ਚੰਡੀਗੜ੍ਹ: ਕੋਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਜਿੱਥੇ ਸਾਰੇ ਫਰੰਟ ਲਾਈਨ ਵਰਕਰ ਤਨਦੇਹੀ ਨਾਲ ਕੰਮ ਕਰ ਰਹੇ ਹਨ ਉੱਥੇ ਹੀ ਡਾਕਟਰੀ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਵੀ ਆਪਣੀ ਸੇਵਾ ਬਾਖ਼ੂਬੀ ਨਿਭਾਅ ਰਹੇ ਹਨ। ਸੈਕਟਰ 32 ਦੇ ਹਸਪਤਾਲ 'ਚ ਰੇਡੀਓਲੋਜੀ ਡਿਪਾਰਟਮੈਂਟ ਵਿੱਚ ਕੰਮ ਕਰ ਰਹੀ ਸੰਦੀਪ ਕੌਰ ਅਪ੍ਰੈਲ 'ਚ ਕਾਰਜਕਾਲ ਖ਼ਤਮ ਹੋਣ ਤੋਂ ਬਾਅਦ ਵੀ ਆਪਣੀ ਸੇਵਾ ਹਸਪਤਾਲ ਨੂੰ ਦੇ ਰਹੀ ਹੈ।
ਕੋਰੋਨਾ ਮਹਾਂਮਾਰੀ ਦੌਰਾਨ ਆਪਣੇ ਫਰਜ਼ ਨੂੰ ਯਾਦ ਰੱਖਦਿਆਂ ਜਨਤਾ ਦੀ ਸੇਵਾ ਕਰ ਰਹੀ ਸੰਦੀਪ ਕੌਰ
ਸੈਕਟਰ 32 ਦੇ ਹਸਪਤਾਲ 'ਚ ਰੇਡੀਓਲੋਜੀ ਡਿਪਾਰਟਮੈਂਟ ਵਿੱਚ ਕੰਮ ਕਰ ਰਹੀ ਸੰਦੀਪ ਕੌਰ ਅਪ੍ਰੈਲ 'ਚ ਕਾਰਜਕਾਲ ਖ਼ਤਮ ਹੋਣ ਤੋਂ ਬਾਅਦ ਵੀ ਆਪਣੀ ਸੇਵਾ ਹਸਪਤਾਲ ਨੂੰ ਦੇ ਰਹੀ ਹੈ ਅਤੇ ਲੋਕਾਂ ਦੀ ਸੇਵਾ 'ਚ ਤਨਦੇਹੀ ਨਾਲ ਲੱਗੀ ਹੋਈ ਹੈ।
ਗੱਲਬਾਤ ਦੌਰਾਨ ਸੰਦੀਪ ਕੌਰ ਨੇ ਦੱਸਿਆ ਕਿ ਉਹ ਐਮਡੀ ਵਿਭਾਗ ਦੀ ਵਿਦਿਆਰਥਣ ਹੈ ਅਤੇ ਅਪ੍ਰੈਲ 'ਚ ਉਸ ਦਾ ਕਾਰਜਕਾਲ ਖ਼ਤਮ ਹੋ ਗਿਆ ਸੀ ਅਤੇ ਇਮਤਿਹਾਨ ਹੋਣੇ ਸਨ, ਪਰ ਕੋਰੋਨਾ ਮਹਾਂਮਾਰੀ ਕਾਰਨ ਇਮਤਿਹਾਨ ਨਾ ਹੋਣ 'ਤੇ ਵੀ ਉਸ ਨੇ ਘਰ ਬੈਠਣ ਦੀ ਥਾਂ ਜਨਤਾ ਦੀ ਸੇਵਾ ਨੂੰ ਚੁਣਿਆ। ਸੰਦੀਪ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਹ ਸਿਖਾਇਆ ਜਾਂਦਾ ਹੈ ਕਿ ਉਨ੍ਹਾਂ ਲਈ ਲੋਕਾਂ ਦੀ ਜ਼ਿੰਦਗੀ ਤੋਂ ਵੱਧ ਕੁੱਝ ਨਹੀਂ ਹੈ ਇਸੇ ਕਾਰਨ ਉਹ ਆਪਣਾ ਫਰਜ਼ ਨਿਭਾਉਂਦੇ ਹੋਏ ਜਨਤਾ ਦੀ ਸੇਵਾ ਕਰ ਰਹੀ ਹੈ।
ਇਸ ਤਰ੍ਹਾਂ ਕੋਰੋਨਾ ਮਹਾਂਮਾਰੀ ਵਿਰੁੱਧ ਸਭ ਆਪੋ ਆਪਣੇ ਪੱਧਰ 'ਤੇ ਬਣਦਾ ਯੋਗਦਾਨ ਪਾ ਰਹੇ ਹਨ ਅਤੇ ਸੰਦੀਪ ਕੌਰ ਜਿਹੇ ਕਈ ਵਿਦਿਆਰਥੀ ਲੋਕਾਂ ਲਈ ਮਿਸਾਲ ਵੀ ਬਣ ਰਹੇ ਹਨ।