ਚੰਡੀਗੜ੍ਹ: ਐਤਵਾਰ ਨੂੰ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 1136 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 50 ਨਵੀਆਂ ਮੌਤਾਂ ਦਰਜ ਕੀਤੀਆਂ ਗਈਆਂ ਹਨ। ਕੋਰੋਨਾ ਦੇ ਇਨ੍ਹਾਂ ਨਵੇਂ ਮਾਮਲਿਆਂ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 41779 ਹੋ ਗਈ ਹੈ। ਸੂਬੇ ਵਿੱਚ ਕੋਰੋਨਾ ਦੇ 14165 ਐਕਟਿਵ ਮਾਮਲੇ ਹਨ ਅਤੇ ਹੁਣ ਤੱਕ 1086 ਲੋਕਾਂ ਦੀ ਮੌਤ ਹੋਈ ਹੈ।
ਪੰਜਾਬ ਵਿੱਚ ਕੋਰੋਨਾ ਦਾ ਕਹਿਰ, ਇੱਕ ਦਿਨ 'ਚ 1136 ਨਵੇਂ ਮਾਮਲੇ ਅਤੇ 50 ਮੌਤਾਂ
ਪੰਜਾਬ ਵਿੱਚ ਐਤਵਾਰ ਨੂੰ ਕੋਰੋਨਾ ਵਾਇਰਸ ਦੇ 1136 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 41779 ਹੋ ਗਈ ਹੈ।
ਦਿਨ ਐਤਵਾਰ ਨੂੰ ਜੋ ਨਵੇਂ 1136 ਮਾਮਲੇ ਆਏ ਹਨ, ਉਨ੍ਹਾਂ ਵਿੱਚ 242 ਲੁਧਿਆਣਾ, 107 ਜਲੰਧਰ, 68 ਅੰਮ੍ਰਿਤਸਰ, 188 ਪਟਿਆਲਾ, 51 ਸੰਗਰੂਰ, 34 ਮੋਹਾਲੀ, 21 ਬਠਿੰਡਾ, 20 ਗੁਰਦਾਸਪੁਰ, 37 ਫਿਰੋਜ਼ਪੁਰ, 60 ਮੋਗਾ, 51 ਹੁਸ਼ਿਆਰਪੁਰ, 35 ਪਠਾਕਨੋਟ, 21 ਫ਼ਤਿਹਗੜ੍ਹ ਸਾਹਿਬ, 58 ਕਪੂਰਥਲਾ, 41 ਫ਼ਰੀਦਕੋਟ, 16 ਤਰਨਤਾਰਨ, 17 ਰੋਪੜ, 19 ਫ਼ਾਜ਼ਿਲਕਾ, 32 ਐੱਸਬੀਐੱਸ, 4 ਮੁਕਤਸਰ ਅਤੇ 14 ਮਾਨਸਾ ਤੋਂ ਸ਼ਾਮਲ ਹਨ।
ਜੇਕਰ ਰਾਹਤ ਦੀ ਗੱਲ ਕਰੀਏ ਤਾਂ ਇਨ੍ਹਾਂ 41779 ਮਰੀਜ਼ਾਂ ਵਿੱਚੋਂ 26528 ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ ਅਤੇ ਸੂਬੇ ਵਿੱਚ ਕੋਵਿਡ-19 ਦੇ 14165 ਐਕਟਿਵ ਮਾਮਲੇ ਹਨ। ਪੰਜਾਬ ਦੇ ਸਿਹਤ ਵਿਭਾਗ ਵੱਲੋਂ ਐਤਵਾਰ ਨੂੰ ਜਾਰੀ ਕੀਤੇ ਮੀਡੀਆ ਬੁਲੇਟਿਨ ਮੁਤਾਬਕ, ਸੂਬੇ ਵਿੱਚ ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ 9,07,160 ਹੈ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ।