਡਾ 2, ਹੁਸ਼ਿਆਰਪੁਰ 2, ਪਟਿਆਲਾ 2 ਅਤੇ ਗੁਰਸਾਦਪੁਰ ਵਿੱਚ 1 ਪਾਜ਼ੀਟਿਵ ਮਰੀਜ਼ ਮਿਲੇ। ਇਨ੍ਹਾਂ ਦੀ ਪਾਜ਼ੀਟੀਵਿਟੀ ਦਰ 0.77 ਫ਼ੀਸਦੀ ਰਹੀ। 24 ਮਾਰਚ 2023 ਨੂੰ 15 ਕੇਸ ਰਿਕਾਰਡ ਕੀਤੇ ਗਏ, ਜਿਨ੍ਹਾਂ ਵਿਚੋਂ 7 ਮੋਹਾਲੀ, ਅੰਮ੍ਰਿਤਸਰ 2, ਲੁਧਿਆਣਾ 2, ਫ਼ਤਹਿਗੜ੍ਹ ਸਾਹਿਬ 1, ਜਲੰਧਰ 1, ਪਟਿਆਲਾ 1 ਅਤੇ ਰੋਪੜ 1 ਮਰੀਜ਼ ਪਾਜ਼ੀਟਿਵ ਮਿਲੇ। ਇਨ੍ਹਾਂ ਦੀ ਪਾਜ਼ੀਟੀਵਿਟੀ ਦਰ ਕੁੱਲ 3.09 ਫ਼ੀਸਦੀ ਰਹੀ ਹੈ।

25 ਮਾਰਚ 2023 ਨੂੰ ਪੰਜਾਬ ਵਿਚ ਕੁੱਲ 14 ਕੇਸ ਰਿਪੋਰਟ ਕੀਤੇ ਗਏ, ਜਿਨ੍ਹਾਂ ਦੀ ਪਾਜ਼ੀਟੀਵਿਟੀ ਦਰ 0.79 ਫ਼ੀਸਦੀ ਰਹੀ ਹੈ। 26 ਮਾਰਚ 2023 ਨੂੰ ਪੰਜਾਬ ਵਿੱਚ ਕੁੱਲ 27 ਕੇਸ ਰਿਪੋਰਟ ਕੀਤੇ ਗਏ ਜਿਨ੍ਹਾਂ ਦੀ ਪਾਜ਼ੀਟੀਵਿਟੀ ਦਰ 1.57 ਫ਼ੀਸਦੀ ਰਹੀ। 27 ਮਾਰਚ 2023 ਨੂੰ ਪੰਜਾਬ ਵਿੱਚ ਕੋਰੋਨਾਵਾਇਰਸ ਦੇ 26 ਪਾਜ਼ੀਟਿਵ ਕੇਸ ਦਰਜ ਕੀਤੇ ਗਏ, ਜਿਨ੍ਹਾਂ ਦੀ ਪਾਜ਼ੀਟੀਵਿਟੀ ਦਰ 2.75 ਫ਼ੀਸਦੀ ਰਹੀ ਹੈ। 28 ਮਾਰਚ 2023 ਨੂੰ ਕੁੱਲ 58 ਕੇਸ ਰਿਕਾਰਡ ਕੀਤੇ ਗਏ, ਜਿਨ੍ਹਾਂ ਦੀ ਪਾਜ਼ੀਟੀਵਿਟੀ ਦਰ 3.09 ਫ਼ੀਸਦੀ ਰਹੀ।

ਕੋਰੋਨਾ ਨਾਲ ਲੜਨ ਲਈ ਪੰਜਾਬ ਸਰਕਾਰ ਕਿੰਨੀ ਕੁ ਤਿਆਰ :ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਕੋਰੋਨਾ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਤਿਆਰ ਹੈ। ਕੇਂਦਰ ਸਰਕਾਰ ਵੱਲੋਂ 10 ਅਤੇ 11 ਅਪ੍ਰੈਲ ਨੂੰ ਮੌਕ ਡਰਿੱਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਪਰ, ਪੰਜਾਬ 'ਚ ਉਸ ਤੋਂ ਪਹਿਲਾਂ ਹੀ 4 ਜਾਂ 5 ਨੂੰ ਮੌਕ ਡਰਿੱਲ ਕਰਵਾ ਲਈ ਜਾਵੇਗੀ। ਕੋਰੋਨਾ ਦੀਆਂ ਪਿਛਲੀਆਂ ਲਹਿਰਾਂ ਤੋਂ ਬਹੁਤ ਕੁਝ ਸਿੱਖ ਲਿਆ ਗਿਆ ਹੈ। ਹੁਣ ਹਸਪਤਾਲਾਂ ਵਿਚ ਪ੍ਰਬੰਧ ਮੁਕੰਮਲ ਹਨ।

ਇਹ ਵੀ ਪੜ੍ਹੋ:Chaitra Navratri 2023: ਨਵਰਾਤਰੀ ਦੇ ਨੌਵੇਂ ਦਿਨ ਇਹ ਉਪਾਅ ਕਰਨ ਨਾਲ ਮਿਲੇਗੀ ਖੁਸ਼ਹਾਲੀ, ਕਰਜ਼ੇ ਤੋਂ ਵੀ ਮਿਲੇਗਾ ਛੁਟਕਾਰਾ

ABOUT THE AUTHOR

...view details