ਚੰਡੀਗੜ੍ਹ: ਬੁੱਧਵਾਰ ਨੂੰ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 1513 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 41 ਨਵੀਆਂ ਮੌਤਾਂ ਦਰਜ ਕੀਤੀਆਂ ਗਈਆਂ ਹਨ। ਕੋਰੋਨਾ ਦੇ ਇਨ੍ਹਾਂ ਨਵੇਂ ਮਾਮਲਿਆਂ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 46090 ਹੋ ਗਈ ਹੈ। ਸੂਬੇ ਵਿੱਚ ਕੋਰੋਨਾ ਦੇ 14640 ਐਕਟਿਵ ਮਾਮਲੇ ਹਨ ਅਤੇ ਹੁਣ ਤੱਕ 1219 ਲੋਕਾਂ ਦੀ ਮੌਤ ਹੋਈ ਹੈ।
ਪੰਜਾਬ ਵਿੱਚ ਕੋਰੋਨਾ ਦਾ ਕਹਿਰ, ਇੱਕ ਦਿਨ 'ਚ 1513 ਨਵੇਂ ਮਾਮਲੇ ਅਤੇ 41 ਮੌਤਾਂ
ਪੰਜਾਬ ਵਿੱਚ ਬੁੱਧਵਾਰ ਨੂੰ ਕੋਰੋਨਾ ਵਾਇਰਸ ਦੇ 1513 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 46090 ਹੋ ਗਈ ਹੈ।
ਦਿਨ ਬੁੱਧਵਾਰ ਨੂੰ ਜੋ ਨਵੇਂ 1513 ਮਾਮਲੇ ਆਏ ਹਨ, ਉਨ੍ਹਾਂ ਵਿੱਚ 472 ਲੁਧਿਆਣਾ, 147 ਜਲੰਧਰ, 73 ਅੰਮ੍ਰਿਤਸਰ, 237 ਪਟਿਆਲਾ, 10 ਸੰਗਰੂਰ, 54 ਮੋਹਾਲੀ, 21 ਬਠਿੰਡਾ, 131 ਗੁਰਦਾਸਪੁਰ, 15 ਫਿਰੋਜ਼ਪੁਰ, 24 ਮੋਗਾ, 83 ਹੁਸ਼ਿਆਰਪੁਰ, 44 ਪਠਾਕਨੋਟ, 17 ਫ਼ਤਿਹਗੜ੍ਹ ਸਾਹਿਬ, 69 ਕਪੂਰਥਲਾ, 1 ਫ਼ਰੀਦਕੋਟ, 28 ਤਰਨਤਾਰਨ, 4 ਰੋਪੜ, 1 ਫ਼ਾਜ਼ਿਲਕਾ, 20 ਐੱਸਬੀਐੱਸ, 14 ਮੁਕਤਸਰ ਅਤੇ 19 ਮਾਨਸਾ ਤੋਂ ਸ਼ਾਮਲ ਹਨ।
ਜੇਕਰ ਰਾਹਤ ਦੀ ਗੱਲ ਕਰੀਏ ਤਾਂ ਇਨ੍ਹਾਂ 46090 ਮਰੀਜ਼ਾਂ ਵਿੱਚੋਂ 30231 ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ ਅਤੇ ਸੂਬੇ ਵਿੱਚ ਕੋਵਿਡ-19 ਦੇ 14640 ਐਕਟਿਵ ਮਾਮਲੇ ਹਨ। ਪੰਜਾਬ ਦੇ ਸਿਹਤ ਵਿਭਾਗ ਵੱਲੋਂ ਬੁੱਧਵਾਰ ਨੂੰ ਜਾਰੀ ਕੀਤੇ ਮੀਡੀਆ ਬੁਲੇਟਿਨ ਮੁਤਾਬਕ, ਸੂਬੇ ਵਿੱਚ ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ 9,64,051 ਹੈ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ।